patiala corona recovered patients: ਪਟਿਆਲਾ 5 ਜੁਲਾਈ: ਜਿਲੇ ਵਿਚ 20 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਕੋਵਿਡ ਸੈਂਪਲਾ ਦੀਆਂ ਬੀਤੀ ਦੇਰ ਰਾਤ ਅਤੇ ਹੁਣ ਤੱਕ ਪ੍ਰਾਪਤ ਹੋਈਆਂ 635 ਰਿਪੋਰਟਾਂ ਵਿਚੋ 615 ਕੋਵਿਡ ਨੈਗੇਟਿਵ ਅਤੇ 20 ਕੋਵਿਡ ਪੋਜਟਿਵ ਪਾਏ ਗਏ ਹਨ। ਜਿਹਨਾਂ ਵਿਚੋ 08 ਪਟਿਆਲਾ ਸ਼ਹਿਰ, 4 ਰਾਜਪੁਰਾ, 5 ਸਮਾਣਾ ਅਤੇ 3 ਨਾਭਾ ਦੇ ਏਰੀਏ ਨਾਲ ਸਬੰਧਤ ਹਨ।ਪੋਜਟਿਵ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪੋਜਟਿਵ ਕੇਸਾਂ ਵਿਚੋ ਚਾਰ ਬਾਹਰੀ ਰਾਜ ਤੋਂ ਆਉਣ, ਤਿੰਨ ਫੱਲੂ ਟਾਈਪ ਲੱਛਣਾ ਵਾਲੇ, ਛੇ ਪੋਜਟਿਵ ਕੇਸ ਦੇ ਸੰਪਰਕ ਵਿਚ ਆਉਣ ਵਾਲੇ ਅਤੇ ਸੱਤ ਬਗੈਰ ਫੱਲੂ ਲੱਛਣਾਂ ਵਾਲੇ ਓ.ਪੀ.ਡੀ. ਵਿਚ ਆਏ ਮਰੀਜ ਹਨ।ਪਟਿਆਲਾ ਦੇ ਅਨੰਦ ਨਗਰ ਐਕਸਟੈਂਸ਼ਨ ਵਿਚ ਰਹਿਣ ਵਾਲਾ 18 ਸਾਲ ਅਤੇ 28 ਸਾਲਾ ਵਿਅਕਤੀ,ਰਾਜਪੁਰਾ ਦੀ ਸਨਸਿਟੀ ਕਲੋਨੀ ਵਿਚ ਰਹਿਣ ਵਾਲਾ 32 ਸਾਲਾ ਵਿਅਕਤੀ ਅਤੇ ਰਾਜਪੂਰਾ ਦਾ ਹੀ ਅਮੀਰ ਕਲੋਨੀ ਵਿਚ ਰਹਿਣ ਵਾਲਾ 32 ਸਾਲਾ ਵਿਅਕਤੀ ਬਾਹਰੀ ਰਾਜ ਤੋਂ ਆਉਣ ਕਾਰਣ ਲਏ ਕੋਵਿਡ ਸੈਂਂਪਲ ਪੋਜਟਿਵ ਪਾਏ ਗਏ ਹਨ।ਰਾਜਪੁਰਾ ਦੀ ਭਟੇਜਾ ਕਲੋਨੀ ਦੀ ਰਹਿਣ ਵਾਲੀ 50 ਸਾਲਾ ਅੋਰਤ, ਸਮਾਣਾ ਦੇ ਬਾਜੀਗਰ ਮੁੱਹਲਾ ਦਾ ਰਹਿਣ ਵਾਲਾ 35 ਸਾਲਾ ਵਿਅਕਤੀ , ਨਾਭਾ ਦੇ ਨਿਉੁ ਗਰੀਨ ਵਿਉ ਕੈਂਂਟ ਦਾ ਰਹਿਣ ਵਾਲਾ 30 ਸਾਲਾ ਵਿਅਕਤੀ, 50 ਸਾਲਾ ਅੋਰਤ ਅਤੇ ਨਾਭਾ ਦੇ ਹੀ ਦਸ਼ਮੇਸ਼ ਕਲੋਨੀ ਵਿਚ ਰਹਿਣ ਵਾਲਾ 65 ਸਾਲਾ ਬਜੁਰਗ, ਰਾਜਪੁਰਾ ਦੇ ਪਿੰਡ ਸਾਹਲ ਵਿਚ ਰਹਿਣ ਵਾਲੀ 25 ਸਾਲਾ ਅੋਰਤ ਪਹਿਲਾ ਪੋਜਟਿਵ ਆਏ ਕੇਸਾਂ ਦੇ ਪਰਿਵਾਰਕ ਮੈਂਬਰ ਹਨ ਜੋਕਿ ਪੋਜਟਿਵ ਕੇਸ ਦੇ ਨੇੜੇ ਦੇ ਸੰਪਰਕ ਵਿਚ ਆਉਣ ਕਾਰਣ ਕੋਵਿਡ ਪੋਜਟਿਵ ਪਾਏ ਗਏ ਹਨ।ਇਸੇ ਤਰਾਂ ਫੱਲੂ ਟਾਈਪ ਲੱਛਣ ਹੋਣ ਤੇਂ ਪਿੰਡ ਗੋਬਿੰਦਪੁਰਾ,ਗੁੱਗਾਮਾੜੀ ਪਟਿਆਲਾ ਦਾ ਰਹਿਣ ਵਾਲਾ 60 ਸਾਲ ਬਜੁਰਗ, ਗੁਰੁ ਨਾਨਕ ਨਗਰ ਦਾ ਰਹਿਣ ਵਾਲਾ 40 ਸਾਲ ਵਿਅਕਤੀ, ਮਲੇਰਕੋਟਲਾ ਵਿਚ ਕੰਮ ਕਰਦਾ ਅਨੰਦ ਨਗਰ ਏ ਐਕਸਟੈਂਸਨ ਦਾ ਰਹਿਣ ਵਾਲਾ 28 ਸਾਲ ਯੁਵਕ ਵੀ ਪੋਜਟਿਵ ਪਾਏ ਗਏ ਹਨ।ਸਮਾਣਾ ਦੇ ਅਮਨ ਇੰਨਕਲੈਵ ਵਿਚ ਰਹਿਣ ਵਾਲਾ ਕਮਾੰਡੋ ਬਟਾਲੀਅਨ ਵਿਚ ਕੰਮ ਕਰਦਾ 48 ਸਾਲਾ ਪੁਲਿਸ ਮੁਲਜਮ, ਮੈਡੀਕਲ ਕਾਲਜ ਦੇ ਕੁਆਟਰਾਂ ਵਿਚ ਰਹਿੰਦੇ 40 ਸਾਲ ਔਰਤ ਹੈਲਥ ਕੇਅਰ ਸਟਾਫ ਅਤੇ 20 ਸਾਲਾ ਅੋਰਤ,ਪਿੰਡ ਤੇਈਪੁਰ ਬਲਾਕ ਸਮਾਣਾ ਵਿਚ ਰਹਿਣ ਵਾਲਾ 28 ਸਾਲਾ ਹੈਲਥ ਕੈਅਰ ਵਰਕਰ, ਪਿੰਡ ਕਾਹਨਗੜ ਦਾ ਰਹਿਣ ਵਾਲਾ 28 ਸਾਲਾ ਵਿਅਕਤੀ, ਸਮਾਣਾ ਦਾ ਰਹਿਣ ਵਾਲਾ 29 ਸਾਲਾ ਵਿਅਕਤੀ ਅਤੇ ਪਿੰਡ ਕਲਿਆਣ ਵਿਚ ਰਹਿਣ ਵਾਲਾ 38 ਸਾਲਾ ਵਿਅਕਤੀ ਵੀ ਓ.ਪੀ.ਡੀ ਵਿਚ ਆਉਣ ਤੇਂ ਕੋਵਿਡ ਜਾਂਚ ਲਈ ਲਏ ਸੈਂਪਲ ਕੋਵਿਡ ਪੋਜਟਿਵ ਪਾਏ ਗਏ ਹਨ।ਸਿਵਲ ਸਰਜਨ ਡਾ. ਮਲਹੋਤਰਾਂ ਨੇਂ ਦੱਸਿਆਂ ਕਿ ਪੋਜਟਿਵ ਆਏ ਇਹਨਾਂ ਵਿਅਕਤੀਆਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਗਿਆ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।
ਡਾ. ਮਲਹੋਤਰਾ ਨੇਂ ਦੱਸਿਆਂ ਕਿ ਮਿਸ਼ਨ ਫਤਿਹ ਤਹਿਤ ਅੱਜ ਜਿਲਾ ਪਟਿਆਲਾ ਦੇ ਕੋਵਿਡ ਤੋਂ ਠੀਕ ਹੋਣ ਤੇਂ 17 ਦਿਨ ਦਾ ਆਈਸੋਲੇਸ਼ਨ ਦਾ ਸਮਾਂ ਪੂਰਾ ਹੋਣ ਤੇਂ ਕੋਵਿਡ ਕੇਅਰ ਸੈਂਟਰ ਤੋਂ ਛੇ ਅਤੇ ਰਾਜਿੰਦਰਾ ਹਸਪਤਾਲ ਤੋਂ 3 ਮਰੀਜਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 300 ਦੇ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 25099 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 376 ਕੋਵਿਡ ਪੋਜਟਿਵ, 23694 ਨੈਗਟਿਵ ਅਤੇ 985 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪੌਜਟਿਵ ਕੇਸਾਂ ਵਿੱਚੋਂ 10 ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ 196 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 170 ਹੈ