PM Modi launches Jan Andolan campaign: ਨਵੀਂ ਦਿੱਲੀ: ਕਈ ਮਹੀਨਿਆਂ ਤੋਂ ਕੋਰੋਨਾ ਵਾਇਰਸ ਨਾਲ ਲੜ ਰਹੀ ਪੂਰੀ ਦੁਨੀਆ ਵਿੱਚ ਸਭ ਤੋਂ ਵੱਧ ਸੰਕਰਮਣ ਮਾਮਲਿਆਂ ਦੀ ਸੂਚੀ ਵਿੱਚ ਭਾਰਤ ਦੂਜੇ ਨੰਬਰ ‘ਤੇ ਹੈ। ਪਿਛਲੇ ਕੁਝ ਹਫ਼ਤਿਆਂ ਤੋਂ ਰੋਜ਼ 60 ਤੋਂ 90 ਹਜ਼ਾਰ ਦੇ ਵਿਚਕਾਰ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਇੱਕ ਵਾਰ ਫਿਰ ਕੋਵਿਡ-19 ਮਹਾਂਮਾਰੀ ਵਿਰੁੱਧ ਇਕਜੁੱਟ ਲੜਾਈ ਲੜਨ ਦੀ ਮੰਗ ਕੀਤੀ ਹੈ । ਪ੍ਰਧਾਨ ਮੰਤਰੀ ਨੇ #Unite2FightAgainstCorona ਨਾਲ ਕਈ ਟਵੀਟ ਕੀਤੇ ਹਨ।
ਉਨ੍ਹਾਂ ਲਿਖਿਆ, ‘ਭਾਰਤ ਦੀ ਕੋਵਿਡ-19 ਲੜਾਈ ਲੋਕਾਂ ਦੇ ਚੱਲਦਿਆਂ ਅੱਗੇ ਵੱਧ ਰਹੀ ਹੈ ਅਤੇ ਇਸ ਨੂੰ ਕੋਵਿਡ ਵਾਰੀਅਰਜ਼ ਤੋਂ ਵੱਡੀ ਸ਼ਕਤੀ ਮਿਲਦੀ ਹੈ । ਸਾਡੀ ਇਕਜੁੱਟ ਕੋਸ਼ਿਸ਼ ਨੇ ਬਹੁਤ ਸਾਰੀਆਂ ਜਾਨਾਂ ਬਚਾਈਆਂ ਹਨ। ਸਾਨੂੰ ਆਪਣੀ ਲੜਾਈ ਦੀ ਗਤੀ ਬਣਾਈ ਰੱਖਣੀ ਪਵੇਗੀ ਅਤੇ ਆਪਣੇ ਲੋਕਾਂ ਨੂੰ ਵਾਇਰਸ ਤੋਂ ਬਚਾਉਣਾ ਹੋਵੇਗਾ।’
ਪ੍ਰਧਾਨ ਮੰਤਰੀ ਨੇ ਇਸਦੇ ਨਾਲ ਕੋਰੋਨਾ ਦਿਸ਼ਾ-ਨਿਰਦੇਸ਼ਾਂ ਨੂੰ ਦੁਹਰਾਇਆ ਅਤੇ ਲਿਖਿਆ, ‘ਆਓ, ਕੋਰੋਨਾ ਨਾਲ ਲੜਨ ਲਈ ਇਕਜੁੱਟ ਹੋਵੋ ! ਹਮੇਸ਼ਾਂ ਯਾਦ ਰੱਖੋ: ਮਾਸਕ ਜਰੂਰ ਪਾਓ। ਹੱਥ ਸਾਫ ਕਰਦੇ ਰਹੋ। ਸਮਾਜਿਕ ਦੂਰੀਆਂ ਦੀ ਪਾਲਣਾ ਕਰੋ। ‘ਦੋ ਗਜ਼’ ਦੀ ਦੂਰੀ ਰੱਖੋ। ਪ੍ਰਧਾਨ ਮੰਤਰੀ ਨੇ ਇੱਕ ਹੋਰ ਟਵੀਟ ਵਿੱਚ ਕਿਹਾ ਕਿ ‘ਮਿਲ ਕੇ ਅਸੀਂ ਕਾਮਯਾਬ ਹੋਵਾਂਗੇ, ਮਿਲ ਕੇ ਅਸੀਂ ਕੋਵਿਡ-19 ਵਿਰੁੱਧ ਜਿੱਤ ਹਾਸਿਲ ਕਰਾਂਗੇ।’
ਦੱਸ ਦੇਈਏ ਕਿ ਬੁੱਧਵਾਰ ਸਵੇਰ ਤੱਕ ਦੇਸ਼ ਵਿੱਚ ਕੋਵਿਡ-19 ਦੇ 72,049 ਨਵੇਂ ਕੇਸ ਸਾਹਮਣੇ ਆਏ ਸਨ । ਇਸ ਦੇ ਨਾਲ ਦੇਸ਼ ਵਿੱਚ ਕੋਰੋਨਾ ਕੇਸਾਂ ਦੀ ਕੁੱਲ ਗਿਣਤੀ 67,57,131 ਰਹੀ ਹੈ। ਬੁੱਧਵਾਰ ਦੀ ਸਵੇਰ ਤੱਕ ਪਿਛਲੇ 24 ਘੰਟਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ 986 ਸੀ।