ਪੰਜਾਬ ਵਿੱਚ ਕੋਰੋਨਾ ਜਾਨਲੇਵਾ ਹੁੰਦਾ ਜਾ ਰਿਹਾ ਹੈ। ਪੰਜਾਬ ਦੇ ਲੁਧਿਆਣਾ ਵਿੱਚ ਕੋਰੋਨਾ ਕਾਰਨ ਇੱਕ ਮਰੀਜ਼ ਦੀ ਮੌਤ ਹੋ ਗਈ ਹੈ । ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ 434 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ । ਰਾਜ ਵਿੱਚ 93 ਮਰੀਜ਼ ਲਾਈਫ ਸੇਵਿੰਗ ਸਪੋਰਟ ‘ਤੇ ਪਹੁੰਚ ਚੁੱਕੇ ਹਨ । ਜਿਸ ਵਿੱਚ 79 ਮਰੀਜ਼ ਆਕਸੀਜਨ ਤੇ 14 ਨੂੰ ICU ਵਿੱਚ ਰੱਖਿਆ ਗਿਆ ਹੈ। ਐਕਟਿਵ ਕੇਸਾਂ ਦੀ ਗਿਣਤੀ ਹੁਣ 2,688 ਤੱਕ ਪਹੁੰਚ ਚੁੱਕੀ ਹੈ।
ਮੋਹਾਲੀ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਹਾਲਾਤ ਬਹੁਤ ਚਿੰਤਾਜਨਕ ਹੋ ਚੁੱਕੇ ਹਨ । ਮੰਗਲਵਾਰ ਨੂੰ ਇੱਥੇ 132 ਕੋਰੋਨਾ ਮਾਮਲੇ ਸਾਹਮਣੇ ਆਏ । ਇੱਥੇ ਸਕਾਰਾਤਮਕਤਾ ਦਰ 15.55% ਰਿਹਾ । ਇਸ ਸਮੇਂ ਮੋਹਾਲੀ ਵਿੱਚ ਸਭ ਤੋਂ ਵੱਧ 691 ਐਕਟਿਵ ਕੇਸ ਹਨ । ਲੁਧਿਆਣਾ ਵਿੱਚ ਵੀ 1.95% ਸਕਾਰਾਤਮਕਤਾ ਦਰ ਦੇ ਨਾਲ 66 ਕੇਸ ਮਿਲੇ ਹਨ । ਪਟਿਆਲਾ ਵਿੱਚ 13.23% ਦੀ ਸਕਾਰਾਤਮਕਤਾ ਦਰ ਦੇ ਨਾਲ 50 ਕੇਸ ਪਾਏ ਗਏ । ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ 3.65% ਦੀ ਸਕਾਰਾਤਮਕਤਾ ਦਰ ਦੇ ਨਾਲ 434 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ: ED ਦੀਆਂ ਸ਼ਕਤੀਆਂ ਕਾਇਮ, ‘ਮਨੀ ਲਾਂਡ੍ਰਿੰਗ ‘ਚ ਗ੍ਰਿਫ਼ਤਾਰੀ ਮਨਮਾਨੀ ਨਹੀਂ’- SC ਦਾ ਵੱਡਾ ਫ਼ੈਸਲਾ
ਦੱਸ ਦੇਈਏ ਕਿ ਪੰਜਾਬ ਵਿੱਚ ਕੋਰੋਨਾ ਕਾਰਨ 1 ਅਪ੍ਰੈਲ ਤੋਂ ਹੁਣ ਤੱਕ 64 ਮੌਤਾਂ ਹੋ ਚੁੱਕੀਆਂ ਹਨ । ਸਭ ਤੋਂ ਵੱਧ 21 ਮੌਤਾਂ ਲੁਧਿਆਣਾ ਅਤੇ 11 ਮੋਹਾਲੀ ਵਿੱਚ ਹੋਈਆਂ ਹਨ। ਇਸ ਤੋਂ ਇਲਾਵਾ ਜਲੰਧਰ ਵਿੱਚ 6, ਹੁਸ਼ਿਆਰਪੁਰ ਵਿੱਚ 4, ਪਟਿਆਲਾ ਅਤੇ ਫਰੀਦਕੋਟ ਵਿੱਚ 3-3 ਮੌਤਾਂ ਹੋਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: