ਭਾਰਤ ਵਿੱਚ ਹੁਣ ਕੋਰੋਨਾ ਦੀ ਦੂਜੀ ਲਹਿਰ ਦੀ ਰਫਤਾਰ ਘੱਟ ਹੋ ਗਈ ਹੈ, ਜਿਸ ਤੋਂ ਬਾਅਦ ਹੁਣ ਤੀਜੀ ਲਹਿਰ ਨੂੰ ਲੈ ਕੇ ਕਿਆਸਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਇਸ ਗੱਲ ਦੀ ਸੰਭਾਵਨਾ ਜਤਾਈ ਜਾਣ ਲੱਗੀ ਹੈ ਕਿ ਅਗਸਤ ਤੱਕ ਇਸ ਮਹਾਂਮਾਰੀ ਦੀ ਤੀਜੀ ਲਹਿਰ ਆ ਸਕਦੀ ਹੈ, ਜੋ ਕਿ ਸਤੰਬਰ ਤੱਕ ਆਪਣੇ ਸਿਖਰ ‘ਤੇ ਪਹੁੰਚ ਜਾਵੇਗੀ।
ਇਸ ਦਾ ਅੰਦਾਜ਼ਾ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਤਿਆਰ ਕੀਤੀ ਗਈ ਇੱਕ ਰਿਪੋਰਟ ਵਿੱਚ ਲਗਾਇਆ ਗਿਆ ਹੈ। ਦਰਅਸਲ, SBI ਦੀ “ਕੋਵਿਡ-19: ਰੇਸ ਟੂ ਫਿਨਿਸ਼ਿੰਗ ਲਾਈਨ” ਰਿਸਰਚ ਰਿਪੋਰਟ ਵਿੱਚ ਕਿਹਾ ਗਿਆ ਹੈ, “ਮੌਜੂਦਾ ਅੰਕੜਿਆਂ ਦੇ ਅਨੁਸਾਰ ਭਾਰਤ ਵਿੱਚ ਜੁਲਾਈ ਦੇ ਦੂਜੇ ਹਫ਼ਤੇ ਦੇ ਆਸ-ਪਾਸ ਰੋਜ਼ਾਨਾ ਲਗਭਗ 10,000 ਕੋਵਿਡ-19 ਮਾਮਲੇ ਸਾਹਮਣੇ ਆ ਸਕਦੇ ਹਨ ।
ਹਾਲਾਂਕਿ, ਇਹ ਮਾਮਲੇ ਅਗਸਤ ਦੇ ਦੂਜੇ ਪੜਾਅ ਤੱਕ ਵੱਧ ਸਕਦੇ ਹਨ।” ਤੁਹਾਨੂੰ ਦੱਸ ਦੇਈਏ ਕਿ 7 ਮਈ ਨੂੰ ਦੂਜੀ ਲਹਿਰ ਚੜ੍ਹ ਗਈ, ਜਦੋਂ ਚਾਰ ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਸਨ।
ਰਿਸਰਚ ਵਿੱਚ ਕਿਹਾ ਗਿਆ ਹੈ ਕਿ ਅਨੁਮਾਨ ਰੁਝਾਨਾਂ ‘ਤੇ ਅਧਾਰਿਤ ਹੈ। ਗਲੋਬਲ ਅੰਕੜੇ ਦਰਸਾਉਂਦੇ ਹਨ ਕਿ ਔਸਤਨ, ਤੀਜੀ ਲਹਿਰ ਦੇ ਦੌਰਾਨ ਪਹੁੰਚਣ ਵਾਲੇ ਚੋਟੀ ਦੇ ਮਾਮਲੇ, ਕੋਰੋਨਾ ਵਾਇਰਸ ਮਹਾਂਮਾਰੀ ਦੀ ਦੂਜੀ ਲਹਿਰ ਨਾਲੋਂ ਲਗਭਗ ਦੋ ਜਾਂ 1.7 ਗੁਣਾ ਵੱਧ ਹਨ। ਬਹੁਤੇ ਮਾਹਿਰ ਲਗਭਗ ਇਕਮਤ ਹਨ ਕਿ ਦੇਸ਼ ਵਿੱਚ ਕੋਰੋਨਾ ਦੀ ਤੀਜੀ ਲਹਿਰ ਆਵੇਗੀ।
ਦੱਸ ਦੇਈਏ ਕਿ ਜੂਨ ਵਿੱਚ ਪ੍ਰਕਾਸ਼ਿਤ ਕੀਤੀ ਗਈ SBI ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਦੀ ਦੂਜੀ ਜਿੰਨੀ ਗੰਭੀਰ ਹੋ ਸਕਦੀ ਹੈ । ਹਾਲਾਂਕਿ, ਇਹ ਵੀ ਕਿਹਾ ਗਿਆ ਹੈ ਕਿ ਦੂਜੀ ਲਹਿਰ ਕਾਰਨ ਮਾਮਲਿਆਂ ਦੀ ਗਿਣਤੀ ਘੱਟ ਹੋ ਸਕਦੀ ਹੈ।