Daaru DeDrum Song Out: ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਇੰਨੀ ਦਿਨੀਂ ਖੂਬ ਸੁਰਖੀਆਂ ‘ਚ ਬਣੇ ਹੋਏ ਹਨ। ਹਾਲ ਹੀ ‘ਚ ਐਮੀ ਵਿਰਕ ਦੇਵ ਖਰੌੜ ਨਾਲ ਫਿਲਮ ‘ਮੌੜ’ ‘ਚ ਐਕਟਿੰਗ ਕਰਦੇ ਨਜ਼ਰ ਆਏ ਸੀ। ਇਸ ਤੋਂ ਬਾਅਦ ਹੁਦ ਐਮੀ ਦੀ ਇੱਕ ਹੋਰ ਫਿਲਮ ‘ਗੱਡੀ ਜਾਂਦੀ ਏ ਛਲਾਂਗਾਂ ਮਾਰਦੀ’ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ 28 ਸਤੰਬਰ ਨੂੰ ਸਿਨੇਮਾਘਰਾਂ ‘ਚ ਦਸਤਕ ਦੇਵੇਗੀ।

Daaru DeDrum Song Out
ਇਸ ਤੋਂ ਪਹਿਲਾਂ ਫਿਲਮ ਦੇ ਟਰੇਲਰ ਨੇ ਖੂਬ ਦਿਲ ਜਿੱਤਿਆ ਸੀ। ਹੁਣ ਐਮੀ ਵਿਰਕ, ਬਿਨੂੰ ਢਿੱਲੋਂ ਤੇ ਜਸਵਿੰਦਰ ਭੱਲਾ ਸਟਾਰਰ ਫਿਲਮ ਦਾ ਇੱਕ ਹੋਰ ਗਾਣਾ ਰਿਲੀਜ਼ ਹੋ ਗਿਆ ਹੈ। ‘ਦਾਰੂ ਦੇ ਡਰੱਮ’ ਗੀਤ ਨੂੰ ਐਮੀ ਵਿਰਕ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਗਾਣੇ ‘ਚ ਵਿਆਹ ਦਾ ਸੀਨ ਦਿਖਾਇਆ ਗਿਆ ਹੈ। ਫਿਲਮ ‘ਚ ਇਹ ਐਮੀ ਤੇ ਜੈਸਮੀਨ ਬਾਜਵਾ ਦੇ ਵਿਆਹ ਸੀਕਵੈਂਸ ਹੈ। ਵਿਆਹ ਦੀ ਪਾਰਟੀ ਦੌਰਾਨ ਇਹ ਗਾਣਾ ਫਿਲਮਾਇਆ ਗਿਆ ਹੈ। ਇਸ ਗਾਣੇ ‘ਚ ਐਮੀ ਵਿਰਕ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। ਐਮੀ ਨੇ ਗੀਤ ਦੀ ਵੀਡੀਓ ਰਿਲੀਜ਼ ਕਰਦਿਆਂ ਕੈਪਸ਼ਨ ਲਿਖੀ, ‘ਸਪੀਕਰਾਂ ਦੀ ਵਾਲਿਊਮ ਫੁੱਲ ਕਰ ਲਓ ਦਾਰੂ ਦੇ ਡਰੱਮ ਰਿਲੀਜ਼ ਹੋ ਗਿਆ ਹੈ।’
View this post on Instagram
ਕਾਬਿਲੇਗ਼ੌਰ ਹੈ ਕਿ ਹਾਲ ਹੀ ‘ਚ ਐਮੀ ਵਿਰਕ ਦੀ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ। ਫਿਲਮ ਦਾ ਟਰੇਲਰ ਦਾਜ ਦੇ ਲੋਭੀ ਮਾਪਿਆਂ ਦੇ ਆਲੇ ਦੁਆਲੇ ਘੁੰਮਦਾ ਹੈ, ਜੋ ਕਿ ਆਪਣੇ ਐਮਬੀਏ ਪਾਸ ਮੁੰਡੇ ਲਈ ਅਜਿਹੀ ਕੁੜੀ ਦੀ ਤਲਾਸ਼ ‘ਚ ਹਨ, ਜਿਸ ਦਾ ਪਰਿਵਾਰ ਉਨ੍ਹਾਂ ਨੂੰ ਕਾਰ ਗਿਫਟ ਕਰ ਸਕੇ।