ਰੋਹਿਤ ਸ਼ੈੱਟੀ ਦੀ ਕਾਪ ਯੂਨੀਵਰਸ ਦੀ ਪੰਜਵੀਂ ਫਿਲਮ ‘ਸਿੰਘਮ ਅਗੇਨ’ ਲੰਬੇ ਸਮੇਂ ਤੋਂ ਸੁਰਖੀਆਂ ‘ਚ ਹੈ। ਪ੍ਰਸ਼ੰਸਕ ਇਸ ਮਲਟੀਸਟਾਰਰ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕੁਝ ਸਮਾਂ ਪਹਿਲਾਂ ਰੋਹਿਤ ਨੇ ਫਿਲਮ ਦੇ ਸਾਰੇ ਕਿਰਦਾਰਾਂ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਸੀ, ਜਿਸ ਤੋਂ ਬਾਅਦ ਪ੍ਰਸ਼ੰਸਕ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।

deepika padukone rohit shetty
ਪ੍ਰਸ਼ੰਸਕਾਂ ਦਾ ਉਤਸ਼ਾਹ ਦੁੱਗਣਾ ਕਰਨ ਲਈ ਰੋਹਿਤ ਨੇ ਇਕ ਵਾਰ ਫਿਰ ਦੀਪਿਕਾ ਪਾਦੂਕੋਣ ਦਾ ਲੁੱਕ ਪੋਸਟਰ ਸ਼ੇਅਰ ਕੀਤਾ ਹੈ। ਇਸ ਫੋਟੋ ‘ਚ ਅਭਿਨੇਤਰੀ ਦਾ ਦਮਦਾਰ ਅਵਤਾਰ ਦੇਖਿਆ ਜਾ ਸਕਦਾ ਹੈ। ਇਸ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕਰਦੇ ਹੋਏ ਰੋਹਿਤ ਸ਼ੈੱਟੀ ਨੇ ਕੈਪਸ਼ਨ ‘ਚ ਲਿਖਿਆ, ‘ਇਹ ਮੇਰਾ ਹੀਰੋ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਰੋਹਿਤ ਸ਼ੈੱਟੀ ਦੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਫੋਟੋ ‘ਤੇ ਕਮੈਂਟਸ ਦਾ ਹੜ੍ਹ ਆ ਗਿਆ ਹੈ। ਇਕ ਯੂਜ਼ਰ ਨੇ ਲਿਖਿਆ ਕਿ ਇਕ ਮਾਂ ਵਰਦੀ ਪਾ ਕੇ ਦੇਸ਼ ਦੀ ਸੇਵਾ ਕਰ ਰਹੀ ਹੈ। ਤਾਂ ਇਕ ਹੋਰ ਯੂਜ਼ਰ ਨੇ ਲਿਖਿਆ ਕਿ ‘ਲੇਡੀ ਸਿੰਘਮ ਇਜ਼ ਫਾਇਰ।’