ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਦੀ ਫਿਲਮ ‘ਚਮਕੀਲਾ‘ ਇਨ੍ਹੀਂ ਦਿਨੀਂ ਹਰ ਪਾਸੇ ਚਰਚਾ ‘ਚ ਹੈ। ਨਿਰਦੇਸ਼ਕ ਇਮਤਿਆਜ਼ ਅਲੀ ਦੀ ਇਸ ਫਿਲਮ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਫਿਲਮ ‘ਚ ਦਿਲਜੀਤ ਅਤੇ ਪਰਿਣੀਤੀ ਦੇ ਸ਼ਾਨਦਾਰ ਕੰਮ ਤੋਂ ਲੋਕ ਕਾਫੀ ਪ੍ਰਭਾਵਿਤ ਹੋਏ ਹਨ। ਪਰ ਲੋਕਾਂ ਨੂੰ ਇਮਤਿਆਜ਼ ਦੀ ਫ਼ਿਲਮ ਦਾ ਇੱਕ ਹੋਰ ਪਹਿਲੂ ਬਹੁਤ ਦਿਲਚਸਪ ਲੱਗ ਰਿਹਾ ਹੈ।

Diljit dosanjh movie chamkila
ਮੁੱਖ ਕਿਰਦਾਰਾਂ ਦੇ ਨਾਲ-ਨਾਲ ‘ਚਮਕੀਲਾ’ ਦੇ ਬਾਕੀ ਸਾਰੇ ਪਾਤਰ ਵੀ ਕਾਫੀ ਹੱਦ ਤੱਕ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ਨਾਲ ਜੁੜੇ ਅਸਲ ਲੋਕਾਂ ਵਰਗੇ ਨਜ਼ਰ ਆਉਂਦੇ ਹਨ। ਇਹ ਕਾਰਨਾਮਾ ਫਿਲਮ ਦੇ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਨੇ ਕੀਤਾ ਹੈ। ਛਾਬੜਾ ਨੇ ਹੁਣ ਕਿਹਾ ਹੈ ਕਿ ਅਮਰ ਸਿੰਘ ਚਮਕੀਲਾ ਦੀ ਕਾਸਟਿੰਗ ਉਨ੍ਹਾਂ ਲਈ ਬਹੁਤ ਚੁਣੌਤੀਪੂਰਨ ਸੀ। ਇਹ ਇੱਕ ਬਾਇਓਪਿਕ ਸੀ ਜਿਸ ਵਿੱਚ ਵਿਸ਼ੇਸ਼ ਦਿੱਖ ਅਤੇ ਸਰੀਰ ਵਾਲੇ ਵਿਲੱਖਣ ਅਦਾਕਾਰਾਂ ਦੀ ਲੋੜ ਸੀ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ
ਛਾਬੜਾ ਨੇ ਕਿਹਾ ਕਿ ਉਨ੍ਹਾਂ ਨੇ ਹੁਣ ਤੱਕ ਜਿੰਨੀਆਂ ਵੀ ਫ਼ਿਲਮਾਂ ਪੰਜਾਬੀ ‘ਚ ਕੀਤੀਆਂ ਹਨ, ‘ਮਨਮਰਜ਼ੀਆਂ’ ਜਾਂ ‘ਲਾਲ ਸਿੰਘ ਚੱਢਾ’, ਉਹ ਸਾਰੀਆਂ ਕਾਲਪਨਿਕ ਹਨ। ਪਰ ਚਮਕੀਲਾ ਵੱਖਰੀ ਸੀ, ਇਹ ਇੱਕ ਬਾਇਓਪਿਕ ਸੀ ਅਤੇ ਉਨ੍ਹਾਂ ਨੂੰ ਕਹਾਣੀ ਅਤੇ ਲੋਕਾਂ ਪ੍ਰਤੀ ਇਮਾਨਦਾਰ ਹੋਣਾ ਸੀ।