ਹਰਿਆਣਾ ਦੇ ਕੈਥਲ ਵਿਚ ਭੈਣ ਦੀ ਲਵਮੈਰਿਜ ਕਰਨ ‘ਤੇ ਨਾਰਾਜ਼ ਭਰਾ ਨੇ ਉਸ ਦੇ ਸਹੁਰੇ ਜਾ ਕੇ ਫਾਇਰਿੰਗ ਕਰ ਦਿੱਤੀ। ਫਾਇਰਿੰਗ ਵਿਚ ਭੈਣ ਦੀ ਮੌਤ ਹੋ ਗਈ ਜਦੋਂ ਕਿ ਉਸ ਦੀ ਨਨਾਣ ਤੇ ਸੱਸ ਗੰਭੀਰ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਤੇ ਫੋਰੈਂਸਿੰਕ ਟੀਮ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ। ਮੌਕੇ ‘ਤੇ ਡੀਐੱਸਪੀ ਵੀ ਪਹੁੰਚੇ। ਜਾਣਕਾਰੀ ਮੁਤਾਬਕ ਪਿੰਡ ਕਿਓੜਕ ਵਾਸੀ ਕੁੜੀ ਕੋਮਲ (21) ਨੇ ਇਸ ਸਾਲ ਫਰਵਰੀ ਮਹੀਨੇ ਵਿਚ ਸ਼ਹਿਰ ਦੇ ਨਾਨਕਪੁਰੀ ਕਾਲੋਨੀ ਵਾਸੀ ਅਨਿਲ ਨਾਲ ਲਵਮੈਰਿਜ ਕੀਤੀ ਸੀ। ਇਸ ਵਿਆਹ ਤੋਂ ਲੜਕੀ ਦੇ ਪਰਿਵਾਰ ਵਾਲੇ ਨਾਰਾਜ਼ ਸਨ।
ਇਸੇ ਦਰਮਿਆਨ ਅੱਜ ਦੁਪਹਿਰ 2 ਵਜੇ ਭਰਾ ਰਮਨ ਨੌਜਵਾਨਾਂ ਨਾਲ ਬਾਈਕ ‘ਤੇ ਕੋਮਲ ਦੇ ਘਰ ਪਹੁੰਚਿਆ। ਇਥੇ ਵੜ ਕੇ ਉਸ ਨੇ ਕਈ ਰਾਊਂਡ ਫਾਇਰ ਕੀਤੇ। ਫਾਇਰਿੰਗ ਵਿਚ ਕੋਮਲ ਦੀ ਮੌਕੇ ਨੇ ਮੌਤ ਹੋ ਗਈ ਜਦੋਂ ਕਿ ਉਸ ਦੀ ਨਨਾਣ ਅੰਜਲੀ ਤੇ ਸੱਤ ਕਾਂਤਾ ਜ਼ਖਮੀ ਹੋ ਗਈਆਂ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਿਸ ‘ਚ ਵੱਡਾ ਫੇਰਬਦਲ, 112 SI, ASI ਤੇ ਹੈੱਡ ਕਾਂਸਟੇਬਲਾਂ ਦੇ ਹੋਏ ਤਬਾਦਲੇ
ਮ੍ਰਿਤਕਾ ਦੀ ਦੇਹ ਨੂੰ ਪੋਸਟਮਾਰਟਮ ਲਈ ਹਸਪਤਾਲ ਵਿਚ ਭੇਜ ਦਿੱਤਾ ਹੈ। ਦੂਜੇ ਪਾਸੇ ਲੜਕੀ ਦੀ ਜ਼ਖਮੀ ਸੱਸ ਤੇ ਨਨਾਣ ਨੂੰ ਵੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ। ਵਾਰਦਾਤ ਮਗਰੋਂ ਮੁਲਜ਼ਮ ਭਰਾ ਫਰਾਰ ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: