Big shock to medical students: ਮੈਡੀਕਲ ਵਿਦਿਆਰਥੀਆਂ ਲਈ ਚੰਗੀ ਖ਼ਬਰ ਨਹੀਂ ਹੈ। ਦਰਅਸਲ, 2021 ਤੋਂ NEET ਦੀ ਪ੍ਰੀਖਿਆ ਸਾਲ ਵਿੱਚ ਇੱਕ ਵਾਰ ਹੋਵੇਗੀ। ਵਿਦਿਆਰਥੀਆਂ ਨੂੰ JEE-Main ਦੀ ਤਰਜ਼ ‘ਤੇ ਸਾਲ ਵਿੱਚ ਦੋ ਵਾਰ NEET ਹੋਣ ਦੀ ਉਮੀਦ ਕੀਤੀ ਸੀ, ਪਰ ਰਾਸ਼ਟਰੀ ਜਾਂਚ ਏਜੰਸੀ (NTA) ਨੇ ਮਨ੍ਹਾਂ ਕਰ ਦਿੱਤਾ। ਆਰਟੀਆਈ ਕਾਰਕੁਨ ਵਿਵੇਕ ਪਾਂਡੇ ਨੇ RTI ਵਿੱਚ ਪੁੱਛਿਆ ਸੀ ਕਿ HRD ਮੰਤਰਾਲੇ ਅਨੁਸਾਰ NTA ਨੇ NEET ਸਾਲ ਵਿੱਚ ਦੋ ਵਾਰ ਕਰਵਾਉਣ ਦਾ ਫੈਸਲਾ ਕੀਤਾ ਸੀ। ਜਿਸ ਤੋਂ ਬਾਅਦ ਸਵਾਲ ਇਹ ਸੀ ਕਿ ਕੀ NTA 2021 ਵਿੱਚ NEET ਦੋ ਵਾਰ ਕਰਵਾਏਗਾ?
ਇਸਦੇ ਜਵਾਬ ਵਿੱਚ NTA ਨੇ ਕਿਹਾ ਕਿ ਮੌਜੂਦਾ ਨਿਯਮ ਅਨੁਸਾਰ NEET ਦੀ ਪ੍ਰੀਖਿਆ ਸਾਲ ਵਿੱਚ ਸਿਰਫ ਇੱਕ ਵਾਰ ਹੋਣੀ ਹੈ। ਦੱਸ ਦੇਈਏ ਕਿ ਇਸ ਸਬੰਧੀ ਪਿਛਲੇ ਸਾਲ NTA ਦੇ ਡਾਇਰੈਕਟਰ ਵਿਨੀਤ ਜੋਸ਼ੀ ਨੇ ਕਿਹਾ ਸੀ ਕਿ 2021 ਤੋਂ ਸਾਲ ਵਿੱਚ ਦੋ ਵਾਰ NEET ਦੀ ਪ੍ਰੀਖਿਆ ਕਰਵਾਈ ਜਾ ਸਕਦੀ ਹੈ।
ਹਾਲਾਂਕਿ, ਇਸ ਤਬਦੀਲੀ ਦੀ ਯੋਜਨਾ ਸ਼ੁਰੂਆਤੀ ਪੜਾਅ ਵਿੱਚ ਹੈ। ਇੰਜੀਨੀਅਰਿੰਗ ਦਾਖਲਾ ਪ੍ਰੀਖਿਆ JEE-Main ਵੀ ਸਾਲ ਵਿੱਚ ਦੋ ਵਾਰ ਆਯੋਜਿਤ ਕੀਤੀ ਜਾਂਦੀ ਹੈ। NTA ਦੀ ਸਥਾਪਨਾ ਦੇ ਨਾਲ NEET ਦਾ ਆਯੋਜਨ ਆਨਲਾਈਨ ਮੋਡ ਵਿੱਚ ਸਾਲ ਵਿੱਚ ਦੋ ਵਾਰ ਕੀਤਾ ਜਾਣਾ ਸੀ, ਪਰ ਇਹ ਅਜੇ ਤੱਕ ਨਹੀਂ ਹੋ ਸਕਿਆ। ਹੁਣ ਏਮਜ਼, ਜਿਪਮੇਰ ਸਣੇ ਦੇਸ਼ ਦੇ ਸਾਰੇ ਅਦਾਰਿਆਂ ਵਿੱਚ MBBS / BDS ਲਈ NEET ਸਿੰਗਲ ਦਾਖਲਾ ਪ੍ਰੀਖਿਆ ਹੈ।
ਇਸ ਸਬੰਧੀ ਗੱਲ ਕਰਦਿਆਂ ਐੱਮਸੀ ਮਿਸ਼ਰਾ ਨੇ ਕਿਹਾ ਕਿ ਸਾਲ ਵਿੱਚ ਦੋ ਵਾਰ NEET ਦੀ ਪ੍ਰੀਖਿਆ ਕਰਵਾਉਣ ਦਾ ਕੋਈ ਅਰਥ ਨਹੀਂ ਹੈ। ਉਨ੍ਹਾਂ ਕਿਹਾ ਕਿ 12ਵੀਂ ਦੀ ਪ੍ਰੀਖਿਆ ਮਾਰਚ ਵਿੱਚ ਹੁੰਦੀ ਹੈ ਤੇ NEET ਦੀ ਪ੍ਰੀਖਿਆ ਮਈ ਵਿੱਚ ਹੁੰਦੀ ਹੈ। ਜਿਸ ਨਾਲ ਦਾਖਲਾ ਮਿਲ ਜਾਵੇਗਾ। ਸਾਲ ਵਿੱਚ ਦੋ ਵਾਰ ਇਹ ਪ੍ਰੀਖਿਆ ਕਰਵਾਉਣ ਲਈ ਕੀ ਤਰਕ ਹੈ। ਉਨ੍ਹਾਂ ਅੱਗੇ ਕਿਹਾ ਕਿ MBBS ਲਈ ਇੱਕ ਵਾਰ ਹੀ ਪ੍ਰੀਖਿਆ ਹੋਣੀ ਚਾਹੀਦੀ ਹੈ।