cbse 12th result declared: ਸੀਬੀਐਸਈ ਨੇ 12 ਵੀਂ ਜਮਾਤ ਦੇ ਨਤੀਜੇ ਘੋਸ਼ਿਤ ਕਰ ਦਿੱਤੇ ਹਨ। ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਕਿਹਾ ਕਿ, “ਸੀਬੀਐਸਈ ਨੇ 12 ਵੀਂ ਦੇ ਨਤੀਜ਼ਿਆਂ ਦਾ ਐਲਾਨ ਕਰ ਦਿੱਤਾ ਹੈ। ਤੁਸੀਂ ਆਪਣਾ ਨਤੀਜਾ http://cbseresults.nic.in ‘ਤੇ ਦੇਖ ਸਕਦੇ ਹੋ। ਸਾਰੇ ਲੋਕਾਂ ਦੀ ਸਖਤ ਮਿਹਨਤ ਨਾਲ ਇਹ ਨਤੀਜੇ ਘੋਸ਼ਿਤ ਕੀਤੇ ਗਏ ਹਨ।”
ਬੋਰਡ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ 88.78 ਫ਼ੀਸਦੀ ਵਿਦਿਆਰਥੀਆਂ ਨੇ ਇਸ ਸਾਲ 12 ਵੀਂ ਸੀਬੀਐਸਈ ਦੀ ਪ੍ਰੀਖਿਆ ਪਾਸ ਕੀਤੀ ਹੈ। ਇਸ ਸਾਲ ਦੀ ਪ੍ਰੀਖਿਆ ਵਿੱਚ ਕਾਰਗੁਜ਼ਾਰੀ ਪੱਖੋਂ ਤ੍ਰਿਵੇਂਦਰਮ, ਬੰਗਲੁਰੂ ਅਤੇ ਚੇਨਈ ਚੋਟੀ ਦੇ ਤਿੰਨ ਸਥਾਨ ਰਹੇ ਹਨ। ਇਸ ਸਾਲ, ਜਿੱਥੇ ਦਿੱਲੀ ਜ਼ੋਨ ਵਿੱਚ 94.39 ਫ਼ੀਸਦੀ ਨਤੀਜਾ ਆਇਆ ਹੈ, ਉਥੇ ਕੁੜੀਆਂ ਦੀ ਪ੍ਰਤੀਸ਼ਤਤਾ 92.15ਫ਼ੀਸਦੀ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਕੁੜੀਆਂ ਨੇ ਮੁੰਡਿਆਂ ਨਾਲੋਂ 5.96% ਵਧੀਆ ਪ੍ਰਦਰਸ਼ਨ ਕੀਤਾ ਹੈ।