ਸੈਂਟਰਲ ਬੋਰਡ ਆਫ਼ ਸੈਕੇਡੰਰੀ ਐਜੂਕੇਸ਼ਨ ਨੇ ਵੀਰਵਾਰ ਨੂੰ ਸਾਲ 2023 ਵਿੱਚ ਹੋਣ ਵਾਲੀਆਂ 10ਵੀਂ ਤੇ 12ਵੀਂ ਦੀ ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਜਾਰੀ ਡੇਟਸ਼ੀਟ ਅਨੁਸਾਰ ਦੋਹਾਂ ਜਮਾਤਾਂ ਦੀ ਪ੍ਰੀਖਿਆ 15 ਫ਼ਰਵਰੀ ਤੋਂ ਸ਼ੁਰੂ ਹੋਣਗੇ । 10ਵੀਂ ਜਮਾਤ ਦਾ ਆਖ਼ਰੀ ਪੇਪਰ 21 ਮਾਰਚ ਅਤੇ 12ਵੀਂ ਦਾ 5 ਅਪ੍ਰੈਲ ਨੂੰ ਹੋਵੇਗਾ । ਇਸ ਵਾਰ 34 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਵੱਲੋਂ 10ਵੀਂ ਅਤੇ 12ਵੀਂ ਦੀ ਬੋਰਡ ਦੀ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾਈ ਗਈ ਹੈ।
ਦੱਸ ਦੇਈਏ ਕਿ CBSE ਵੱਲੋਂ 27 ਦਸੰਬਰ 2022 ਨੂੰ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ ਕੀਤੀ ਗਈ ਸੀ। CBSE ਪ੍ਰੈਕਟੀਕਲ ਪ੍ਰੀਖਿਆਵਾਂ 2 ਜਨਵਰੀ 2023 ਤੋਂ ਸ਼ੁਰੂ ਹੋਣਗੀਆਂ ਅਤੇ ਆਖਰੀ ਪ੍ਰੈਕਟੀਕਲ ਪ੍ਰੀਖਿਆ 14 ਫਰਵਰੀ 2023 ਨੂੰ ਹੋਵੇਗੀ ।
ਇਹ ਵੀ ਪੜ੍ਹੋ: PM ਮੋਦੀ ਦੀ ਮਾਂ ਹੀਰਾਬੇਨ ਦਾ 100 ਸਾਲ ਦੀ ਉਮਰ ‘ਚ ਦੇਹਾਂਤ, ਅਹਿਮਦਾਬਾਦ ਪਹੁੰਚੇ ਪ੍ਰਧਾਨ ਮੰਤਰੀ
CBSE ਬੋਰਡ 10ਵੀਂ ਅਤੇ 12ਵੀਂ ਪ੍ਰੀਖਿਆ 2023 ਦੀ ਡੇਟ ਸ਼ੀਟ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ cbse.gov.in ‘ਤੇ ਜਾਓ। ਇੱਥੇ ਹੋਮਪੇਜ ‘ਤੇ 10ਵੀਂ ਅਤੇ 12ਵੀਂ ਜਮਾਤ ਲਈ ਵੱਖਰੇ ਲਿੰਕ ਦਿੱਤੇ ਜਾਣਗੇ । ਉਸ ਕਲਾਸ ‘ਤੇ ਕਲਿੱਕ ਕਰੋ ਜਿਸ ਲਈ ਤੁਸੀਂ ਡੇਟ ਸ਼ੀਟ ਦੇਖਣਾ ਚਾਹੁੰਦੇ ਹੋ। ਕਲਿੱਕ ਕਰਦੇ ਹੀ PDF ਫਾਈਲ ਖੁੱਲ ਜਾਵੇਗੀ। ਇੱਥੋਂ ਇਮਤਿਹਾਨ ਦੀਆਂ ਤਾਰੀਕਾਂ ਦੀ ਜਾਂਚ ਕਰੋ ਅਤੇ ਡਾਊਨਲੋਡ ਕਰੋ।
ਵੀਡੀਓ ਲਈ ਕਲਿੱਕ ਕਰੋ -: