MBA students scholarship : ਆਈਡੀਐੱਫਸੀ ਫਸਟ ਬੈਂਕ ਐੱਮਬੀਏ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਦੇ ਰਿਹਾ ਹੈ। ਇਹ ਸਕਾਲਰਸ਼ਿਪ ਦੇਸ਼ ਦੇ ਚੋਣਵੇਂ 150 ਪ੍ਰਬੰਧਨ ਅਦਾਰਿਆਂ ‘ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਹੈ। ਇਸ ਸਕਾਲਰਸ਼ਿਪ ਦਾ ਉਦੇਸ਼ ਜ਼ਰੂਰਤਮੰਦ ਐੱਮਬੀਏ ਵਿਦਿਆਰਥੀਆਂ ਨੂੰ ਪੜ੍ਹ੍ਹਾਈ ਪੂਰੀ ਕਰਨ ‘ਚ ਮਦਦ ਕਰਨਾ ਹੈ।
ਯੋਗਤਾ: ਗ੍ਰੈਜੂਏਟ ਵਿਦਿਆਰਥੀ, ਜਿਨ੍ਹਾਂ ਨੇ ਮੌਜੂਦਾ ਵਿੱਦਿਅਕ ਸੈਸ਼ਨ ‘ਚ ਐੱਮਬੀਏ ਦੇ ਪਹਿਲੇ ਸਾਲ ‘ਚ ਦਾਖ਼ਲਾ ਲਿਆ ਹੋਵੇ। ਵਿਦਿਆਰਥੀ ਦੀ ਪਰਿਵਾਰਕ ਸਾਲਾਨਾ ਆਮਦਨ 6 ਲੱਖ ਰੁਪਏ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।
ਵਜ਼ੀਫ਼ਾ/ਲਾਭ: ਵਿਦਿਆਰਥੀ ਨੂੰ ਟਿਊਸ਼ਨ ਫ਼ੀਸ ਲਈ 1 ਲੱਖ ਰੁਪਏ ਦੀ ਰਾਸ਼ੀ ਪ੍ਰਤੀ ਸਾਲ ਦੋ ਸਾਲ ਤਕ (ਡਿਗਰੀ ਦੌਰਾਨ) ਪ੍ਰਾਪਤ ਹੋਵੇਗੀ।
ਆਖ਼ਰੀ ਤਰੀਕ: 31-07-2020
ਕਿਵੇਂ ਕਰੀਏ ਅਪਲਾਈ: ਆਨਲਾਈਨ ਅਪਲਾਈ ਕਰੋ।
ਐਪਲੀਕੇਸ਼ਨ ਲਿੰਕ: www.b4s.in/dpp/IFMS2