NEET Exam 2020: ਨਵੀਂ ਦਿੱਲੀ: ਕੋਰੋਨਾ ਆਫ਼ਤ ਵਿਚਾਲੇ ਅੱਜ ਯਾਨੀ ਕਿ ਐਤਵਾਰ ਨੂੰ ਰਾਸ਼ਟਰੀ ਯੋਗਤਾ ਸਹਿ ਪ੍ਰਵੇਸ਼ ਟੈਸਟ (NEET) ਦਾ ਆਯੋਜਨ ਕੀਤਾ ਜਾ ਰਿਹਾ ਹੈ। ਦੇਸ਼ ਭਰ ਵਿੱਚ ਮੈਡੀਕਲ ਕੋਰਸ ਦੇ ਦਾਖ਼ਲੇ ਲਈ ਇਹ ਪ੍ਰੀਖਿਆ ਹੁੰਦੀ ਹੈ। JEE-Main ਪ੍ਰੀਖਿਆ ਆਯੋਜਿਤ ਕਰਨ ਤੋਂ ਬਾਅਦ ਅੱਜ ਦੇਸ਼ ਭਰ ਵਿੱਚ NEET ਦੀ ਪ੍ਰੀਖਿਆ ਆਯੋਜਿਤ ਕੀਤੀ ਜਾ ਰਹੀ ਹੈ । ਕਈ ਰਾਜ ਸਰਕਾਰਾਂ ਵੱਲੋਂ ਪ੍ਰੀਖਿਆਰਥੀਆਂ ਦੀ ਸੁਵਿਧਾ ਲਈ ਟ੍ਰਾਂਸਪੋਰਟ ਆਦਿ ਨੂੰ ਸੌਖਾਲਾ ਕੀਤਾ ਗਿਆ ਹੈ।
ਇਸ ਪ੍ਰੀਖਿਆ ਸਬੰਧੀ ਸਿੱਖਿਆ ਮੰਤਰਾਲੇ ਅਨੁਸਾਰ ਇਸ ਸਾਲ ਕੁੱਲ 15.97 ਲੱਖ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ। ਕੋਰੋਨਾ ਵਾਇਰਸ ਕਾਰਨ ਇਸ ਪ੍ਰੀਖਿਆ ਨੂੰ ਆਯੋਜਿਤ ਕਰਨ ਲਈ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਪ੍ਰੀਖਿਆ ਕੇਂਦਰ ਵਧਾ ਦਿੱਤੇ ਹਨ, ਤਾਂ ਜੋ ਸਮਾਜਿਕ ਦੂਰੀ ਦਾ ਪਾਲਣ ਸਹੀ ਢੰਗ ਨਾਲ ਕੀਤਾ ਜਾ ਸਕੇ । NTA ਵੱਲੋਂ ਸਮਾਜਿਕ ਦੂਰੀ ਬਣਾਈ ਰੱਖਣ ਲਈ ਪ੍ਰੀਖਿਆ ਕੇਂਦਰਾਂ ਦੀ ਵਧ ਕੇ 3843 ਕਰ ਦਿੱਤੀ ਗਈ ਹੈ, ਜੋ ਕਿ ਪਹਿਲਾਂ 2546 ਹੁੰਦੀ ਸੀ। ਉਥੇ ਹੀ ਹੁਣ ਇਸ ਪ੍ਰੀਖਿਆ ਲਈ ਹਰ ਕਮਰੇ ਵਿੱਚ ਪ੍ਰੀਖਿਆਰਥੀ ਦੀ ਗਿਣਤੀ 12 ਕਰ ਦਿੱਤੀ ਗਈ ਹੈ,ਜੋ ਕਿ ਪਹਿਲਾਂ 24 ਸੀ। ਦੱਸ ਦੇਈਏ ਕਿ NEET ਪ੍ਰੀਖਿਆ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਈ ਵਿਦਿਆਰਥੀ ਅਤੇ ਸਿਆਸੀ ਦਲ ਸੁਪਰੀਮ ਕੋਰਟ ਵਿੱਚ ਗੁਹਾਰ ਲਾ ਚੁੱਕੇ ਹਨ ਪਰ ਅਦਾਲਤ ਨੇ ਇਸ ਨੂੰ ਟਾਲਣ ਤੋਂ ਸਾਫ ਮਨ੍ਹਾਂ ਕਰ ਦਿੱਤਾ ਹੈ।
NEET ਪ੍ਰੀਖਿਆ ਸਬੰਧੀ ਜਾਣੋ ਕੁਝ ਖਾਸ ਗੱਲਾਂ:
- JEE-Main ਦੀ ਪ੍ਰੀਖਿਆ ਤੋਂ ਬਾਅਦ ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਅੱਜ ਦੇਸ਼ ਭਰ ਵਿੱਚ NEET ਪ੍ਰੀਖਿਆ ਦਾ ਆਯੋਜਨ ਕਰ ਰਹੀ ਹੈ। ਸਿੱਖਿਆ ਮੰਤਰਾਲੇ ਅਨੁਸਾਰ ਕੁੱਲ 15.97 ਲੱਖ ਵਿਦਿਆਰਥੀਆਂ ਨੇ NEET ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾਇਆ ਹੈ।
- NEET ਪ੍ਰੀਖਿਆ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਲਈ ਜਾਵੇਗੀ । ਪ੍ਰੀਖਿਆ ਕੇਂਦਰ ਵਿੱਚ ਆਖਰੀ ਐਂਟਰੀ ਦੁਪਹਿਰ 1.30 ਵਜੇ ਤੱਕ ਹੀ ਰਹੇਗੀ।
- JEE ਪ੍ਰੀਖਿਆ ਆਨਲਾਈਨ ਕਰਵਾਈ ਗਈ ਸੀ, ਜਦਕਿ NEET ਦੀ ਪ੍ਰੀਖਿਆ ਪੈੱਨ ਅਤੇ ਪੇਪਰ ਰਾਹੀਂ ਕਰਵਾਈ ਜਾ ਰਹੀ ਹੈ।
- ਕੋਰੋਨਾ ਕਾਲ ਦੇ ਮੱਦੇਨਜ਼ਰ NTA ਵੱਲੋਂ ਪ੍ਰੀਖਿਆ ਕੇਂਦਰ ਦੀ ਗਿਣਤੀ ਨੂੰ 2,546 ਤੋਂ ਵਧਾ ਕੇ 3,843 ਕਰ ਦਿੱਤਾ ਗਿਆ ਹੈ। ਜਿਸ ਕਾਰਨ ਹੁਣ ਹਰ ਕਮਰੇ ਵਿੱਚ 24 ਪ੍ਰੀਖਿਆਰਥੀਆਂ ਦੀ ਥਾਂ ਸਿਰਫ 12 ਪ੍ਰੀਖਿਆਰਥੀ ਹੀ ਬੈਠਣਗੇ।
- ਪ੍ਰੀਖਿਆ ਕੇਂਦਰਾਂ ਵਿੱਚ ਪਹੁੰਚਣ ਲਈ ਵਿਦਿਆਰਥੀਆਂ ਨੂੰ ਵੱਖ-ਵੱਖ ਸਮਾਂ ਦਿੱਤਾ ਗਿਆ ਹੈ। ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰਾਂ ਵਿੱਚ ਸੈਨੇਟਾਈਜ਼ਰ ਅਤੇ ਫੇਸ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ ।
- NEET ਪ੍ਰੀਖਿਆ ਨੂੰ ਦੇਖਦੇ ਹੋਏ ਕਈ ਸੂਬਿਆਂ ਵੱਲੋਂ ਵਿਦਿਆਰਥੀਆਂ ਲਈ ਟਰਾਂਸਪੋਰਟ ਦੀ ਵਿਵਸਥਾ ਕੀਤੀ ਗਈ ਹੈ। ਪ੍ਰੀਖਿਆ ਹਾਲ ਵਿੱਚ ਸਿਰਫ ਸਟਾਫ਼ ਅਤੇ ਵਿਦਿਆਰਥੀਆਂ ਨੂੰ ਹੀ ਜਾਣ ਦੀ ਆਗਿਆ ਹੋਵੇਗੀ।
- NEET ਦੀ ਪ੍ਰੀਖਿਆ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਪ੍ਰੀਖਿਆ ਹਾਲ ਵਿੱਚ ਸਿਰਫ ਪਾਰਦਰਸ਼ੀ ਪਾਣੀ ਦੀ ਬੋਤਲ ਲਿਆਉਣ ਦੀ ਆਗਿਆ ਹੋਵੇਗੀ। ਮਾਸਕ ਅਤੇ ਦਸਤਾਨੇ ਪਹਿਨਣੇ ਲਾਜ਼ਮੀ ਹੋਣਗੇ।
- ਕੋਰੋਨਾ ਸੰਕਟ ਕਾਰਨ ਪ੍ਰੀਖਿਆ ਕੇਂਦਰਾਂ ‘ਤੇ ਚੈਕਿੰਗ ਅਤੇ ਸੈਨੇਟਾਈਜ਼ੇਸ਼ਨ ਵਿੱਚ ਵੱਧ ਸਮਾਂ ਲੱਗ ਸਕਦਾ ਹੈ, ਇਸ ਲਈ ਪ੍ਰੀਖਿਆਰਥੀ ਪ੍ਰੀਖਿਆ ਸ਼ੁਰੂ ਹੋਣ ਤੋਂ 1 ਘੰਟਾ ਪਹਿਲਾਂ ਪਹੁੰਚਣ।
- ਪ੍ਰੀਖਿਆ ਕੇਂਦਰ ਐਂਟਰੀ ਲਈ ਪ੍ਰੀਖਿਆਰਥੀਆਂ ਨੂੰ ਪਹਿਚਾਣ ਪੱਤਰ ਨਾਲ ਆਪਣਾ NEET 2020 ਐਡਮਿਟ ਕਾਰਡ ਦਿਖਾਉਣਾ ਹੋਵੇਗਾ ।