NSP Merit Cum Means Scholarship: ਅਲਪ ਸੰਖਿਅਕ ਮਾਮਲਿਆਂ ਦਾ ਮੰਤਰਾਲਾ, ਅੰਡਰਗ੍ਰੈਜੂਏਟ ਜਾਂ ਪੋਸਟਗ੍ਰੈਜੂਏਟ ਪੱਧਰ ‘ਤੇ ਤਕਨੀਕੀ ਜਾਂ ਕਾਰੋਬਾਰੀ ਕੋਰਸ ਕਰ ਰਹੇ ਅਲਪ ਸੰਖਿਅਕ ਭਾਈਚਾਰੇ ਦੇ ਵਿਦਿਆਰਥੀਆਂ ਨੂੰ ਐੱਨਐੱਸਪੀ ਮੈਰਿਟ ਕਮ ਮੀਨਜ਼ ਸਕਾਲਰਸ਼ਿਪ ਫੌਰ ਪ੍ਰੋਫੈਸ਼ਨਲ ਐਂਡ ਟੈਕਨਿਕਲ ਕੋਰਸਿਜ਼ ਸੀਐੱਸ (ਮਾਈਨੋਰਿਟੀਜ਼)2020-21 ਲਈ ਅਰਜ਼ੀਆਂ ਦਾ ਸੱਦਾ ਦਿੰਦਾ ਹੈ। ਸਕਾਲਰਸ਼ਿਪ ਦਾ ਉਦੇਸ਼ ਅਲਪ ਸੰਖਿਅਕ ਭਾਈਚਾਰੇ ਨਾਲ ਸੰਬੰਧਿਤ ਹੋਣਹਾਰ ਅਤੇ ਪਛੜੇ ਵਿਦਿਆਰਥੀਆਂ ਨੂੰ ਉਚਿਤ ਆਰਥਿਕ ਸਹਾਇਤਾ ਪ੍ਰਦਾਨ ਕਰਨਾ ਹੈ ਤਾਂਕਿ ਉਹ ਤਕਨੀਕੀ ਅਤੇ ਕਾਰੋਬਾਰੀ ਕੋਰਸ ਕਰਨ ਦੇ ਯੋਗ ਹੋ ਸਕਣ।
ਯੋਗਤਾ: ਇਹ ਸਕਾਲਰਸ਼ਿਪ ਅਲਪ ਸੰਖਿਅਕ ਭਾਈਚਾਰੇ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ ਜੋ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਅੰਡਰਗ੍ਰੈਜੂਏਟ ਜਾਂ ਪੋਸਟਗ੍ਰੈਜੂਏਟ ਪੱਧਰ ‘ਤੇ ਤਕਨੀਕੀ ਜਾਂ ਕਾਰੋਬਾਰੀ ਕੋਰਸ ਕਰ ਰਹੇ ਹਨ। ਜਿਨ੍ਹਾਂ ਦੇ ਪਿਛਲੀ ਪਰੀਖਿਆ ਵਿੱਚ ਘੱਟੋ-ਘੱਟ 50% ਅੰਕ ਜਾਂ ਸਮਾਨ ਗ੍ਰੇਡ ਹੋਣ। ਉਨ੍ਹਾਂ ਨੂੰ ਅਜਿਹੇ ਪਰਿਵਾਰ ਨਾਲ ਸੰਬੰਧਿਤ ਹੋਣਾ ਚਾਹੀਦਾ ਹੈ, ਜਿਨ੍ਹਾਂ ਦੀ ਸਾਲਾਨਾ ਆਮਦਨ ਸਾਰੇ ਸਰੋਤਾਂ ਨੂੰ ਮਿਲਾਕੇ 2.50 ਲੱਖ ਰੁਪਏ ਤੋਂ ਵੱਧ ਨਹੀਂ ਹੈ। ਇਸ ਤੋਂ ਇਲਾਵਾ, ਜਿਨ੍ਹਾਂ ਨੇ ਪ੍ਰਤਿਯੋਗੀ ਦਾਖਲਾ ਪਰੀਖਿਆ ਦੇ ਆਧਾਰ ‘ਤੇ ਦਾਖਲਾ ਪ੍ਰਾਪਤ ਕੀਤਾ ਹੋਵੇ ਜਾਂ ਜਿਨ੍ਹਾਂ ਦੇ 12ਵੀਂ ਕਲਾਸ ਜਾਂ ਗ੍ਰੈਜੂਏਸ਼ਨ (ਸਿੱਧੇ ਦਾਖਲੇ ਦੇ ਮਾਮਲੇ ਵਿੱਚ) ਵਿੱਚ ਘੱਟੋ-ਘੱਟ 50% ਅੰਕ ਹੋਣ।
ਵਜ਼ੀਫ਼ਾ/ਲਾਭ: ਕੋਰਸ ਫੀਸ ਅਤੇ ਰੱਖ-ਰਖਾਅ ਭੱਤਾ।
ਆਖ਼ਰੀ ਤਰੀਕ: 31-10-2020
ਕਿਵੇਂ ਕਰੀਏ ਅਪਲਾਈ: ਆਨਲਾਈਨ ਅਪਲਾਈ ਕਰੋ।
ਐਪਲੀਕੇਸ਼ਨ ਲਿੰਕ: www.b4s.in/dpp/SFM2