NTA ਨੇ CSIR, UGC, NIT ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਇਹ ਪੇਪਰ 25 ਤੋਂ 27 ਜੂਨ ਦੇ ਵਿਚ ਹੋਣਾ ਸੀ। NTA ਨੇ ਪ੍ਰੀਖਿਆ ਮੁਲਤਵੀ ਕਰਨ ਦੀ ਵਜ੍ਹਾ ਸਾਧਨਾਂ ਦੀ ਕਮੀ ਦੱਸੀ। ਨਾਲ ਹੀ ਕਿਹਾ ਕਿ ਇਸ ਪ੍ਰੀਖਿਆ ਦੇ ਆਯੋਜਨ ਲਈ ਰਿਵਾਈਜ਼ਡ ਸ਼ੈਡਿਊਲ ਦਾ ਜਲਦ ਐਲਾਨ ਅਧਿਕਾਰਕ ਵੈੱਬਸਾਈਟ csirnet.nta.ac.in ‘ਤੇ ਕ ਰਦਿੱਤਾ ਜਾਵੇਗਾ। 2 ਦਿਨ ਪਹਿਲਾਂ 19 ਜੂਨ ਨੂੰ ਗੜਬੜੀਆਂ ਦੀ ਸ਼ੰਕਾ ਦੇ ਬਾਅਦ NTA ਨੇ UGC NET ਦੀ ਪ੍ਰੀਖਿਆ ਰੱਦ ਕਰ ਦਿੱਤੀ ਸੀ।
ਇਸ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੰਯੁਕਤ CSR-UGC-NET ਪ੍ਰੀਖਿਆ ਜੂਨ 2024 ਜੋ 25 ਜੂਨ 2024 ਤੋਂ 27 ਜੂਨ 2024 ਦੇ ਵਿਚ ਆਯੋਜਿਤ ਹੋਣ ਵਾਲੀ ਸੀ, ਮੁਲਤਵੀ ਕੀਤੀ ਜਾ ਰਹੀ ਹੈ। ਇਸ ਪ੍ਰੀਖਿਆ ਦੇ ਆਯੋਜਨ ਦਾ ਸੋਧਿਆ ਪ੍ਰੋਗਰਾਮ ਬਾਅਦ ਵਿਚ ਅਧਿਕਾਰਕ ਵੈੱਬਸਾਈਟ ‘ਤੇ ਐਲਾਨਿਆ ਜਾਵੇਗਾ।
ਇਹ ਵੀ ਪੜ੍ਹੋ : ਭਿਆ/ਨਕ ਗਰਮੀ ‘ਚ ਮਹਿੰਗਾਈ ਦੀ ਮਾਰ, ਦੁੱਗਣੇ ਹੋਏ ਫਲ ਤੇ ਸਬਜ਼ੀਆਂ ਦੇ ਰੇਟ, ਜਾਣੋ ਕਿੰਨੀ ਪਹੁੰਚ ਗਈ ਕੀਮਤ
19 ਜੂਨ ਨੂੰ ਕੇਂਦਰ ਸਰਕਾਰ ਨੇ ਪ੍ਰੀਖਿਆ ਨੂੰ ਲੈ ਕੇ ਉਠ ਰਹੇ ਸਵਾਲਾਂ ਦੇ ਵਿਚ UGC-NET ਪ੍ਰੀਖਿਆ ਰੱਦ ਕਰਨ ਦਾ ਹੁਕਮ ਦਿੱਤੇ। ਪ੍ਰੀਖਿਆ ਰੱਦ ਹੋਣ ਦੇ ਇਕ ਦਿਨ ਬਾਅਦ 20 ਜੂਨ ਨੂੰ ਕੇਂਦਰੀ ਸਿੱਖਿਆ ਮੰਤਰਾਲੇ ਨੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ।