ਜਿਹੜੇ ਵਿਦਿਆਰਥੀਆਂ ਦੇ ਕਲਾਸ 10ਵੀਂ ਤੇ 12ਵੀਂ ਦੀ ਕੰਪਾਰਟਮੈਂਟ ਪ੍ਰੀਖਿਆ ਦੇ ਫਾਰਮ ਅਜੇ ਤੱਕ ਨਹੀਂ ਭਰੇ ਨਹੀਂ ਗਏ ਹਨ, ਉਨ੍ਹਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਨੇ 20 ਜੂਨ ਤੱਕ ਅਪਲਾਈ ਕਰਨ ਦਾ ਸਮਾਂ ਦਿੱਤਾ ਹੈ। ਇਸ ਦੇ ਬਾਅਦ ਕਿਸੇ ਨੂੰ ਵੀ ਅਪਲਾਈ ਕਰਨ ਦਾ ਮੌਕਾ ਨਹੀਂ ਦਿੱਤਾ ਜਾਵੇਗਾ।
ਬੋਰਡ ਨੇ ਇਸ ਸਬੰਧੀ ਜਾਣਕਾਰੀ ਆਪਣੀ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤੀ ਹੈ। ਵਿਭਾਗੀ ਵੈੱਬਸਾਈਟ ਤੋਂ ਵਿਦਿਆਰਥੀਆਂ ਨੂੰ ਸਾਰੀ ਜਾਣਕਾਰੀ ਹਾਸਲ ਕਰਨੀ ਹੋਵੇਗੀ। ਹਾਲਾਂਕਿ ਪ੍ਰੀਖਿਆ ਸਬੰਧੀ ਡੇਟਸ਼ੀਟ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਸੀ। ਪ੍ਰੀਖਿਆ ਜੁਲਾਈ ਮਹੀਨੇ ਦੇ ਪਹਿਲੇ ਹਫਤੇ ਵਿਚ ਸ਼ੁਰੂ ਹੋਵੇਗੀ।
ਇਸ ਤੋ ਪਹਿਲਾਂ ਪੰਜਾਬ ਬੋਰਡ ਵੱਲੋਂ ਕਲਾਸ 5ਵੀਂ ਤੇ 8ਵੀਂ ਦਾ ਸ਼ੈਡਿਊਲ ਜਾਰੀ ਕੀਤਾ ਸੀ। ਇਸ ਮੁਤਾਬਕ ਵਿਦਿਆਰਥੀਆਂ ਦੇ ਫਾਰਮ ਤੇ ਫੀਸ ਆਨਲਾਈਨ ਭਰਨ ਦਾ ਸਮਾਂ 20 ਜੂਨ ਤੈਅ ਕੀਤਾ ਗਿਆ ਹੈ ਜਦੋਂ ਕਿ ਵਿਦਿਆਰਥੀਆਂ ਨੂੰ ਪ੍ਰੀਖਿਆ ਫਾਰਮ ਦੀ ਹਾਰਡ ਕਾਪੀ 25 ਜੂਨ ਤੱਕ ਖੇਤਰੀ ਦਫਤਰਾਂ ਵਿਚ ਜਮ੍ਹਾ ਕਰਵਾਉਣੀ ਹੋਵੇਗੀ। 5ਵੀਂ ਕਲਾਸ ਲਈ ਪ੍ਰੀਖਿਆ ਫਾਰਮ ਦੀ ਫੀਸ 600 ਰੁਪਏ ਰੱਖੀ ਗਈ ਹੈ ਜਦੋਂ ਕਿ ਜੇਕਰ ਵਿਦਿਆਰਥੀ ਸਰਟੀਫਿਕੇਟ ਦੀ ਹਾਰਡ ਕਾਪੀ ਲੈਣਾ ਚਾਹੰਦੇ ਹਨ ਤਾਂ ਉਨ੍ਹਾਂ ਨੂੰ 200 ਰੁਪਏ ਫੀਸ ਵੱਖ ਤੋਂ ਜਮ੍ਹਾ ਕਰਵਾਉਣੀ ਹੋਵੇਗੀ। ਇਸੇ ਤਰ੍ਹਾਂ ਕਲਾਸ 8ਵੀਂ ਲਈ ਫੀਸ 950 ਰੁਪਏ ਤੇ ਸਰਟੀਫਿਕੇਟ ਲਈ 200 ਰੁਪਏ ਜਮ੍ਹਾ ਕਰਵਾਉਣੇ ਹੋਣਗੇ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਰਾਜਾਸਾਂਸੀ ‘ਚ ਵਾਪਰਿਆ ਦ.ਰਦਨਾ.ਕ ਭਾਣਾ, ਨਹਿਰ ‘ਚ ਨਹਾਉਣ ਗਏ 3 ਬੱਚੇ ਡੁੱ.ਬੇ
ਜਾਣਕਾਰੀ ਮੁਤਾਬਕ 5ਵੀਂ ਦੀਆਂ ਪ੍ਰੀਖਿਆਵਾਂ 5 ਜੁਲਾਈ ਤੋਂ ਸ਼ੁਰੂ ਹੋ ਕੇ 11 ਜੁਲਾਈ ਤੱਕ ਚੱਲੇਗੀ। 8ਵੀਂ ਕਲਾਸ ਦੀ ਪ੍ਰੀਖਿਆਵਾਂ 4 ਜੁਲਾਈ ਤੋਂ 16 ਜੁਲਾਈ ਦੇ ਵਿਚ ਹੋਵੇਗੀ। 10ਵੀਂ ਦੀਆਂ ਪ੍ਰੀਖਿਆਵਾਂ 4 ਜੁਲਾਈ ਤੋਂ 16 ਜੁਲਾਈ ਤੇ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ 4 ਜੁਲਾਈ ਤੋਂ 19 ਜੁਲਾਈ ਦੇ ਵਿਚ ਹੋਣਗੀਆਂ।
ਵੀਡੀਓ ਲਈ ਕਲਿੱਕ ਕਰੋ -: