school reopening states upcoming weeks: ਮਾਰਚ ਤੋਂ ਦੇਸ਼ਵਿਆਪੀ ਲਾਕਡਾਊਨ ਲੱਗਣ ਕਾਰਨ ਸਾਰੇ ਸਕੂਲ, ਕਾਲਜ ਬੰਦ ਪਏ ਹੋਏ ਹਨ।ਇਸਦੇ ਮੱਦੇਨਜ਼ਰ ਹੁਣ ਹਰਿਆਣਾ ਸਰਕਾਰ ਨੇ 26 ਸਤੰਬਰ ਤੋਂ ਇੱਕ ਟ੍ਰਾਇਲ ਦੇ ਆਧਾਰ ‘ਤੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਨੂੰ ਫਿਰ ਤੋਂ ਖੋਲਣ ਦੀ ਆਗਿਆ ਦੇ ਦਿੱਤੀ ਗਈ ਹੈ।ਹਰਿਆਣਾ ਉਨ੍ਹਾਂ ਕੁਝ ਸੂਬਿਆਂ ‘ਚ ਸ਼ਾਮਲ ਹੈ ਜਿਸ ਨੇ 21 ਸਤੰਬਰ ਤੋਂ ਸਕੂਲ ਖੋਲਣ ਦੀ ਇਜਾਜ਼ਤ ਦਿੱਤੀ ਹੈ।ਅਸਾਮ, ਮਿਜ਼ੋਰਮ, ਨਾਗਾਲੈਂਡ, ਮੇਘਾਲਿਆ, ਜੰਮੂ-ਕਸ਼ਮੀਰ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ‘ਚ ਸਕੂਲਾਂ ਨੂੰ ਅੰਸ਼ਕ ਰੂਪ ਤੋਂ ਫਿਰ ਖੋਲੇ ਜਾਣ ਦੇ ਕੁਝ ਹਫਤਿਆਂ ਬਾਅਦ, ਕੁਝ ਹੋਰ ਸੂਬੇ ਆਉਣ ਹਫਤਿਆਂ ‘ਚ ਅਜਿਹਾ ਕਰਨ ਦੀ ਯੋਜਨਾ ਬਣਾ ਰਹੇ ਹਨ।ਨਿੱਜੀ ਸਕੂਲ ਯੂਨੀਅਨ ਵੀ ਸਕੂਲਾਂ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਸੂਬਾ ਸਰਕਾਰਾਂ ‘ਤੇ ਦਬਾਅ ਪਾ ਰਹੇ ਹਨ। ਅਜਿਹੇ ‘ਚ ਬਿਹਾਰ ਦੇ ਸਕੂਲ 28 ਸਤੰਬਰ ਤੋਂ ਫਿਰ ਖੁੱਲਣ ਜਾ ਰਹੇ ਹਨ।
9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਜੋ ਕੰਟੇਨਮੈਂਟ ਜੋਨ ‘ਚ ਨਹੀਂ ਹਨ ਉਨ੍ਹਾਂ ਨੂੰ ਜੇਕਰ ਅਧਿਆਪਕਾਂ ਦੇ ਮਾਰਗਦਰਸ਼ਨ ਦੀ ਜ਼ਰੂਰਤ ਹੈ ਤਾਂ ਉਹ ਸਕੂਲ ਆ ਸਕਦੇ ਹਨ।ਤ੍ਰਿਪੁਰਾ ‘ਚ ਕੋਰੋਨਾ ਵਾਇਰਸ ਦੌਰਾਨ ਬੰਦ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ 5 ਅਕਤੂਬਰ ਤੋਂ ਦੁਬਾਰਾ ਖੁੱਲਣਗੇ।ਸੂਬੇ ਦੇ ਸਿੱਖਿਆ ਮੰਤਰੀ ਰਤਨ ਲਾਲ ਨਾਥ ਨੇ ਕਿਹਾ, ਅਸੀਂ 5 ਅਕਤੂਬਰ ਤੋਂ ਸਕੂਲਾਂ ਨੂੰ ਫਿਰ ਤੋਂ ਖੋਲਣ ਦਾ ਫੈਸਲਾ ਲਿਆ ਹੈ।ਨੌਂਵੀ,ਬਾਰਵੀਂ ਜਮਾਤ ਦੇ ਵਿਦਿਆਰਥੀ ਆਪਣੇ ਵਿਸ਼ੇ ਨਾਲ ਸਬੰਧਿਤ ਪ੍ਰਸ਼ਨਾਂ ਬਾਰੇ ‘ਚ ਅਧਿਆਪਕਾਂ ਨਾਲ
ਸਲਾਹ-ਮਸ਼ਵਰਾ ਕਰਨ ਲਈ ਸਕੂਲ ਆ ਸਕਦੇ ਹਨ।ਪਰ ਉਨ੍ਹਾਂ ਨੂੰ ਪਹਿਲਾਂ ਆਪਣੇ ਮਾਤਾ-ਪਿਤਾ ਦੀ ਲਿਖਤੀ ਸਹਿਮਤੀ ਲੈਣੀ ਹੋਵੇਗੀ।ਤਾਮਿਲਨਾਡੂ ਸਰਕਾਰ ਵਲੋਂ ਜਮਾਤ 10,11 ਅਤੇ12ਵੀਂ ਦੇ ਵਿਦਿਆਰਥੀਆਂ ਨੂੰ 1 ਅਕਤੂਬਰ ਤੋਂ ਅਧਿਆਪਕਾਂ ਤੋਂ ਸਲਾਹ ਲੈਣ ਲਈ ਸਕੂਲ ਆਉਣ ਦੀ ਆਗਿਆ ਦਿੱਤੀ ਹੈ।ਪੱਛਮੀ ਬੰਗਾਲ ‘ਚ ਦੁਰਗਾ ਪੂਜਾ ਦੇ ਮੱਦੇਨਜ਼ਰ ਅਕਤੂਬਰ ‘ਚ ਸਕੂਲਾਂ ਨੂੰ ਫਿਰ ਤੋਂ ਖੋਲਣ ਦੀ ਸੰਭਾਵਨਾ ਨਹੀਂ ਹੈ।ਸੂਬਾ ਸਰਕਾਰ ਨਵੰਬਰ ‘ਚ ਸਕੂਲਾਂ ਨੂੰ ਫਿਰ ਤੋਂ ਖੋਲ ਸਕਦੀ ਹੈ। ਦਿੱਲੀ ‘ਚ ‘ਆਪ’ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ 5 ਅਕਤੂਬਰ ਤਕ ਸਕੂਲਾਂ ਨੂੰ ਦੁਬਾਰਾ ਖੋਲਣ ਤੋਂ ਮਨਾ ਕਰ ਦਿੱਤਾ ਹੈ।ਰਾਜਧਾਨੀ ਦੇ ਕੋਵਿਡ-19 ਦੀ ਸਥਿਤੀ ਨੂੰ ਧਿਆਨ ‘ਚ ਰੱਖਦੇ ਹੋਏ ਇਸ ਸੰਬੰਧ ‘ਚ ਅੰਤਿਮ ਫੈਸਲਾ ਲਿਆ ਜਾਏਗਾ।