schools & colleges reopened in england: ਲੰਡਨ: ਇੰਗਲੈਂਡ ਵਿੱਚ ਗਲੋਬਲ ਮਹਾਂਮਾਰੀ ਕੋਵਿਡ -19 ਨਾਲ ਨਜਿੱਠਣ ਲਈ ਲਗਾਏ ਗਏ ਲੌਕਡਾਊਨ ਕਾਰਨ ਮਾਰਚ ਤੋਂ ਬੰਦ ਪਏ ਸਕੂਲ ਅਤੇ ਕਾਲਜ ਮੰਗਲਵਾਰ ਨੂੰ ਮੁੜ ਖੋਲ੍ਹ ਦਿੱਤੇ ਗਏ ਹਨ। ਸਿੱਖਿਆ ਵਿਭਾਗ ਨੇ ਕਿਹਾ ਹੈ ਕਿ ਵਿਦਿਆਰਥੀ, ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਵਿਚਕਾਰ ਸਿੱਧਾ ਸੰਪਰਕ ਘਟਾਉਣ ਅਤੇ ਸਮਾਜਿਕ ਆਪਸੀ ਮੇਲ ਜੋਲ ਤੋਂ ਆਪਣੇ ਆਪ ਨੂੰ ਦੂਰ ਕਰਨ ਲਈ ਵਿਦਿਆਰਥੀ “ਨਿਯੰਤਰਣ ਪ੍ਰਣਾਲੀ” ਨਾਲ ਸਕੂਲ ਵਾਪਸ ਆਉਣਗੇ। ਸਕੂਲਾਂ ਅਤੇ ਕਾਲਜਾਂ ਵਿੱਚ ਜਨਤਕ ਖੇਤਰਾਂ ਅਤੇ ਗਲਿਆਰੇ ‘ਚ ਮੂੰਹ ਨੂੰ ਢੱਕਣਾ ਜ਼ਰੂਰੀ ਹੋਵੇਗਾ। ਬ੍ਰਿਟੇਨ ਦੇ ਸਿੱਖਿਆ ਮੰਤਰੀ ਗੈਵਿਨ ਵਿਲੀਅਮਸਨ ਨੇ ਕਿਹਾ, “ਦੇਸ਼ ਭਰ ਦੇ ਸਾਰੇ ਵਿਦਿਆਰਥੀਆਂ ਲਈ ਸਕੂਲ ਫਿਰ ਖੁੱਲ੍ਹ ਰਹੇ ਹਨ। ਬਹੁਤ ਸਾਰੇ ਲੋਕਾਂ ਲਈ, ਅੱਜ ਨਵੇਂ ਸਕੂਲ ਸਾਲ ਦਾ ਪਹਿਲਾ ਦਿਨ ਹੋਵੇਗਾ, ਜਦੋਂਕਿ ਹਜ਼ਾਰਾਂ ਬੱਚੇ ਇੱਕ ਵਾਰ ਫਿਰ ਸਕੂਲ ਜਾਣਗੇ।”
ਮੰਤਰੀ ਨੇ ਕਿਹਾ, “ਮੈਂ ਪਿੱਛਲੇ ਕੁੱਝ ਮਹੀਨਿਆਂ ਦੀਆਂ ਚੁਣੌਤੀਆਂ ਨੂੰ ਘੱਟ ਨਹੀਂ ਸਮਝ ਰਿਹਾ ਪਰ ਮੈਂ ਜਾਣਦਾ ਹਾਂ ਕਿ ਬੱਚਿਆਂ ਲਈ ਸਕੂਲ ਵਾਪਿਸ ਜਾਣਾ ਕਿੰਨਾ ਮਹੱਤਵਪੂਰਣ ਹੈ। ਨਾ ਸਿਰਫ ਉਨ੍ਹਾਂ ਦੀ ਸਿੱਖਿਆ ਲਈ ਬਲਕਿ ਉਨ੍ਹਾਂ ਦੇ ਵਿਕਾਸ ਅਤੇ ਕਲਿਆਣ ਲਈ।” ਸਰਕਾਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਕੂਲ ਜਾਣ ਲਈ ਸਾਈਕਲ ਜਾਂ ਸਕੂਟਰ ਦੀ ਵਰਤੋਂ ਕਰਨ ਲਈ ਉਤਸਾਹਿਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ, ਸਰਕਾਰ ਨੇ ਸਕੂਲ ਤੋਂ ਘਰ ਤੱਕ ਆਵਾਜਾਈ ਸੇਵਾਵਾਂ ਨੂੰ ਵਧਾਉਣ ਅਤੇ ਜਨਤਕ ਆਵਾਜਾਈ ‘ਤੇ ਦਬਾਅ ਘਟਾਉਣ ਲਈ ਅਤੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਥਾਨਕ ਟ੍ਰਾਂਸਪੋਰਟ ਅਧਿਕਾਰੀਆਂ ਨੂੰ 40 ਮਿਲੀਅਨ ਡਾਲਰ ਦੀ ਵਾਧੂ ਸਹਾਇਤਾ ਦਿੱਤੀ ਹੈ।
=