schools opens decision: ਕੋਵਿਡ-19 ‘ਚ ਅਨਲੌਕ 2.0 ਦੀ ਪ੍ਰਕਿਰਿਆ ਤਾਂ ਸ਼ੁਰੂ ਹੋ ਚੁੱਕੀ ਹੈ ਪਰ ਬੱਚਿਆਂ ਦੇ ਮਾਪਿਆਂ ਦਾ ਇੱਕੋ ਸਵਾਲ ਹੈ ਕਿ ਅਖੀਰ ਕਦੋਂ ਖੁੱਲਣਗੇ ਸਕੂਲ ? ਜਿਸ ‘ਤੇ ਹੁਣ ਜਲਦ ਫੈਸਲਾ ਸਾਹਮਣੇ ਆਉਣ ਵਾਲਾ ਹੈ। ਜਾਣਕਾਰੀ ਮੁਤਾਬਕ ਇਸ ਸਬੰਧੀ ਸੂਬਿਆਂ ਨਾਲ ਸਹਿਮਤੀ ਬਣਾਉਣ ਲਈ ਕੇਂਦਰੀ ਮਨੁੱਖੀ ਸਰੋਤ ਮੰਤਰਾਲਾ ਦੇ ਸਕੂਲੀ ਸਿੱਖਿਆ ਸਕੱਤਰ ਵੱਲੋਂ ਵੱਖ-ਵੱਖ ਸੂਬਿਆਂ ਦੇ ਸਿੱਖਿਆ ਅਧਿਕਾਰੀਆਂ ਨਾਲ ਬੈਠਕ ਕਰਨ ਵਾਲੇ ਹਨ ਅਤੇ ਕੇਂਦਰ ਅਤੇ ਸੂਬਿਆਂ ਵਿਚਕਾਰ ਸਹਿਮਤੀ ਬਣਨ ਦੀ ਉਮੀਦ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਸਕੂਲ ਖੋਲ੍ਹਣ ਦਾ ਫੈਸਲਾ ਤਾਂ ਸੂਬਿਆਂ ਹੱਥ ਛੱਡ ਦਿੱਤਾ ਗਿਆ ਹੈ ਪਰ ਹਰ ਸਕੂਲ ਨੂੰ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ ਅਧੀਨ ਹੀ ਚਲਣਾ ਪਵੇਗਾ। ਸਮਾਜਿਕ ਦੂਰੀ ਦੀ ਪਾਲਣਾ ਕਰਨਾ ਅਤੇ ਕੋਰੋਨਾ ਤੋਂ ਬਚਾਉਣ ਦੀ ਕੋਸ਼ਿਸ਼ ਹਜੇ ਤਾਂ ਇੱਕ ਵੱਡੀ ਚੁਣੌਤੀ ਹੀ ਲੱਗ ਰਹੀ ਹੈ। ਅਜਿਹੇ ‘ਚ ਨਿੱਜੀ ਸਕੂਲ ਵਿਦਿਆਰਥੀਆਂ ਦੀ ਫੀਸ ਅਤੇ ਮਾਪਿਆਂ ਉਹ ਕਿਥੋਂ ਘਰ ਬੈਠੇ ਕਿਥੋਂ ਫੀਸਾਂ ਭਰਨ ਇਸੇ ਦੀ ਜਦੋਂ ਜਹਿਦ ‘ਚ ਲੱਗੇ ਹਨ।