ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਰਮਿਆਨ ਗੁਪਤ ਦੋਸਤੀ ਹੋਣ ਦੀ ਗੱਲ ਕਹੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਪਰਫਾਰਮੈਂਸ ਗਰੇਡਿੰਗ ਇੰਡੈਕਸ 2019-20 ਵਿੱਚ ਪੰਜਾਬ ਨੂੰ ਪਹਿਲਾਂ ਸਥਾਨ ਦਿੱਤਾ ਗਿਆ ਹੈ। ਕੇਂਦਰ ਦੁਆਰਾ ਜਾਰੀ ਕੀਤੀ ਗਈ ਇਹ ਰਿਪੋਰਟ ਪੰਜਾਬ ਦੇ ਸਕੂਲਾਂ ਅਤੇ ਸੂਬੇ ਦੀ ਸਿੱਖਿਆ ਪ੍ਰਣਾਲੀ ਵਿੱਚ ਕਮੀਆਂ ਨੂੰ ਛੁਪਾਉਣ ਲਈ ਹੈ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਮੋਦੀ ਸਰਕਾਰ ਨੇ ਦੇਸ਼ ਭਰ ਦੇ ਸਰਕਾਰੀ ਸਕੂਲਾਂ ਦੇ ਸਿਸਟਮ ਬਾਰੇ ਇੱਕ ਰਿਪੋਰਟ ਜਾਰੀ ਕੀਤੀ ਸੀ। ਇਸ ਰਿਪੋਰਟ ਵਿੱਚ ਮੋਦੀ ਜੀ ਨੇ ਪੰਜਾਬ ਦੇ ਸਕੂਲਾਂ ਨੂੰ ਬਿਹਤਰ ਅਤੇ ਦਿੱਲੀ ਦੇ ਸਕੂਲਾਂ ਨੂੰ ਮਾੜਾ ਦੱਸਿਆ ਹੈ। ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਮੋਦੀ ਜੀ ਅਤੇ ਕੈਪਟਨ ਸਹਿਬ ਦੀ ਦੋਸਤੀ ਚੱਲ ਰਹੀ ਹੈ। ਕੈਪਟਨ ਸਾਹਿਬ ਨੂੰ ਮੋਦੀ ਜੀ ਦਾ ਆਸ਼ੀਰਵਾਦ ਪ੍ਰਾਪਤ ਹੈ। ਪਿਛਲੀਆਂ ਚੋਣਾਂ ਵਿੱਚ ਵੀ ਕੈਪਟਨ ਸਾਹਿਬ ਨੂੰ ਅਸ਼ੀਰਵਾਦ ਮਿਲਿਆ ਸੀ।
ਉਨ੍ਹਾਂ ਕਿਹਾ ਕਿ ਜਦਕਿ ਪੰਜਾਬ ਦੀ ਆਮ ਜਨਤਾ ਸਰਕਾਰ ਨੂੰ ਪੁੱਛ ਰਹੀ ਹੈ ਕਿ ਸਰਕਾਰੀ ਸਕੂਲਾਂ ਦੀ ਮੁਰੰਮਤ ਕਿਉਂ ਨਹੀਂ ਕੀਤੀ ਗਈ। ਕੁੱਝ ਦਿਨਾਂ ਬਾਅਦ, ਮੋਦੀ ਜੀ ਇੱਕ ਰਿਪੋਰਟ ਜਾਰੀ ਕਰਨਗੇ ਕਿ ਪੰਜਾਬ ਦੇ ਹਸਪਤਾਲ ਚੰਗੇ ਹਨ। ਮੋਦੀ ਜੀ ਅਤੇ ਕੈਪਟਨ ਸਾਹਿਬ ਦੀ ਜੁਗਲਬੰਦੀ ਚੱਲ ਰਹੀ ਹੈ ਤਾਂ ਜੋ ਦੁਰਦਸ਼ਾ ਨੂੰ ਲੁਕਾਇਆ ਜਾ ਸਕੇ। ਹਾਲ ਹੀ ਵਿੱਚ, ਇੱਕ ਸ਼ਰਾਬ ਫੈਕਟਰੀ ਪੰਜਾਬ ਦੇ ਇੱਕ ਸਰਕਾਰੀ ਸਕੂਲ ਵਿੱਚ ਚਲਦੀ ਮਿਲੀ ਸੀ ਅਤੇ ਮੋਦੀ ਜੀ ਪੰਜਾਬ ਦੇ ਸਰਕਾਰੀ ਸਕੂਲ ਨੂੰ ਬਿਹਤਰ ਦੱਸ ਰਹੇ ਹਨ। ਪੰਜਾਬ ਵਿੱਚ 800 ਸਰਕਾਰੀ ਸਕੂਲ ਬੰਦ ਕਰ ਦਿੱਤੇ ਗਏ ਹਨ। ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਮਾੜੀ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਨਾ ਤਾਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਉਨ੍ਹਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਕੋਈ ਕੰਮ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ ਵਿੱਚ ਅਕਾਲੀ ਬਸਪਾ ਗੱਠਜੋੜ ਤੋਂ ਬਾਅਦ ਵਰਕਰਾਂ ਨੇ ਲੱਡੂ ਵੰਡ ਅਤੇ ਭੰਗੜੇ ਪਾ ਮਨਾਈ ਖੁਸ਼ੀ, ਦੇਖੋ ਵੀਡੀਓ
ਪਰ ਮੋਦੀ ਜੀ ਆਪਣੀ ਰਿਪੋਰਟ ਰਾਹੀਂ ਕੈਪਟਨ ਸਰਕਾਰ ਦੀਆਂ ਨਾਕਾਮੀਆਂ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਿਛਲੇ ਪੰਜ ਸਾਲਾਂ ਤੋਂ ਸਿੱਖਿਆ ਦੇ ਖੇਤਰ ਵਿੱਚ ਕੈਪਟਨ ਸਾਹਿਬ ਦੀ ਅਸਫਲਤਾ ਨੂੰ ਲੁਕਾਉਣ ਲਈ ਮੋਦੀ ਜੀ ਨੇ ਇਹ ਰਿਪੋਰਟ ਜਾਰੀ ਕੀਤੀ ਹੈ। ਸਿਸੋਦੀਆ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ਦੀ ਸਿਖਿਆ ਪ੍ਰਣਾਲੀ ਦਾ ਮਜ਼ਾਕ ਉਡਾਇਆ ਹੈ ਅਤੇ ਇਸ ਨੂੰ ਬਦਤਰ ਬਣਾਉਣ ਵਿੱਚ, ਮੋਦੀ ਜੀ ਪਰਦੇ ਪਿੱਛੇ ਕੈਪਟਨ ਸਾਹਿਬ ਨੂੰ ਅਸ਼ੀਰਵਾਦ ਦੇ ਰਹੇ ਹਨ ਅਤੇ ਉਹਨਾਂ ਦਾ ਸਮਰਥਨ ਕਰ ਰਹੇ ਹਨ। ਜਦੋਂ ਤੋਂ ਇਹ ਰਿਪੋਰਟ ਆਈ ਹੈ, ਪੰਜਾਬ ਸਰਕਾਰ ਇਸ਼ਤਿਹਾਰ ਦੇ ਕੇ ਆਪਣੀ ਪਿੱਠ ਥਾਪੜ ਰਹੀ ਹੈ ਅਤੇ ਮੋਦੀ ਜੀ ਦੀਆਂ ਰਿਪੋਰਟਾਂ ਅਤੇ ਇਸ਼ਤਿਹਾਰਾਂ ਦੀ ਆੜ ਵਿੱਚ ਸਿੱਖਿਆ ਦੇ ਖੇਤਰ ਵਿੱਚ ਆਪਣੀਆਂ ਅਸਫਲਤਾਵਾਂ ਨੂੰ ਲੁਕਾ ਰਹੀ ਹੈ। ਸਿਸੋਦੀਆ ਨੇ ਦੋਸ਼ ਲਾਇਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਵਿਦਿਅਕ ਸਹੂਲਤਾਂ ਮਾੜੀਆਂ ਹਨ ਅਤੇ ਮਾਪੇ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ ਵਿੱਚ ਭੇਜਣਾ ਪਸੰਦ ਕਰਦੇ ਹਨ। ਆਮ ਆਦਮੀ ਪਾਰਟੀ (ਆਪ) ਕਾਂਗਰਸ ਸ਼ਾਸਤ ਪੰਜਾਬ ਵਿੱਚ ਵਿਰੋਧੀ ਧਿਰ ‘ਚ ਹੈ। ਪੰਜਾਬ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ। ਵੀਡੀਓ ਦੇਖਣ ਲਈ ਅੱਗੇ ਦਿੱਤੇ ਲਿੰਕ ‘ਤੇ ਕਲਿੱਕ ਕਰੋ…
ਦੇਖੋ ਵੀਡੀਓ : ਪੰਜਾਬ ਦੇ ਸਰਕਾਰੀ ਸਕੂਲ ਕਹਿੰਦੇ ਨੰਬਰ 1 ਬਣ ਗਏ”, ਆਹ ਗੱਲ ਸੁਣਕੇ ਵੇਖੋ ਕਿਵੇਂ ਭੜਕੇ ਮਨੀਸ਼ ਸਿਸੋਦੀਆ LIVE !