ਸੁਰਖੀ ਬਿੰਦੀ ਨਾਲ ਸ਼ਿੰਗਾਰ ਕਰਨਾ ਹਰ ਕੁੜੀ ਨੂੰ ਪਸੰਦ ਹੁੰਦਾ ਹੈ ਅਤੇ ਅਜਿਹੇ ‘ਚ ਲਿਪਸਟਿਕ ਤੋਂ ਬਿਨ੍ਹਾਂ ਸ਼ਿੰਗਾਰ ਅਧੂਰਾ ਹੁੰਦਾ ਹੈ ਪਰ COVID 19 ਦਾ ਅਸਰ ਇਸ ‘ਤੇ ਪੈਂਦਾ ਨਜ਼ਰ ਆ ਰਿਹਾ ਹੈ। ਇਹ ਹੀ ਨਹੀਂ ਇਸ ਮਹਾਂਮਾਰੀ ਨੇ ਮੇਕਅਪ ਦਾ ਟਰੈਂਡ ਵੀ ਬਦਲ ਦਿੱਤਾ ਹੈ। ਸਰਕਾਰਾਂ ਨੇ ਵੀ ਕੋਰੋਨਾ ਤੋਂ ਬਚਾਅ ਲਈ ਫੇਸ ਮਾਸਕ ਲਾਜ਼ਮੀ ਕਰ ਦਿੱਤਾ ਹੈ। ਬਿਊਟੀ ਐਕਸਪਰਟ ਦੀ ਮੰਨੀਏ ਤਾਂ ਇਸਦਾ ਸਿੱਧਾ ਅਸਰ ਔਰਤਾਂ ਵੱਲੋਂ ਖਰੀਦੇ ਜਾਣ ਵਾਲੇ ਮੇਕਅਪ ‘ਤੇ ਹੋਇਆ ਹੈ ਅਤੇ ਅੱਗੇ ਵੀ ਖਰੀਦਦਾਰੀ ਵਧਣ ਦੀ ਕੋਈ ਉਮੀਦ ਨਹੀਂ ਹੈ। ਜ਼ਿਕਰਯੋਗ ਹੈ ਕਿ ਬਿਊਟੀ ਬਿਜ਼ਨੈੱਸ ‘ਚ ਲਿਪਸਟਿਕ ਦਾ ਮਾਰਕੀਟ ਸ਼ੇਅਰ 32 ਫੀਸਦੀ ਹੈ।
ਆਮ ਤੌਰ ਮੇਕਅਪ ‘ਚ ਲਿਪਸਟਿਕ ਸਭ ਤੋਂ ਵੱਧ ਵਿਕਦੀ ਸੀ ਪਰ ਇਸ ਵਾਰ ਕੱਜਲ ਦਾ ਇੰਡੈਕਸ ਵੱਧ ਗਿਆ ਹੈ। ਮਾਸਕ ਕਾਰਨ ਕੱਜਲ, ਆਈਸ਼ੈਡੋ, ਆਈਲੈਸ਼ੇਜ ਦੀ ਡਿਮਾਂਡ ‘ਚ ਵਾਧਾ ਹੋਇਆ ਹੈ। ਇਸਨੂੰ ਦੇਖਦਿਆਂ ਕਾਸਮੈਟਿਕ ਪ੍ਰੋਡਕਟ ਕੰਪਨੀਆਂ ਨੇ ਵੀ ਫਿਲਹਾਲ ਕੱਜਲ, ਆਈਸ਼ੈਡੋ, ਮਸਕਾਰਾ, ਆਈਲਾਈਨਰ ਵਰਗੇ ਪ੍ਰੋਡਕਡਸ ਦੀ ਮੈਨੂਫੈਕਚਰਿੰਗ ਵਧਾਉਣ ਦਾ ਫੈਸਲਾ ਲਿਆ ਹੈ।
ਇਕ ਰਿਪੋਰਟ ਦੀ ਮੰਨੀਏ ਤਾਂ ਲਾਰਿਆਲ ਇੰਡੀਆ ਦੀ ਡਾਇਰੈਕਟਰ ਕਵਿਤਾ ਅੰਗਰੇ ਨੇ ਦੱਸਿਆ ਕਿ ਕਿ ਸੋਸ਼ਲ ਡਿਸਟੈਂਸਿੰਗ ਦੇ ਚਲੇ ਔਰਤਾਂ ਅਤੇ ਕੁੜੀਆਂ ‘ਚ ਬਾਹਰ ਨਿਕਲਣ ਦਾ ਕਰੇਜ਼ ਘਟ ਗਿਆ ਹੈ , ਜਿਸ ਕਾਰਨ ਮੇਕ ਅਪ ‘ਤੇ ਅਸਰ ਪਿਆ ਹੈ। ਵਰਕ ਫਰੋਮ ਹੋਮ ਕਾਰਨ ਵੀ ਲਿਪਸਟਿਕ ਦੀ ਵਰਤੋਂ ਘਟ ਗਈ ਹੈ। ਬਿਊਟੀ ਪ੍ਰੋਡਕਟ ਕੰਪਨੀ ਨਾਇਕਾ ਮੁਤਾਬਕ ਵੀ ਟਾਪ-5 ‘ਚ ਆਈ ਮੇਕਅਪ ਨੇ 3 ਸੇਲਿੰਗ ਬਿਊਟੀ ਪ੍ਰੋਡਕਟ ‘ਚ ਜਗਾ ਬਣਾਈ ਜਿਸਦਾ ਬਿਊਟੀ ਬਿਜ਼ਨੈੱਸ ‘ਚ ਮਾਰਕੀਟ ਸ਼ੇਅਰ 36 ਫੀਸਦੀ ਹੈ।