ਐਲੋਨ ਮਸਕ ਨਾਲ ਗੱਲਬਾਤ ਦੌਰਾਨ, ਪ੍ਰੀਮੀਅਰ ਲੀ ਕਿਆਂਗ ਨੇ ਕਿਹਾ ਕਿ ਟੇਸਲਾ ਦੇ ਨਾਲ ਚੀਨ ਦੀ ਭਾਈਵਾਲੀ ਅਮਰੀਕਾ-ਚੀਨ ਆਰਥਿਕ ਅਤੇ ਵਪਾਰਕ ਸਹਿਯੋਗ ਦੀ ਸਫਲਤਾ ਦੀ ਇੱਕ ਉਦਾਹਰਣ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਐਲੋਨ ਮਸਕ ਨੇ ਵੀ ਇਸ ਮੁਲਾਕਾਤ ਦੀ ਤਸਵੀਰ ਆਪਣੇ ਐਕਸ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਸਟੇਟ ਮੀਡੀਆ ਨਾਲ ਜੁੜੇ ਇਕ ਯੂਜ਼ਰ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਐਲੋਨ ਮਸਕ ਇਲੈਕਟ੍ਰਿਕ ਕਾਰਾਂ ਦੇ ਉਤਪਾਦਨ ਬਾਰੇ ਗੱਲ ਕਰ ਰਹੇ ਹਨ। ਐਲੋਨ ਮਸਕ ਨੇ ਵੀਡੀਓ ‘ਚ ਕਿਹਾ, ‘ਇਹ ਦੇਖ ਕੇ ਚੰਗਾ ਲੱਗਾ ਕਿ ਚੀਨ ‘ਚ ਇਲੈਕਟ੍ਰਿਕ ਵਾਹਨਾਂ ਦੀ ਗਿਣਤੀ ਵਧ ਰਹੀ ਹੈ। ਭਵਿੱਖ ਵਿੱਚ, ਸਾਰੀਆਂ ਕਾਰਾਂ ਇਲੈਕਟ੍ਰਿਕ ਹੋਣਗੀਆਂ।
Honored to meet with Premier Li Qiang.
We have known each other now for many years, since early Shanghai days. pic.twitter.com/JCnv6MbZ6W
— Elon Musk (@elonmusk) April 28, 2024
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .