ਪਹਿਲਗਾਮ ਅੱਤਵਾਦੀ ਹਮਲੇ ਦੇ ਬਾਅਦ ਜੰਮੂ-ਕਸ਼ਮੀਰ ਵਿਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚ ਪਿਛਲੇ 24 ਘੰਟਿਆਂ ਤੋਂ ਲਗਾਤਾਰ ਐਨਕਾਊਂਟਰ ਚੱਲ ਰਿਹਾ ਹੈ। ਇਹ ਤੀਜਾ ਐਨਕਾਊਂਟਰ ਹੈ। ਸੁਰੱਖਿਆ ਬਲਾਂ ਨੇ ਊਧਮਪੁਰ ਦੇ ਡੁਡੂ ਬਸੰਤਗੜ੍ਹ ਵਿਚ ਕੁਝ ਅੱਤਵਾਦੀਆਂ ਨੂੰ ਘੇਰ ਲਿਆ ਹੈ।
ਮੁਕਾਬਲੇ ਵਿਚ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਹੈ। ਗੋਲੀਬਾਰੀ ਦੌਰਾਨ ਉਹ ਜ਼ਖਮੀ ਹੋ ਗਏ ਸਨ ਤੇ ਬਾਅਦ ਵਿਚ ਹਸਪਤਾਲ ਵਿਚ ਉਨ੍ਹਾਂ ਦੀ ਮੌਤ ਹੋ ਗਈ। ਸੁਰੱਖਿਆ ਬਲ ਵੱਡੀ ਗਿਣਤੀ ਵਿਚ ਊਧਮਪੁਰ ਰਵਾਨਾ ਹੋ ਗਏ ਹਨ। ਲਗਾਤਾਰ ਫਾਇਰਿੰਗ ਹੋ ਰਹੀ ਹੈ। 3-4 ਦਹਿਸ਼ਤਗਰਤ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਘੇਰਾ ਪਾਇਆ ਗਿਆ ਹੈ। ਜੰਮੂ-ਕਸ਼ਮੀਰ ਵਿਚ ਮਾਹੌਲ ਕਾਫੀ ਗਰਮ ਬਣਿਆ ਹੋਇਆ ਹੈ ਤੇ ਵੱਖਵਾਦੀਆਂ ਨੂੰ ਫੜਨ ਲਈ ਸੁਰੱਖਿਆ ਬਲਾਂ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
