ਬਾਲੀਵੁੱਡ ਅਦਾਕਰਾ ਆਮਿਰ ਖਾਨ ਦੀ ਸਾਬਕਾ ਪਤਨੀ ਰੀਨਾ ਦੱਤਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਦੱਤਾ ਦੇ ਪਿਤਾ ਨੇ ਬੁੱਧਵਾਰ ਯਾਨੀ ਅੱਜ 2 ਅਕਤੂਬਰ ਨੂੰ ਆਖਰੀ ਸਾਹ ਲਏ। ਅਜੇ ਤੱਕ ਉਨ੍ਹਾਂ ਦੇ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ। ਅਦਾਕਾਰ ਆਮਿਰ ਖ਼ਾਨ ਰੀਨਾ ਦੱਤਾ ਦੇ ਘਰ ਪਹੁੰਚ ਗਏ ਹਨ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ। ਇਸ ਦੌਰਾਨ ਆਮਿਰ ਖ਼ਾਨ ਭਾਵੁਕ ਨਜ਼ਰ ਆਏ। ਆਮਿਰ ਖ਼ਾਨ ਦੀ ਮਾਂ ਵੀ ਰੀਨਾ ਦੱਤਾ ਦੇ ਪਿਤਾ ਨੂੰ ਸ਼ਰਧਾਂਜਲੀ ਦੇਣ ਪਹੁੰਚੀ।
ਇਹ ਵੀ ਪੜ੍ਹੋ : ਡੇਢ ਮਹੀਨਾ ਪਹਿਲਾਂ ਇਟਲੀ ਗਏ ਨੌਜਵਾਨ ਦੀ ਹੋਈ ਮੌ.ਤ, ਸੜਕ ਪਾਰ ਕਰਦੇ ਸਮੇਂ ਗੱਡੀ ਨੇ ਮਾ.ਰੀ ਟੱ.ਕਰ
ਦੱਸ ਦੇਈਏ ਕਿ ਆਮਿਰ ਖ਼ਾਨਨੇ 18 ਅਪ੍ਰੈਲ 1986 ਨੂੰ ਰੀਨਾ ਦੱਤਾ ਦੇ ਨਾਲ ਵਿਆਹ ਕੀਤਾ ਸੀ। ਪਰ ਇਹ ਰਿਸ਼ਤਾ ਜਿਆਦਾ ਦੇਰ ਤੱਕ ਨਹੀਂ ਚੱਲ ਸਕਿਆ। ਦੋਹਾਂ ਦਾ 2002 ਵਿੱਚ ਤਲਾਕ ਹੋ ਹੀ। ਆਮਿਰ ਖ਼ਾਨ ਅਤੇ ਰੀਨਾ ਦੱਤਾ ਦੇ 2 ਬੱਚੇ ਹਨ, ਜਿਨ੍ਹਾਂ ਦੇ ਨਾਮ ਜੁਨੈਦ ਅਤੇ ਇਰਾ ਹੈ। ਆਮਿਰ ਖ਼ਾਨ ਨੇ ਤਲਾਕ ਦੇ ਤਿੰਨ ਸਾਲ ਬਾਅਦ ਕਿਰਨ ਰਾਓ ਨਾਲ ਵਿਆਹ ਕੀਤਾ, ਪਰ ਰੀਨਾ ਦੱਤਾ ਨੇ ਤਲਾਕ ਤੋਂ ਬਾਅਦ ਵਿਆਹ ਨਹੀਂ ਕੀਤਾ।
ਵੀਡੀਓ ਲਈ ਕਲਿੱਕ ਕਰੋ -: