ਨੋਇਡਾ ਪੁਲਿਸ ਨੇ ਯੂਟਿਊਬਰ ਐਲਵਿਸ਼ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਹੈ। ਸੱਪ ਦੇ ਜ਼ਹਿਰ ਸਪਲਾਈ ਮਾਮਲੇ ਵਿਚ ਐਲਵਿਸ਼ ਯਾਦਵ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਇਸ ਦੌਰਾਨ ਨੋਇਡਾ ਪੁਲਿਸ ਦੇ ਵੱਡੇ ਅਧਿਕਾਰੀ ਵੀ ਮੌਕੇ ‘ਤੇ ਮੌਜੂਦ ਹਨ। ਐਲਵਿਸ਼ ਲਈ ਪੁਲਿਸ ਨੇ ਪਹਿਲਾਂ ਤੋਂ ਤਿਆਰ ਸਵਾਲ ਕੀਤੇ ਸਨ। ਐਲਵਿਸ਼ ਯਾਦਵ ਤੋਂ ਗੁਪਤ ਜਗ੍ਹਾ ‘ਤੇ ਪੁਲਿਸ ਪੁੱਛਗਿਛ ਕਰ ਰਹੀ ਹੈ।
ਡੀਐੱਸਪੀ ਨੋਇਡਾ ਵਿਦਿਆ ਸਾਗਰ ਮਿਸ਼ਰਾ ਨੇ ਦੱਸਿਆ ਕਿ ਨੋਇਡਾ ਪੁਲਿਸ ਨੇ ਯੂਟਿਊਬਰ ਤੇ ਬਿਗ ਬੌਸ ਓਟੀਟੀ-2 ਦੇ ਜੇਤੂ ਐਲਵਿਸ਼ ਯਾਦਵ ਨੂੰ ਗ੍ਰਿਫਤਾਰ ਕੀਤਾ ਹੈ। ਉਸ ਨੂੰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਐਲਵਿਸ਼ ਯਾਦਵ ‘ਤੇ ਦਿੱਲੀ-NCR ਵਿਚ ਪਾਰਟੀਆਂ ਵਿਚ ਮਨੋਰੰਜਨ ਲਈ ਸੱਪ ਦਾ ਜ਼ਹਿਰ ਉਪਲਬਧ ਕਰਾਉਣ ਦੇ ਦੋਸ਼ ਵਿਚ 5 ਹੋਰ ਲੋਕਾਂ ਦੇ ਨਾਲ ਮਾਮਲਾ ਦਰਜ ਕੀਤਾ ਗਿਆ ਸੀ। ਇਸ ਸਬੰਧੀ ਇਕ ਪਸ਼ੂ ਕਲਿਆਣ ਵਰਕਰ ਨੇ ਸ਼ਿਕਾਇਤ ਦਰਜ ਕਰਾਈ ਸੀ। ਪੁਲਿਸ ਨੇ ਇਸ ਮਾਮਲੇ ਵਿਚ ਪਹਿਲਾਂ ਵੀ ਐਲਵਿਸ਼ ਯਾਦਵ ਤੋਂ ਪੁੱਛਗਿਛ ਕੀਤੀ ਸੀ ਤੇ ਮਾਮਲੇ ਦੀ ਜਾਂਚ ਚੱਲ ਰਹੀ ਸੀ।
ਪੁਲਿਸ ਨੇ ਇਸ ਮਾਮਲੇ ਵਿਚ ਕਈ ਮੁਲਜ਼ਮਾਂ ਨੂੰ ਵੀ ਫੜਿਆ ਸੀ ਜਿਸ ਵਿਚ ਮੁਲਜ਼ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕਿ ਐਲਵਿਸ਼ ਯਾਦਵ ਦੀਆਂ ਪਾਰਟੀਆਂ ਵਿਚ ਬਦਰਪੁਰ ਤੋਂ ਸੱਪ ਲਿਆਏ ਜਾਂਦੇ ਸਨ। ਦੂਜੇ ਪਾਸੇ ਮੁਲਜ਼ਮ ਰਾਹਲ ਨੇ ਦੱਸਿਆ ਕਿ ਉ ਰੇਵ ਪਾਰਟੀ ਵਿਚ ਸੱਪ ਤੇ ਜ਼ਹਿਰ ਦਾ ਇੰਤਜ਼ਾਮ ਕਰਦਾ ਸੀ, ਜਿਹੋ ਜਿਹੀ ਡਿਮਾਂਡ ਹੁੰਦੀ ਸੀ ਉਸੇ ਮੁਤਾਬਕ ਸਪੇਰੇ ਤੋਂ ਲੈ ਕੇ ਟ੍ਰੇਨਰ ਅਤੇ ਬਾਕੀ ਚੀਜ਼ਾਂ ਪ੍ਰੋਵਾਈਡ ਕਰਾਉਂਦਾ ਸੀ। ਉਹ ਇਸ ਨੂੰ ਦਿੱਲੀ ਦੇ ਬਦਰਪੁਰ ਕੋਲ ਇਕ ਪਿੰਡ ਤੋਂ ਲਿਆਉਂਦਾ ਸੀ, ਇਸ ਨੂੰ ਸਪੇਰਿਆਂ ਦਾ ਗੜ੍ਹ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਜਲੰਧਰ STF ਨੇ Hoshiarpur ‘ਚ 2 ਤਸ.ਕਰ ਕੀਤੇ ਕਾਬੂ: 4 ਕਰੋੜ ਦੀ ਹੈਰੋ.ਇਨ ਬਰਾਮਦ
ਇਸ ਦੇ ਨਾਲ ਹੀ ਇਸ ਮਾਮਲੇ ਵਿਚ ਹਰਿਆਣਵੀ ਸਿੰਗਰ ਫਾਜਿਲਪੁਰੀਆ ਦਾ ਨਾਂ ਵੀ ਸਾਹਮਣੇ ਆਇਆ ਸੀ। ਇਸ ਕੇਸ ਵਿਚ ਮੁਲਜ਼ਮ ਰਾਹੁਲ ਦੇ ਘਰ ਤੋਂ ਇਕ ਲਾਲ ਡਾਇਰੀ ਬਰਾਮਦ ਹੋਈ ਸੀ ਜਿਸ ਵਿਚ ਸਪੇਰਿਆਂ ਦੇ ਨੰਬਰ, ਬੁਕਿੰਗ ਤੇ ਪਾਰਟੀ ਵਿਚ ਸ਼ਾਮਲ ਲੋਕਾਂ ਦੇ ਨਾਂ ਦਾ ਵੇਰਵਾ ਦਰਜ ਸੀ। ਦੂਜੀ ਡਾਇਰੀ ਵਿਚ ਐਲਵਿਸ਼ ਤੇ ਫਜਲਪੁਰੀਆ ਵਿਚ ਮੁਲਾਕਾਤ ਦਾ ਵੀ ਬਿਓਰਾ ਸੀ। ਡਾਇਰੀ ਵਿਚ ਐਲਵਿਸ਼ ਦੀ ਨੋਇਡਾ ਦੇ ਫਿਲਮ ਸਿਟੀ ਤੇ ਛਤਰਪੁਰ ਦੇ ਫਾਰਮ ਹਾਊਸ ਪਾਰਟੀ ਦਾ ਵੀ ਜ਼ਿਕਰ ਸੀ। ਇਸ ਡਾਇਰੀ ਵਿਚ ਬਾਲੀਵੁੱਡ, ਯੂਟਿਊਬਰ ਦੇ ਲਈ ਰੇਵ ਪਾਰਟੀ ਵਿਚ ਪਹੁੰਚਾਏ ਗਏ ਸੱਪ, ਸਪੇਰੇ, ਟ੍ਰੇਨਰ ਦਾ ਜ਼ਿਕਰ ਸੀ, ਜਿਸ ਦੇ ਹਰ ਪੇਜ ‘ਤੇ ਪਾਰਟੀ ਦਾ ਦਿਨ, ਆਯੋਜਕ ਦਾ ਨਾਂ,ਲੋਕੇਸ਼ਨ, ਸਮਾਂ ਤੇ ਪੇਮੈਂਟ ਦਾ ਹਿਸਾਬ-ਕਿਤਾਬ ਸੀ।
ਵੀਡੀਓ ਲਈ ਕਲਿੱਕ ਕਰੋ -: