Actor Dev khraud share: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਦੇਵ ਖਰੌੜ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੀ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਨੇ, ਜੋ ਫੈਂਸ ਵੱਲੋਂ ਕਾਫੀ ਪਸੰਦ ਕੀਤੀਆ ਜਾਂਦੀਆਂ ਹਨ। ਉਨ੍ਹਾਂ ਦੀ ਐਕਟਿੰਗ ਦੇ ਲੋਕ ਦੀਵਾਨੇ ਹਨ। ਉਨ੍ਹਾਂ ਦੀ ਫੈਨ ਫੋਲਵਿੰਗ ਸੋਸ਼ਲ ਮਿਲਣ ਦੇ ਬਹੁਤ ਜ਼ਿਆਦਾ ਹਨ। ਹਾਲ ਹੀ ਵਿੱਚ ਦੇਵ ਖਰੋੜ ਨੇ ਆਪਣੇ ਫੈਂਸ ਲਈ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਹ ਤਸਵੀਰਾਂ ਉਨ੍ਹਾਂ ਦੇ ਪਿੰਡ ਦੀਆਂ ਹਨ, ਜੋ ਫੈਨਜ਼ ਵੱਲੋ ਕਾਫੀ ਪਸੰਦ ਕੀਤੀਆ ਜਾ ਰਹੀਆਂ ਹਨ। ਦੱਸ ਦਈਏ ਇਨ੍ਹਾਂ ਤਸਵੀਰਾਂ ਨੂੰ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਨਾ ਮੈਂ ਪਿੰਡ ਚੋਂ ਨਿਕਲਿਆ ਨਾ ਹੀ ਪਿੰਡ ਮੇਰੇ ਚੋਂ… ਅਸੀਂ ਪੇਂਡੂ ਨੀਂ ਦਿਲਾਂ ਦੇ ਮਾੜੇ…। ਦੇਵ ਖਰੌੜ ਦੀਆਂ ਇਨ੍ਹਾਂ ਤਸਵੀਰਾਂ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਦੇਵ ਖਰੌੜ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਪੰਜਾਬੀ ਇੰਡਸਟਰੀ ਵਿੱਚ ਆਪਣੀ ਐਕਟਿੰਗ ਦਾ ਲੋਹਾ ਮਨਵਾਇਆ ਹੈ। ਇਸ ਮੁਕਾਮ ਤੱਕ ਪਹੁੰਚਣ ਲਈ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੇਵ ਖਰੋੜ ਬਚਪਨ ਵਿੱਚ ਹੀ ਐਕਟਿੰਗ ਕਰਦੇ ਸਨ। ਲੇਕਿਨ ਬਚਪਨ ‘ਚ ਮਜ਼ਾਕ ਮਜ਼ਾਕ ‘ਚ ਕੀਤੀ ਐਕਟਿੰਗ ਉਨ੍ਹਾਂ ਦਾ ਸ਼ੌਕ ਬਣ ਗਈ। ਇਸ ਤੋਂ ਬਾਅਦ ਐਕਟਿੰਗ ਜਨੂੰਨ ਉਨ੍ਹਾਂ ਸਿਰ ਇੰਝ ਚੜ੍ਹਿਆ ਕਿ ਉਹ ਐਕਟਰ ਬਣਨ ਲਈ ਐਕਟਿੰਗ ਦੀ ਰਾਹ ‘ਤੇ ਤੁਰ ਪਏ। ਦੇਵ ਖਰੋੜ ਨੇ ਆਪਣੀ ਮੁੱਢਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਵਿੱਚੋਂ ਬੀਏ ਪਾਸ ਕੀਤੀ। ਉਹ ਵਾਲੀਬਾਲ ਦੇ ਇੱਕ ਚੰਗੇ ਖਿਡਾਰੀ ਰਹਿ ਚੁੱਕੇ ਹਨ।