Afsana Khan Birthday special: ਪੰਜਾਬ ਦੀ ਮਸ਼ਹੂਰ ਗਾਇਕਾ ਅਫਸਾਨਾ ਖਾਨ ਦੀ, ਜਿਸ ਦਾ ਜਨਮ 12 ਜੂਨ 1994 ਨੂੰ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦਲ ‘ਚ ਹੋਇਆ ਸੀ। ਦੱਸ ਦੇਈਏ ਕਿ ਅਫਸਾਨਾ ਖਾਨ ਨੂੰ ਬਚਪਨ ਤੋਂ ਹੀ ਸੰਗੀਤ ਦਾ ਸ਼ੌਕ ਸੀ। ਦਰਅਸਲ, ਅਫਸਾਨਾ ਦੇ ਦਾਦਾ ਅਤੇ ਭਰਾ ਵੀ ਸੰਗੀਤਕਾਰ ਹਨ। ਇਹੀ ਕਾਰਨ ਸੀ ਕਿ ਅਫਸਾਨਾ ਦਾ ਝੁਕਾਅ ਸਕੂਲੀ ਦਿਨਾਂ ਦੌਰਾਨ ਹੀ ਸੰਗੀਤ ਵੱਲ ਸੀ।
ਦੱਸ ਦੇਈਏ ਕਿ ਅਫਸਾਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਰਿਐਲਿਟੀ ਸ਼ੋਅ ਨਾਲ ਕੀਤੀ ਸੀ। ਉਹ ਪਹਿਲੀ ਵਾਰ ਸਿੰਗਿੰਗ ਰਿਐਲਿਟੀ ਸ਼ੋਅ ‘ਵਾਇਸ ਆਫ ਪੰਜਾਬ ਸੀਜ਼ਨ 3’ ਸਾਲ 2012 ਦੌਰਾਨ ਨਜ਼ਰ ਆਈ ਸੀ। ਇਸ ਸ਼ੋਅ ‘ਚ ਉਹ ਟਾਪ 5 ‘ਚ ਪਹੁੰਚ ਗਈ ਸੀ। ਇਸ ਤੋਂ ਬਾਅਦ ਉਸ ਨੇ ‘ਰਾਈਜ਼ਿੰਗ ਸਟਾਰ’ ਨਾਂ ਦੇ ਰਿਐਲਿਟੀ ਸ਼ੋਅ ‘ਚ ਵੀ ਆਪਣੀ ਆਵਾਜ਼ ਦਾ ਜਾਦੂ ਦਿਖਾਇਆ, ਜਿਸ ਕਾਰਨ ਅਫਸਾਨਾ ਦੀ ਪ੍ਰਸਿੱਧੀ ਤੇਜ਼ੀ ਨਾਲ ਵਧਣ ਲੱਗੀ। ਇਸ ਰਿਐਲਿਟੀ ਸ਼ੋਅ ‘ਚ ਅਫਸਾਨਾ ਸੱਤਵੇਂ ਨੰਬਰ ‘ਤੇ ਸੀ। ਅਫਸਾਨਾ ਨੇ ਇਕ ਇੰਟਰਵਿਊ ‘ਚ ਦੱਸਿਆ ਸੀ ਕਿ ਜਦੋਂ ਉਹ ਇਸ ਰਿਐਲਿਟੀ ਸ਼ੋਅ ਦੇ ਆਡੀਸ਼ਨ ਲਈ ਪਹੁੰਚੀ ਤਾਂ ਉਸ ਨੂੰ ਬਾਲੀਵੁੱਡ ਦਾ ਕੋਈ ਗੀਤ ਨਹੀਂ ਪਤਾ ਸੀ। ਉਸ ਨੇ ਆਡੀਸ਼ਨ ਵਾਲੀ ਥਾਂ ‘ਤੇ ਹੀ ‘ਜਗ ਸੁਨਾ ਸੁਨਾ ਲੱਗੇ’ ਗੀਤ ਤਿਆਰ ਕੀਤਾ ਅਤੇ ਸੁਣਾਇਆ, ਜਿਸ ਤੋਂ ਬਾਅਦ ਉਸ ਨੂੰ ਸ਼ੋਅ ‘ਚ ਚੁਣਿਆ ਗਿਆ। ਦੋ ਰਿਐਲਿਟੀ ਸ਼ੋਅਜ਼ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰਨ ਵਾਲੀ ਅਫਸਾਨਾ ਖਾਨ ਨੇ ਇਸ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਐਂਟਰੀ ਕੀਤੀ। ਬਤੌਰ ਗਾਇਕ ਉਸ ਨੂੰ ਪ੍ਰਸਿੱਧੀ ‘ਜੱਟਾ ਸਰੇਮ ਵੇ ਤੂੰ ਢਾਕਾ ਕਰਦੀ’ ਗੀਤ ਤੋਂ ਮਿਲੀ।
ਵੀਡੀਓ ਲਈ ਕਲਿੱਕ ਕਰੋ -:
“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”
ਇਸ ਤੋਂ ਬਾਅਦ ਉਸਨੇ ਕਈ ਬਾਲੀਵੁੱਡ ਫਿਲਮਾਂ ਵਿੱਚ ਗੀਤ ਗਾਏ ਅਤੇ ਉਹ ਮਸ਼ਹੂਰ ਹੋ ਗਈ। ਅਫਸਾਨਾ ਖਾਨ ਬਿੱਗ ਬੌਸ 15 ਵਿੱਚ ਵੀ ਨਜ਼ਰ ਆ ਚੁੱਕੀ ਹੈ। ਆਪਣੇ ਗੀਤਾਂ ਕਾਰਨ ਸੁਰਖੀਆਂ ‘ਚ ਰਹਿਣ ਵਾਲੀ ਅਫਸਾਨਾ ਖਾਨ ਵਿਵਾਦਾਂ ‘ਚ ਘਿਰ ਗਈ ਸੀ। ਦਰਅਸਲ, ਅਫਸਾਨਾ ਖਿਲਾਫ ਸਾਲ 2020 ਦੌਰਾਨ ਸ਼ਿਕਾਇਤ ਦਰਜ ਕੀਤੀ ਗਈ ਸੀ। ਉਸ ਸਮੇਂ ਦੌਰਾਨ ਅਫਸਾਨਾ ਖਾਨ ਪਿੰਡ ਬਾਦਲ ਦੇ ਸਰਕਾਰੀ ਸਕੂਲ ਵਿੱਚ ਗਈ, ਜਿਸ ਵਿੱਚ ਉਸਨੇ ਪੜ੍ਹਾਈ ਕੀਤੀ। ਸਕੂਲ ਵਿਚ ਅਫਸਾਨਾ ਨੇ ਆਪਣੇ ਗੀਤ ‘ਧੱਕਾ’ ਦੀਆਂ ਕੁਝ ਲਾਈਨਾਂ ਸੁਣਾਈਆਂ। ਇਸ ਮਾਮਲੇ ‘ਚ ਅਫਸਾਨਾ ਖਿਲਾਫ ਪੁਲਸ ਕੇਸ ਦਰਜ ਕੀਤਾ ਗਿਆ ਸੀ ਅਤੇ ਉਸ ‘ਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਜਦੋਂ ਅਫਸਾਨਾ ਖਾਨ ਬਿੱਗ ਬੌਸ 15 ‘ਚ ਸ਼ਾਮਲ ਹੋਈ ਸੀ, ਉਸ ਸਮੇਂ ਵੀ ਉਸ ਨੂੰ ਟ੍ਰੋਲ ਕੀਤਾ ਗਿਆ ਸੀ। ਉਸ ਸਮੇਂ ਅਫਸਾਨਾ ਖਾਨ ਨੇ ਖੁਦ ਨੂੰ ਚਾਕੂ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਸ ਨੂੰ ਸ਼ੋਅ ਤੋਂ ਹਟਾ ਦਿੱਤਾ ਗਿਆ।