ਦੇਸ਼ ਵਿੱਚ ਇਸ ਸਮੇਂ ‘ਇੰਡੀਆ’ ਦਾ ਨਾਮ ਬਦਲ ਕੇ ‘ਭਾਰਤ’ ਰੱਖਣ ‘ਤੇ ਬਹਿਸ ਛਿੜੀ ਹੋਈ ਹੈ। ਜਿਸ ਵਿੱਚ ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ ਸਿਤਾਰੇ ਵੀ ਸ਼ਾਮਿਲ ਹੋ ਗਏ ਹਨ। ਇਸੇ ਵਿਚਾਲੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਆਪਣੀ ਆਉਣ ਵਾਲੀ ਫਿਲਮ ‘ਮਿਸ਼ਨ ਰਾਣੀਗੰਜ:ਦ ਗ੍ਰੇਟ ਇੰਡੀਅਨ ਰੈਸਕਿਊ’ ਦਾ ਨਾਮ ਬਦਲ ਕੇ ‘ਮਿਸ਼ਨ ਰਾਣੀਗੰਜ:ਦ ਗ੍ਰੇਟ ਭਾਰਤ ਰੈਸਕਿਊ’ ਕਰ ਲਿਆ ਹੈ । ਮੇਕਰਜ਼ ਨੇ ਫਿਲਮ ਦਾ ਨਾਮ ਬਦਲ ਕੇ ਇਸਦਾ ਪੋਸਟਰ ਵੀ ਰਿਲੀਜ਼ ਕਰ ਦਿੱਤਾ ਹੈ।

Akshay Kumar changes his film title
ਅਕਸ਼ੈ ਕੁਮਾਰ ਨੇ ਆਪਣੀ ਆਉਣ ਵਾਲੀ ਫਿਲਮ ਦਾ ਪੋਸਟਰ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ। ਇਸ ਪੋਸਟਰ ਵਿੱਚ ਅਕਸ਼ੈ ਕੁਮਾਰ ਮਾਈਨਿੰਗ ਇੰਜੀਨੀਅਰ ਜਸਵੰਤ ਸਿੰਘ ਗਿੱਲ ਦੀ ਲੁੱਕ ਵਿੱਚ ਨਜ਼ਰ ਆ ਰਹੇ ਹਨ। ਅਦਾਕਾਰ ਨੇ ਫਿਲਮ ਦਾ ਪੋਸਟਰ ਸਾਂਝਾ ਕਰ ਦੱਸਿਆ ਕਿ 7 ਸਤੰਬਰ ਨੂੰ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਜਾਵੇਗਾ। ਫਿਲਮ ਮਿਸ਼ਨ ਰਾਣੀਗੰਜ ਦੇ ਮੋਸ਼ਨ ਪੋਸਟਰ ਵਿੱਚ ਅਕਸ਼ੈ ਕੁਮਾਰ ਨੇ ਫਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ ਹੈ। ਦੱਸ ਦੇਈਏ ਕਿ ਇਹ ਫਿਲਮ 6 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
ਇਹ ਵੀ ਪੜ੍ਹੋ: ਫਰੀਦਕੋਟ ‘ਚ ਦਫਤਰਾਂ ’ਚ ਜੀਨਸ ਤੇ ਟੀ ਸ਼ਰਟ ਪਾ ਕੇ ਆਉਣ ’ਤੇ ਲੱਗੀ ਪਾਬੰਦੀ, DC ਵੱਲੋਂ ਹੁਕਮ ਜਾਰੀ
ਇਸ ਪੋਸਟ ਨੂੰ ਅਕਸ਼ੈ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ ‘ਤੇ ਸਾਂਝਾ ਕਰਦਿਆਂ ਕੈਪਸ਼ਨ ਵਿੱਚ ਲਿਖਿਆ, “ਸਾਲ 1989 ਵਿੱਚ ਇੱਕ ਆਦਮੀ ਨੇ ਅਸੰਭਵ ਨੂੰ ਹਾਸਿਲ ਕਰ ਲਿਆ। 6 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ #ਮਿਸ਼ਨਰਾਣੀਗੰਜ ਦੇ ਨਾਲ ਭਾਰਤ ਦੇ ਸੁੱਚੇ ਨਾਇਕ ਦੀ ਕਹਾਣੀ ਦੇਖੋ।”
ਵੀਡੀਓ ਲਈ ਕਲਿੱਕ ਕਰੋ -: