ਦਿਲਜੀਤ ਦੁਸਾਂਝ ਦੀ ਫਿਲਮ ਸਰਦਾਰ ਜੀ-3 ਤੋਂ ਬਾਅਦ ਇਕ ਹੋਰ ਪੰਜਾਬੀ ਫਿਲਮ ‘ਤੇ ਭਾਰਤ ਵਿਚ ਬੈਨ ਲਗਾਇਆ ਗਿਆ ਹੈ। ਅਮਰਿੰਦਰ ਗਿੱਲ ਦੀ ਫਿਲਮ “ਚੱਲ ਮੇਰਾ ਪੁੱਤ-4” ‘ਤੇ ਰੋਕ ਲਗਾਈ ਗਈ ਹੈ। ਇਹ ਫਿਲਮ ਪੰਜਾਬ ਤੇ ਭਾਰਤ ਵਿਚ ਰਿਲੀਜ਼ ਨਹੀਂ ਹੋਵੇਗੀ। ਫੈਨਸ ਦੀਆਂ ਉਮੀਦਾਂ ‘ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ।
ਦਰਅਸਲ ਫਿਲਮ ਵਿਚ ਕਈ ਪਾਕਿ ਕਲਾਕਾਰਾਂ ਵੱਲੋਂ ਫਿਲਮ ਵਿਚ ਨਿਭਾਈ ਗਈ ਭੂਮਿਕਾ ਦੱਸਿਆ ਜਾ ਰਿਹਾ ਹੈ। ਸੈਂਸਰ ਬੋਰਡ ਨੇ ਸੈਂਸਰ ਦੇਣ ਤੋਂ ਪਾਸਾ ਵੱਟਿਆ ਹੈ। ਹਾਲਾਂਕਿ ਫਿਲਮ “ਚੱਲ ਮੇਰਾ ਪੁੱਤ-4” ਪਹਿਲਗਾਮ ਹਮਲੇ ਤੋਂ ਪਹਿਲਾਂ ਬਣੀ ਹੈ ਤੇ ਉਦੋਂ ਭਾਰਤ-ਪਾਕਿ ਵਿਚਾਲੇ ਕੋਈ ਤਣਾਅ ਨਹੀਂ ਸੀ। 1 ਅਗਸਤ ਨੂੰ ਇਹ ਫਿਲਮ ਰਿਲੀਜ਼ ਹੋਣੀ ਸੀ ਪਰ ਇਸ ਨੂੰ ਰੋਕ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ‘ਆਪ’ MLA ਅਨਮੋਲ ਗਗਨ ਮਾਨ ਨੇ ਦਿੱਤਾ ਅਸਤੀਫਾ, ਕਿਹਾ-‘ਦਿਲ ਭਾਰੀ ਪਰ ਮੈਂ ਸਿਆਸਤ ਛੱਡਣ ਦਾ ਲਿਆ ਫੈਸਲਾ’
ਦੱਸ ਦੇਈਏ ਕਿ ਇਫਤਿਖਾਰ ਠਾਕੁਰ, ਨਾਸਿਰ, ਚਿਨਯੋਤੀ ਤੇ ਅਕਰਮ ਉਦਾਸ ਨੇ ਭੂਮਿਕਾ ਨਿਭਾਈ ਹੈ। ਇਨ੍ਹਾਂ ਪਾਕਿਸਤਾਨੀ ਕਲਾਕਾਰਾਂ ਵੱਲੋਂ ਫਿਲਮ ਵਿਚ ਕਈ ਅਹਿਮ ਰੋਲ ਨਿਭਾਏ ਗਏ ਹਨ। ਜਦ ਸਰਦਾਰ-ਜੀ 3 ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਸੀ ਉਦੋਂ ਵੀ ਇਹ ਤਰਕ ਦਿੱਤਾ ਗਿਆ ਸੀ ਜਦੋਂ ਇਹ ਫਿਲਮ ਬਣਾਈ ਗਈ ਸੀ ਤਾਂ ਭਾਰਤ-ਪਾਕਿ ਵਿਚਾਲੇ ਕੋਈ ਤਣਾਅ ਨਹੀਂ ਸੀ। ਦੱਸ ਦੇਈਏ ਕਿ ਫਿਲਮ ਨੂੰ ਭਾਰਤ ਵਿਚ ਰਿਲੀਜ਼ ਨਹੀਂ ਕੀਤੀ ਜਾਵੇਗੀ। ਪਾਕਿ ਕਲਕਾਰਾਂ ਦੇ ਚੱਲਦਿਆਂ ਇਸ ਫਿਲਮ ਤੇ ਰੋਕ ਲਗਾ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























