ankita konwar get angry: ਅਦਾਕਾਰ ਮਿਲਿੰਦ ਸੋਮਨ ਨੇ ਆਪਣੀ ਉਮਰ ਦਾ ਅੱਧਾ ਪੜਾਅ ਪਾਰ ਕਰ ਲਿਆ ਹੈ ਪਰ ਅੱਜ ਵੀ ਉਹ ਕੁੜੀਆਂ ਵਿਚ ਬਹੁਤ ਮਸ਼ਹੂਰ ਹੈ। ਪ੍ਰਸ਼ੰਸਕ ਉਸ ਦੀ ਲੁੱਕ ਅਤੇ ਫਿਟਨੈਸ ਲਈ ਦੀਵਾਨੇ ਹਨ। ਮਿਲਿੰਦ ਸੋਸ਼ਲ ਮੀਡੀਆ ‘ਤੇ ਵੀ ਬਹੁਤ ਐਕਟਿਵ ਹੈ। ਮਿਲਿੰਦ ਸੋਮਨ ਅਜਿਹੇ ਐਕਟਰ ਹਨ ਜੋ ਆਪਣੀ ਫਿੱਟਨੇਸ ਲਈ ਖ਼ਾਸ ਜਾਣੇ ਜਾਂਦੇ ਹਨ। ਇਹ ਜੋੜੀ ਅਕਸਰ ਆਪਣੀ ਪੋਸਟ ਰਾਹੀਂ ਚਰਚਾ ’ਚ ਰਹਿੰਦੀ ਹੈ।
ਬੀਤੇ ਦਿਨੀਂ ਮਿਲਿੰਦ ਸੋਮਨ ਭਾਰਤੀ ਪਹਿਲਵਾਨ ਪਿ੍ਰਆ ਮਲਿਕ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਨਜ਼ਰ ਆਏ ਸਨ, ਦੱਸਣਯੋਗ ਹੈ ਕਿ ਪਿ੍ਰਆ ਨੇ ਹੰਗਰੀ ’ਚ ਹੋਈ World Cadet Wrestling Championship ’ਚ ਗੋਲਡ ਮੈਡਲ ਹਾਸਿਲ ਕੀਤਾ ਸੀ ਪਰ ਇਨ੍ਹਾਂ ਦਿਨਾਂ ’ਚ ਪੂਰੀ ਦੁਨੀਆ ’ਚ ਟੋਕੀਓ ਓਲੰਪਿਕ ਦਾ ਖ਼ੁਮਾਰ ਚੜਿ੍ਹਆ ਹੋਇਆ ਹੈ। ਜਿਸ ਨੂੰ ਲੈ ਕੇ ਮਿਲਿੰਦ ਨੂੰ ਟਰੋਲਿੰਗ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੀ।
ਇਸ ਦੌਰਾਨ ਹੁਣ ਉਨ੍ਹਾਂ ਦੀ ਪਤਨੀ ਅੰਕਿਤਾ ਕੋਂਵਰ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸ਼ੇਅਰ ਕੀਤਾ ਹੈ ਜਿਸ ਨੂੰ ਲੈ ਕੇ ਉਹ ਖ਼ਾਸ ਚਰਚਾ ਦਾ ਵਿਸ਼ਾ ਬਣਾ ਗਈ ਹੈ। ਦੱਸਣਯੋਗ ਹੈ ਕਿ ਮੀਰਾ ਬਾਈ ਚਾਨੂ ਨੇ ਟੋਕੀਓ ਓਲੰਪਿਕ ’ਚ ਸਿਲਵਰ ਮੈਡਲ ਆਪਣੇ ਨਾਂ ਕਰ ਲਿਆ ਹੈ, ਲੋਕਾਂ ਦੇ ਵਧਾਈ ਦੇਣ ਦੇ ਸਿਲਸਿਲੇ ਦੇ ਚੱਲਦੇ ਹੁਣ ਅੰਕਿਤਾ ਨੇ ਵੀ ਪੋਸਟ ਸ਼ੇਅਰ ਕੀਤਾ ਹੈ।
ਯੂਜ਼ਰਜ਼ ਉਨ੍ਹਾਂ ਦੀ ਪੋਸਟ ’ਤੇ ਜੰਮ ਕੇ ਪ੍ਰਤੀਕਿਰਿਆ ਦੇ ਰਹੇ ਹਨ। ਅੰਕਿਤਾ ਲਿਖਦੀ ਹੈ- ‘ਜੇ ਤੁਸੀਂ ਨਾਰਥ ਈਸਟ ਤੋਂ ਹੋ ਤਾਂ ਤੁਸੀਂ ਉਦੋਂ ਹੀ ਭਾਰਤੀ ਹੋ ਸਕਦੇ ਹੋ ਜਦੋਂ ਤੁਸੀਂ ਦੇਸ਼ ਲਈ ਮੈਡਲ ਜਿੱਤਦੇ ਹੋ, ਨਹੀਂ ਤਾਂ ਤੁਹਾਨੂੰ ਚਿੰਕੀ, ਚਾਈਨੀਜ਼ ਜਾਂ ਨੇਪਾਲੀ ਜਾਂ ਹੁਣ ਹਾਲ ਹੀ ’ਚ ਆਇਆ ਨਵਾਂ ਐਡੀਸ਼ਨ ਕੋਰੋਨਾ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ। ਭਾਰਤ ’ਚ ਸਿਰਫ਼ ਜਾਤੀਵਾਦ ਹੀ ਨਹੀਂ ਹੈ ਬਲਕਿ ਨਸਲਵਾਦ ਵੀ ਹੈ।’