Anmol Gagan Mann issues warrants BJP president JP Nadda: ਪੰਜਾਬੀ ਗਾਇਕਾਂ ਅਤੇ ਆਮ ਆਦਮੀ ਪਾਰਟੀ ਯੂਥ ਦੀ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਅੱਜ ਯੂਥ ਪ੍ਰਧਾਨ ਤੇ ਵਿਧਾਇਕ ਮੀਤ ਹੇਅਰ ਨਾਲ ਪੱਤਰਕਾਰਾਂ ਦੇ ਰੂਬਰੂ ਹੋਈ ਅਤੇ ਬੀਜੇਪੀ ਦੇ ਪ੍ਰਧਾਨ ਜੇ.ਪੀ ਤੇ ਤਿੱਖੇ ਵਾਰ ਕੀਤੇ ਉਹਨਾਂ ਕਿਹਾ ਕਿ ਪੰਜਾਬ ਆਉਣ ਲਈ ਤਰਲੋਮੱਛੀ ਹੋ ਰਹੇ ਜੇ.ਪੀ ਨੱਢਾ ਪੰਜਾਬ ਲਈ ਪਤਾ ਨੀ ਕੀ ਅਜਿਹਾ ਤੋਹਫਾ ਲੈ ਕੇ ਆਉਣ ਵਾਲੇ ਹਨ।ਅਨਮੋਲ ਗਗਨ ਮਾਨ ਨੇ ਕਿਹਾ ਕਿ ਜਦੋਂ ਜੇ.ਪੀ ਨੱਢਾ ਪੰਜਾਬ ਦਾ
ਪਹਿਲਾ ਦਰਵਾਜ਼ਾ ਖੋਲ੍ਹਣਗੇ ਤਾਂ ਉਹਨਾਂ ਨੂੰ ਇੱਕ ਬਾਪ ਦੇ ਮੋਢਿਆਂ ਤੇ ਲੱਦੀ ਇੱਕ ਜਵਾਨ ਪੁੱਤ ਦੀ ਲਾਸ਼ ਮਿਲੇਗੀ ਜਿਸਦੀ ਮਾਂ ਭੁੱਬਾਂ ਮਾਰ ਰਹੀ ਹੋਵੇਗੀ।ਫਿਰ ਜਦੋਂ ਉਹ ਦੂਜਾ ਦਰਵਾਜ਼ਾ ਖੋਲ੍ਹਣਗੇ ਤਾਂ ਉਹਨਾਂ ਨੂੰ ਸੰਗਰੂਰ ਵਿਖੇ ਜ਼ਹਿਰ ਦੀਆਂ ਗੋਲੀਆਂ ਖਾ ਕੇ ਮਰੇ ਪਤੀ-ਪਤਨੀ ਦੀਆਂ ਲਾਸ਼ਾਂ ਮਿਲਣਗੀਆਂ।ਅਤੇ ਉਹਨਾਂ ਦੇ ਲਵਾਰਿਸ ਹੋ ਚੁੱਕੇ ਪੁੱਤ ਦੀਆਂ ਅੱਖਾਂ ਵਿੱਚ ਦਰਦ ਮਿਲੇਗਾ।ਫਿਰ ਜਦੋਂ ਉਹ ਤੀਜਾ ਗੇਟ ਖੋਲ੍ਹਣਗੇ ਤਾਂ ਉਹਨਾਂ ਬਜ਼ੁਰਗ ਮਾਂ ਬਾਪ ਮਿਲਣਗੇ ਜਿਹਨਾਂ ਦੇ ਬੱਚੇ ਵਿਦੇਸ਼ ਚਲੇ ਗਏ ਹਨ।ਕਿਉਕਿ ਪੰਜਾਬ ਦੇ ਧਰਤੀ ਰੁਜ਼ਗਾਰ ਨਹੀਂ ਹੈ।ਇਸਦੇ ਬਾਅਦ ਉਹਨਾਂ ਕਿਹਾ ਜੇ.ਪੀ ਨੱਢਾ ਪੰਜਾਬ ਦੇ ਬੱਚੇ ਬੱਚੇ ਵੱਲੋਂ ਕੀਤਾ ਜਾ ਰਿਹਾ ਕਿਸਾਨੀ
ਅੰਦੋਲਨ ਵੇਖਣ ਅਤੇ ਉਹਨਾਂ ਦੇ ਅੰਦਰਲਾ ਭਗਤ ਸਿੰਘ ਵੇਖਣ।ਅਤੇ ਇਹ ਸਭ ਅੱਖੀ ਡਿੱਠਾ ਮੰਜ਼ਰ ਜਾ ਕੇ ਉਹ ਮੋਦੀ ਨੂੰ ਦੱਸਣ ਕੀ ਪੰਜਾਬ ਦੀ ਧਰਤੀ ਕਦੇ ਵੀ ਗੁਲਾਮ ਹੋਣ ਵਾਲੀ ਨਹੀਂ ਹੈ।ਪੰਜਾਬ ਦੇ ਯੋਧੇ ਕਦੇ ਕਿਸੇ ਅੱਗੇ ਸਿਰ ਨਹੀਂ ਝੁਕਾਉਦੇ ਹਨ।ਇਹਨਾਂ ਨੇ ਵੱਡਿਆਂ ਵੱਡਿਆਂ ਦੇ ਮੂੰਹ ਭੰਨੇ ਨੇ।ਅਨਮੋਲ ਗਗਨ ਮਾਨ ਨੇ ਅੱਗੇ ਕਿਹਾ ਕਿ ਯੂ.ਪੀ ਵਿੱਚ ਵੀ ਪੰਜਾਬ ਦੇ ਕਿਸਾਨਾਂ ਤੋਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਨੇ ਇਸਦੇ ਇਲਾਵਾ ਸਤੰਬਰ ਵਿੱਚ ਸਕਾਲਰ ਘੁਟਾਲੇ ਬਣਾਈ ਤਿੰਨ ਮੈਂਬਰੀ ਕਮੇਟੀ ਦਾ ਅੱਜ 12ਵਾਂ ਹਫਤਾ ਚੱਲ ਰਿਹਾ ਉਸਦੀ ਜਾਂਚ ਕਿੱਥੇ ਪੱੁਜੀ ਹੈ।ਇਸ ਬਾਰੇ ਵੀ ਦੱਸਿਆ ਜਾਵੇ।ਮਾਨ ਨੇ ਕਿਹਾ ਕੀ ਕੇਂਦਰ ਸਰਕਾਰ ਇਹ ਸਮਝ ਲਵੇ ਕੀ ਹੁਣ ਪੰਜਾਬ ਦਾ ਯੂਥ ਜਾਗ ਚੁੱਕਾ ਹੈ।ਇਹ ਹੁਣ ਰੁਕਣ ਤੇ ਝੁਕਣ ਵਾਲਾ ਨਹੀਂ ਹੈ।ਉਹਨਾਂ ਸਰਕਾਰ ਨੂੰ ਬੇਨਤੀ ਕੀਤੀ ਕੀ ਖੇਤੀ ਕਾਨੂੰਨਾਂ ਤੇ ਛੇਤੀ ਹੀ ਗੌਰ ਕੀਤਾ ਜਾਵੇ ਨਹੀਂ ਤਾਂ ਇਹ ਅੰਦੋਲਨ ਕੋਈ ਹੋਰ ਰੂਪ ਲੈ ਲਵੇਗਾ।
ਇਹ ਵੀ ਦੇਖੋ:ਕਿਸਾਨਾਂ ਨੂੰ ਮਿਲਣ ਆਏ 3 ਮੰਤਰੀ ਮੋੜੇ ਵਾਪਿਸ, ਕਿਸਾਨਾਂ ਦੇ ਮੀਟਿੰਗ ਤੋਂ ਪਹਿਲਾਂ ਨੇ ਤਿੱਖੇ ਤੇਵਰ !