abhay deol nepotism post:ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਅਦਾਕਾਰ ਨੈਪੋਟਿਜ਼ਮ ‘ਤੇ ਖੁੱਲ ਕੇ ਬੋਲ ਰਹੇ ਨੇ ਅਤੇ ਇਸ ਮਾਮਲੇ ‘ਚ ਹੁਣ ਇੱਕ ਤੋਂ ਬਾਅਦ ਇੱਕ ਖੁਲਾਸਾ ਹੋ ਰਿਹਾ ਹੈ । ਬਾਲੀਵੁੱਡ ਨੂੰ ‘ਹੈਪੀ ਭਾਗ ਜਾਏਗੀ’, ‘ਰੋਡ’, ‘ਏਕ ਚਾਲੀਸ ਕੀ ਲਾਸਟ ਲੋਕਲ’ ਸਣੇ ਬਾਲੀਵੁੱਡ ‘ਚ ਵੱਖਰੀ ਤਰ੍ਹਾਂ ਦੀਆਂ ਫ਼ਿਲਮਾਂ ਅਤੇ ਪਰਸਨੈਲਿਟੀ ਵਾਲੇ ਅਭੈ ਦਿਓਲ ਨੇ ਇਸ ਮਾਮਲੇ ‘ਚ ਖੁੱਲ ਕੇ ਆਪਣੀ ਰਾਇ ਰੱਖੀ ਹੈ ।ਦੱਸ ਦਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਇੰਟਰਵਿਊ ‘ਚ ਵੀ ਆਪਣਾ ਪੱਖ ਰੱਖਿਆ ਸੀ ।ਉਨ੍ਹਾਂ ਨੇ ਕਿਹਾ ਕਿ ਸੁਸ਼ਾਂਤ ਦੀ ਮੌਤ ਨੇ ਉਨ੍ਹਾਂ ਨੂੰ ਇਸ ਮੁੱਦੇ ‘ਤੇ ਬੋਲਣ ਲਈ ਮਜਬੂਰ ਕੀਤਾ ਹੈ, ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਉਹ ਇਸ ਮੁੱਦੇ ‘ਤੇ ਪਹਿਲੀ ਵਾਰ ਗੱਲ ਕਰ ਰਹੇ ਹਨ । ਇਸ ਦੇ ਨਾਲ ਹੀ ਉਨ੍ਹਾਂ ਨੇ ਦੁੱਖ ਜਤਾਇਆ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਲੋਕ ਕਿਸੇ ਦੀ ਮੌਤ ਤੋਂ ਬਾਅਦ ਏਨਾ ਜਾਗਦੇ ਹਨ।ਪਰ ਉਹ ਇਸ ਗੱਲ ਤੋਂ ਵੀ ਖੁਸ਼ ਹਨ ਕਿ ਲੋਕਾਂ ਦਾ ਧਿਆਨ ਇਸ ਮੁੱਦੇ ਵੱਲ ਜਾ ਰਿਹਾ ਹੈ ਅਤੇ ਉਹ ਖੁਦ ਦੀ ਵੀ ਸੁਣਵਾਈ ਹੁੰਦੇ ਵੇਖਣਾ ਚਾਹੁੰਦੇ ਹਨ ।
ਦੱਸ ਦਈਏ ਕਿ ਫ਼ਿਲਮੀ ਪਰਿਵਾਰ ਦਾ ਮੈਂਬਰ ਹੋਣ ਦੇ ਬਾਵਜੂਦ ਅਭੈ ਨੂੰ ਫ਼ਿਲਮਾਂ ‘ਚ ਕੰਮ ਨਹੀਂ ਮਿਲ ਰਿਹਾ । ਉਹ ਅਦਾਕਾਰ ਧਰਮਿੰਦਰ ਦੇ ਭਤੀਜੇ ਹਨ, ਇਸ ਦੇ ਬਾਵਜੂਦ ਇੰਡਸਟਰੀ ‘ਚ ਕੰਮ ਲਈ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਪੇਸ਼ ਆਈਆਂ ਹਨ । ਦੱਸ ਦੇਈਏ ਕਿ ਬਾਲੀਵੁਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਹੁਣ ਹੋਰ ਕੋਈ ਕਾਫੀ ਭੜਕਿਆ ਹੋਇਆ ਹੈ ਅਤੇ ਉਨ੍ਹਾਂ ਦੀ ਮੌਤ ਦਾ ਕਾਰਨ ਬਾਲੀਵੁਡ ਵਿੱਚ ਚਲ ਰਹੇ ਨੈਪੋਟਿਜ ਨੂੰ ਕਿਹਾ ਜਾ ਰਿਹਾ ਹੈ ਅਤੇ ਇਹ ਹੀ ਕਿਹਾ ਜਾ ਰਿਹਾ ਹੈ ਬਾਲੀਵੁਡ ਵਿੱਚ ਚਲ ਰਹੇ ਪਰਿਵਾਰਵਾਦ ਅਤੇ ਭੇਦਭਾਵ ਕਾਰਨ ਸੁਸਾਂਤ ਸਿੰਘ ਨੇ ਇੰਨੀ ਛੋਟੀ ਉਮਰ ਵਿੱਚ ਖੁਦ ਨੂੰ ਫਾਹਾ ਲਗਾ ਲਿਆ।
ਤੁਹਾਨੂੰ ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਪਿਛਲੇ ਛੇਅ ਮਹੀਨੇ ਤੋਂ ਡਿਪ੍ਰੈਸ਼ਨ ਤੋਂ ਗੁਜਰ ਰਹੇ ਸਨ ਅਤੇ ਉਨ੍ਹਾਂ ਦੇ ਮੌਤ ਤੋਂ ਬਾਅਦ ਉਨ੍ਹਾਂ ਦੇ ਕਮਰੇ ਤੋਂ ਕਈ ਦਵਾਈਆਂ ਅਤੇ ਕੁੱਝ ਡਾਕਟਰ ਦੀ ਫਾਈਲਜ਼ ਮਿਲੇ ਹਨ ਜਿਸ ਕਾਰਨ ਉਨ੍ਹਾਂ ਦੇ ਡਿਪ੍ਰੈਸ਼ਨ ਹੋਣ ਦੀ ਗੱਲ ਆਖੀ ਜਾ ਰਹੀ ਹੈ।ਇਹ ਹੀ ਨਹੀਂ ਸੁਸਾਂਤ ਦੀ ਮੌਤ ਤੋਂ ਬਾਅਦ ਆਮ ਸ਼ਖਸ ਹੀ ਨਹੀਂ ਹਰ ਸਿਤਾਰਾ ਦਾ ਵੀ ਗੁੱਸਾ ਫੁੱਟ ਰਿਹਾ ਹੈ ਅਤੇ ਜਿਸ ਤੋਂ ਬਾਅਦ ਬਾਲੀਵੁਡ ਦੇ ਕਈ ਵੱਡੇ ਅਦਾਕਾਰ ਜਿਵੇਂ ਕਿ ਸਲਮਾਨ ਖਾਨ , ਆਲੀਆ ਭੱਟ , ਸੋਨਾਕਸ਼ੀ ਸਿਨਹਾ ਅਤੇ ਕਰਨ ਜੌਹਰ ਵਰਗੇ ਪ੍ਰਡਿਊਸਰ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਅਤੇ ਇਹ ਹੀ ਨਹੀਂ ਹਫਤੇ ਵਿੱਚ ਇਨ੍ਹਾਂ ਦੇ ਫੋਲੋਅਰਜ਼ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਆਈ ਹੈ।