abhishek finally corona negative:29 ਦਿਨ ਹਸਤਪਾਲ ਵਿੱਚ ਬਤੀਤ ਹੋ ਜਾਣ ਤੋਂ ਬਾਅਦ ਆਖਿਰਕਾਰ ਅਭਿਸ਼ੇਕ ਬੱਚਨ ਆਪਣੇ ਘਰ ਵਾਪਿਸ ਆਉਣ ਦੇ ਲਈ ਤਿਆਰ ਹਨ।ਅਭਿਸ਼ੇਕ ਬੱਚਨ ਨੂੰ 11 ਜੁਲਾਈ ਨੂੰ ਕੋਰੋਨਾ ਪਾਜੀਟੋਵ ਪਾਏ ਜਾਣ ਤੋਂ ਬਾਅਦ ਮੁੰਬਈ ਦੇ ਨਾਨਾਵਤੀ ਹਸਤਪਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹੁਣ ਉਨ੍ਹਾਂ ਦਾ ਕੋਰੋਨਾ ਟੈਸਟ ਨੈਗੇਟਿਵ ਆ ਚੁੱਕਿਆ ਹੈ ਅਤੇ ਉਹ ਘਰ ਜਾਣ ਦੇ ਲਈ ਤਿਆਰ ਹਨ। ਇਸ ਖੁਸ਼ਖਬਰੀ ਨੂੰ ਅਭਿਸ਼ੇਕ ਨੇ ਖੁਦ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ। ਬੱਚਨ ਨੇ ਆਪਣੇ ਕੇਅਰ ਬੋਰਡ ਦੀ ਤਸਵੀਰ ਸ਼ੇਅਰ ਕੀਤੀ ਸੀ।ਇਸ ਬੋਰਡ ਤੇ ਲਿਖਿਆ ਕਿ ਉਹ ਪਿਛਲੇ 29 ਦਿਨਾਂ ਦੇ ਆਈਸੋਲੇਸ਼ਨ ਵਾਰਡ ਦੇ ਵਿੱਚ ਹਨ ਅਤੇ ਹੁਣ ਉਨ੍ਹਾਂ ਦਾ ਡਿਸਚਾਰਜ ਦਾ ਪਲਾਨ ਪੱਕਾ ਹੋ ਗਿਆ ਹੈ।ਅਭਿਸ਼ੇਕ ਨੇ ਕੈਪਸ਼ਨ ਵਿੱਚ ਲਿਖਿਆ ਕਿ ਮੈਂ ਕਿਹਾ ਸੀ ਨਾ !!ਡਿਸਚਾਰਜ ਪਲਾਨ..ਹਾਂ ਅੱਜ ਮੇਰਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ।ਤੁਹਾਡੇ ਸਾਰਿਆਂ ਦੇ ਦੁਆਵਾਂ ਦੇ ਲਈ ਧੰਨਵਾਦ, ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਘਰ ਵਾਪਿਸ ਜਾਣ ਨੂੰ ਮਿਲ ਰਿਹਾ ਹੈ।ਮੈਂ ਨਾਨਾਵਤੀ ਹਸਤਪਾਲ ਦੇ ਡਾਕਟਰਜ਼ ਅਤੇ ਨਰਸਾਂ ਦਾ ਦਿਲ ਤੋਂ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੇਰੇ ਅਤੇ ਮੇਰੇ ਪਰਿਵਾਰ ਦੇ ਲਈ ਬਹੁਤ ਚੰਗੀ ਤਰ੍ਹਾਂ ਦੇਖਭਾਲ ਕੀਤੀ।ਅਸੀਂ ਉਨ੍ਹਾਂ ਦੇ ਬਿਨ੍ਹਾਂ ਇਹ ਸਭ ਕੁੱਝ ਨਹੀਂ ਕਰ ਪਾਉਂਦੇ।
ਦੱਸ ਦੇਈਏ ਕਿ 11 ਜੁਲਾਈ ਨੂੰ ਅਭਿਸ਼ੇਕ ਬੱਚਨ ਅਤੇ ਅਮਿਤਾਭ ਬੱਚਨ ਹਲਕੇ ਬੁਖਾਰ ਅਤੇ ਸਾਂਹ ਲੈਣ ਵਿੱਚ ਮੁਸ਼ਕਿਲ ਵਰਗੀਆਂ ਪਰੇਸ਼ਾਨੀਆਂ ਦੇ ਨਾਲ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਪਹੁੰਚੇ ਸਨ। ਦੋਹਾਂ ਦਾ ਕੋਰੋਨਾ ਟੈਸਟ ਹੋਇਆ ਤਾਂ ਉਸਦੇ ਰਿਜਲਟ ਪਾਜੀਟਿਵ ਪਾਏ ਗਏ ਸਨ। ਉਸ ਰਾਤ ਦੋਹਾਂ ਨੂੰ ਹਸਤਪਾਲ ਵਿੱਚ ਭਰਤੀ ਕਰ ਲਿਆ ਗਿਆ ਸੀ।ਅਮਿਤਾਭ ਅਤੇ ਐਸ਼ਵਿਰਆ ਤੋਂ ਬਾਅਦ ਐਸ਼ਵਰਿਆ ਰਾਏ ਬੱਚਨ ਅਤੇ ਆਰਾਧਿਆ ਬੱਚਨ ਵਿੱਚ ਵੀ ਕੋਰੋਨਾ ਦੇ ਲੱਚਣ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਵੀ ਹਸਤਪਾਲ ਵਿੱਚ ਭਰਤੀ ਕੀਤਾ ਗਿਆ ਸੀ।
ਐਸ਼ਵਰਿਆ ਅਤੇ ਆਰਾਧਿਆ ਜਲਦ ਠੀਕ ਹੋ ਕੇ ਵਾਪਿਸ ਘਰ ਆ ਗਈਆਂ ਸਨ।ਪਿਛਲੇ ਹਫਤੇ ਅਮਿਤਾਭ ਬੱਚਨ ਦਾ ਵੀ ਕੋਰੋਨਾ ਟੈਸਟ ਨੈਗੇਟਿਵ ਆਉਣ ਤੋਂ ਬਾਅਦ ਉਹ ਘਰ ਚਲੇ ਗਏ ਸਨ।ਅਭਿਸ਼ੇਕ ਬੱਚਨ ਆਪਣੇ ਟੈਸਟ ਦੇ ਵਾਰ-ਵਾਰ ਪਾਜੀਟਿਵ ਆਉਣ ਦੇ ਕਾਰਨ ਕਾਫੀ ਪਰੇਸ਼ਾਨ ਸਨ ਅਤੇ ਜਲਦ ਘਰ ਜਾਣਾ ਚਾਹੁੰਦੇ ਸਨ। ਉਨ੍ਹਾਂ ਨੇ ਕਈ ਦਿਨਾਂ ਤੱਕ ਆਪਣੇ ਕੇ। ਸ਼ੇਅਰ ਬੋਰਡ ਦੀ ਤਸਵੀਰ ਇੰਸਟਾਗ੍ਰਾਮ ‘ਤੇ ਸ਼ੇਅਰ ਘਰ ਜਾਣ ਦੀ ਇੱਛਾ ਜਤਾਈ ਸੀ। ਹੁਣ ਜਦੋਂ ਅਭਿਸ਼ੇਕ ਬੱਚਨ ਠੀਕ ਹੋ ਗਏ ਹਨ ਅਤੇ ਉਨ੍ਹਾਂ ਨੂੰ ਘਰ ਜਾਣ ਦੀ ਇਜਾਜ਼ਤ ਮਿਲ ਗਈ ਹੈ । ਹਾਲਾਂਕਿ ਹੁਣ ਉਨ੍ਹਾਂ ਨੂੰ ਕੁੱਝ ਸਮੇਂ ਦੇ ਸਮੇਂ ਲਈ ਹੌਮ ਕੁਆਰੰਟੀਨ ਰਹਿਣਾ ਹੋਵੇਗਾ।