ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਕਿਸੇ ਵੱਖਰੀ ਪਛਾਣ ਦੀ ਮੋਹਤਾਜ ਨਹੀਂ ਹੈ । ਐਸ਼ਵਰਿਆ ਰਾਏ ਦਾ ਨਾਂ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਖੂਬਸੂਰਤੀ ਲਈ ਲਗਾਤਾਰ ਚਰਚਾ ਦਾ ਹਿੱਸਾ ਬਣਿਆ ਰਹਿੰਦਾ ਹੈ । ਪਰ ਫਿਲਹਾਲ ਐਸ਼ਵਰਿਆ ਰਾਏ ਦਾ ਨਾਮ ਬਕਾਇਆ ਟੈਕਸ ਨੂੰ ਲੈ ਕੇ ਸੁਰਖੀਆਂ ਵਿੱਚ ਆਇਆ ਹੈ। ਖਬਰ ਹੈ ਕਿ ਐਸ਼ਵਰਿਆ ਰਾਏ ਦੀ ਜ਼ਮੀਨ ‘ਤੇ ਬਕਾਇਆ ਟੈਕਸ ਨੂੰ ਦੇਖਦੇ ਹੋਏ ਨਾਸਿਕ ਦੇ ਤਸਲੀਦਾਰ ਨੇ ਅਦਾਕਾਰਾ ਖਿਲਾਫ਼ ਨੋਟਿਸ ਭੇਜਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਬਾਲੀਵੁੱਡ ਫਿਲਮ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੂੰ ਸਿੰਨਾਰ (ਨਾਸਿਕ) ਦੇ ਤਹਿਸੀਲਦਾਰ ਵੱਲੋਂ ਨੋਟਿਸ ਭੇਜਿਆ ਗਿਆ ਹੈ । ਦਰਅਸਲ, ਨਾਸਿਕ ਦੇ ਸਿੰਨਾਰ ਦੇ ਅੜਵਾੜੀ ਇਲਾਕੇ ਵਿੱਚ ਐਸ਼ਵਰਿਆ ਰਾਏ ਬੱਚਨ ਦੀ ਵਿੰਡ ਮਿਲ ਲਈ ਜ਼ਮੀਨ ਹੈ । ਇਸ ਜ਼ਮੀਨ ‘ਤੇ ਇੱਕ ਸਾਲ ਲਈ 21,960 ਰੁਪਏ ਟੈਕਸ ਦੇ ਤੌਰ ‘ਤੇ ਬਕਾਇਆ ਹੈ, ਇਸ ਨੋਟਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਦੇ ਤਹਿਸੀਲਦਾਰ ਵੱਲੋਂ ਐਸ਼ਵਰਿਆ ਰਾਏ ਖਿਲਾਫ਼ ਇਹ ਨੋਟਿਸ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ: ਜੇਲ੍ਹ ਤੋਂ ਬਾਹਰ ਆਵੇਗਾ ਡੇਰਾ ਮੁਖੀ ਰਾਮ ਰਹੀਮ? ਮੁੜ ਪੈਰੋਲ ਲਈ ਲਗਾਈ ਅਰਜੀ
ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਐਸ਼ਵਰਿਆ ਰਾਏ ਕੋਲ ਅੜਵਾੜੀ ਦੇ ਪਹਾੜੀ ਇਲਾਕੇ ਵਿੱਚ ਕਰੀਬ 1 ਹੈਕਟੇਅਰ ਜ਼ਮੀਨ ਹੈ । ਅਜਿਹੇ ਵਿੱਚ 12 ਮਹੀਨਿਆਂ ਤੋਂ ਬਕਾਇਆ ਟੈਕਸ ਨੂੰ ਲੈ ਕੇ ਅਦਾਕਾਰਾ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ । ਜਿਸ ਕਾਰਨ ਹੁਣ ਮਾਲ ਵਿਭਾਗ ਨੂੰ ਇਹ ਸਖ਼ਤ ਰੁਖ਼ ਅਪਣਾਉਣਾ ਪਿਆ ਹੈ। ਮਾਲ ਵਿਭਾਗ ਵੱਲੋਂ ਐਸ਼ਵਰਿਆ ਨੂੰ ਮਾਰਚ ਦੇ ਅੰਤ ਤੱਕ ਬਕਾਇਆ ਟੈਕਸ ਇਕੱਠਾ ਕਰਨ ਦਾ ਟੀਚਾ ਪੂਰਾ ਕਰਨ ਦਾ ਨੋਟਿਸ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਐਸ਼ਵਰਿਆ ਸਮੇਤ ਉਸ ਇਲਾਕੇ ਦੇ 1200 ਹੋਰ ਜਾਇਦਾਦ ਧਾਰਕਾਂ ਨੂੰ ਨੋਟਿਸ ਭੇਜੇ ਗਏ ਹਨ।
ਐਸ਼ਵਰਿਆ ਰਾਏ ਬੱਚਨ ਦੇ ਖਿਲਾਫ ਰੈਵੇਨਿਊ ਵਿਭਾਗ ਵੱਲੋਂ ਕੀਤੀ ਗਈ ਇਸ ਕਾਰਵਾਈ ਤੋਂ ਬਾਅਦ ਅਦਾਕਾਰਾ ਨੂੰ ਜਲਦ ਤੋਂ ਜਲਦ ਸੁਣਵਾਈ ਕਰਨੀ ਪਵੇਗੀ। ਕਿਉਂਕਿ ਆਉਣ ਵਾਲਾ ਮਾਰਚ ਮਹੀਨਾ ਮਾਲ ਵਿਭਾਗ ਲਈ ਬੰਦ ਹੋਣ ਦਾ ਮਹੀਨਾ ਹੁੰਦਾ ਹੈ। ਜਿਸ ਕਾਰਨ ਜੇਕਰ ਐਸ਼ਵਰਿਆ ਰਾਏ ਇਸ ਬਕਾਇਆ ਟੈਕਸ ਦਾ ਭੁਗਤਾਨ ਕਰਨ ਵਿੱਚ ਦੇਰੀ ਕਰਦੀ ਹੈ ਤਾਂ ਵਿਭਾਗ ਅਦਾਕਾਰਾ ‘ਤੇ ਵੀ ਸਖ਼ਤ ਕਾਰਵਾਈ ਕਰ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: