aishwarya steve martin prayers:ਐਸ਼ਵਰਿਆ ਰਾਏ ਬੱਚਨ ਅਤੇ ਉਨ੍ਹਾਂ ਦੀ ਬੇਟੀ ਆਰਾਧਿਆ ਬੱਚਨ ਨੂੰ ਹਾਲ ਹੀ ਵਿੱਚ ਮੁੰਬਈ ਦੇ ਨਾਨਾਵਟੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।ਐਸ਼ਵਰਿਆ ਅਤੇ ਆਰਾਧਿਆ 12 ਜੁਲਾਈ ਨੂੰ ਕੋਰੋਨਾ ਪਾਜੀਟਿਵ ਆਈ ਸੀ ਪਰ ਉਨ੍ਹਾਂ ਨੂੰ ਹੌਮ ਕੁਆਰੰਟੀਨ ਕੀਤਾ ਗਿਆ ਸੀ।ਹਾਲਾਂਕਿ ਹੁਣ ਉਸ ਵਿੱਚ ਥੋੜੇ ਲਕਸ਼ਣ ਦਿਖਣ ਤੋਂ ਬਾਅਦ ਉਨ੍ਹਾਂ ਨੂੰ ਨਾਨਾਵਤੀ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ।ਅਜਿਹੇ ਵਿੱਚ ਐਸ਼ਵਰਿਆ ਰਾਏ ਦੀ ਹਾਲੀਵੁਡ ਫਿਲਮ ਪਿੰਕ ਪੈਂਥਰ-2 ਦੇ ਕੋ-ਸਟਾਰ ਸਟੀਵ ਮਾਰਟਿਨ ਨੇ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਦੁਆ ਕੀਤੀ ਹੈ। ਹਾਲੀਵੁਡ ਸਿਤਾਰੇ ਨੇ ਐਸ਼ਵਰਿਆ ਨੇ ਕੀਤੀਆਂ ਦੁਆਵਾਂ-ਸਟੀਵ ਨੇ ਟਵੀਟ ਕੀਤਾ ਕਿ ਮੈਂ ਐਸ਼ਵਰਿਆ ਰਾਏ ਬੱਚਨ ਅਤੇ ਉਨ੍ਹਾਂ ਦੇ ਬੇਟੀ ਦੇ ਜਲਦ ਠੀਕ ਹੋਣ ਦੀ ਦੁਆ ਕਰਦਾ ਹਾਂ। ਉਹ ਫਿਲਮ ਪੰਕ ਪੈਂਥਰ ਵਿੱਚ ਕੰਮ ਕਰਨਾ ਵਾਲੀ ਬੇਹੱਦ ਖੁਸ਼ਮਿਜਾਜ ਅਤੇ ਖੁਸ਼ਮਿਜਾਜ ਪਾਰਟਨਰ ਸੀ।
ਸਟੀਵ ਦੇ ਨਾਲ-ਨਾਲ ਰੈਸਲਿੰਗ ਸਟਾਰ ਅਤੇ ਅਦਾਕਾਰ ਜਾਨ ਸੀਨਾ ਨੇ ਐਸ਼ਵਰਿਆ ਦੇ ਬਾਰੇ ਵਿੱਚ ਪੋਸਟ ਕੀਤਾ ਹੈ।ਸੀਨਾ ਨੇ ਐਸ਼ਵਰਿਆ ਰਾਏ ਬੱਚਨ ਦੀ ਇੱਕ ਖੂਬਸੂਰਤ ਫੋਟੋ ਨੂੰ ਆਪਣੇ ਇੱਕ ਇੰਸਟਾਗ੍ਰਾਮ ਪੋਸਟ ਤੇ ਸ਼ੇਅਰ ਕੀਤਾ ਹੈ।ਹਮੇਸ਼ਾ ਦੀ ਤਰ੍ਹਾਂ ਉਨ੍ਹਾਂ ਨੇ ਕੈਪਸ਼ਨ ਵਿੱਚ ਕੁੱਝ ਨਹੀਂ ਲਿਖਿਆ ਪਰ ਤਸਵੀਰ ਤੋਂ ਸਾਫ ਹੈ ਕਿ ਉਹ ਕਿਸ ਦੇ ਬਾਰੇ ਵਿੱਚ ਗੱਲ ਕਰ ਰਹੇ ਹਨ ਇਸ ਤੋਂ ਪਹਿਲਾਂ ਜਾਨ ਸੀਨਾ ਨੇ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ।
ਦੱਸ ਦੇਈਏ ਕਿ 11 ਜੁਲਾਈ ਨੂੰ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਨੂੰ ਮੁੰਬਈ ਦੇ ਨਾਨਾਵਤੀ ਹਸਤਪਾਲ ਵਿੱਚ ਭਰਤੀ ਕੀਤਾ ਗਿਆ ਸੀ। ਦੋਹਾਂ ਦਾ ਕੋਰੋਨਾ ਪਾਜੀਟਿਵ ਪਾਇਆ ਗਿਆ ਸੀ।ਜਿਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ। ਇਸ ਤੋਂ ਬਾਅਦ ਅਮਿਤਾਭ ਦੇ ਪੂਰੇ ਪਰਿਵਾਰ ਦਾ ਕੋਰੋਨਾ ਟੈਸਟ ਹੋਇਆਐਸ਼ਵਰਿਆ, ਆਰਾਧਿਆ ਅਤੇ ਜਯਾ ਬੱਚਨ ਇਸ ਵਿੱਚ ਨੈਗੇਟਿਵ ਆਏ ਸਨ।ਹਾਲਾਂਕਿ 12 ਜੁਲਾਈ ਨੂੰ ਐਸ਼ਵਰਿਆ ਰਾਏ ਬੱਚਨ ਅਤੇ ਆਰਾਧਿਆ ਬੱਚਨ ਦੇ ਕੋਰੋਨਾ ਪਾਜੀਟਿਵ ਹੋਣ ਦੀ ਗੱਲ ਸਾਹਮਣੇ ਆਈ। ਹਾਲਾਂਕਿ ਦੋਹਾਂ ਵਿੱਚ ਲਕਸ਼ਣ ਨਹੀਂ ਹੋਣ ਦੇ ਚਲਦੇ ਉਨ੍ਹਾਂ ਨੂੰ ਘਰ ਵਿੱਚ ਹੀ ਆਈਸੋਲੇਟ ਕੀਤਾ ਗਿਆ ਸੀ। ਜਾਣਕਾਰੀ ਮੁਤਾਬਿਕ ਐਸ਼ਵਰਿਆ ਵਿੱਚ ਕੋਈ ਲਕਸ਼ਣ ਪਾਏ ਗਏ ਹਨ ਜਿਸ ਤੋਂ ਬਾਅਦ ਮਾਂ-ਬੇਟੀ ਨੂੰਂ ਹਸਪਤਾਲ ਭਰਤੀ ਕੀਤਾ ਗਿਆ ਹੈ।ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਦੋਹਾਂ ਦੀ ਤਬੀਅਤ ਠੀਕ ਹੈ ਅਤੇ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।ਉੱਥੇ ਹੀ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਦੀ ਤਬੀਅਤ ਵੀ ਠੀਕ ਦੱਸੀ ਜਾ ਰਹੀ ਹੈ। ਬਿੱਗ ਬੀ ਤਾਂ ਲਗਾਤਾਰ ਸੋਸ਼ਲ ਮੀਡੀਆ ਦੇ ਜਰੀਏ ਫੈਨਜ਼ ਨੂੰ ਸੰਦੇਸ਼ ਦੇ ਰਹੇ ਹਨ।