ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਸਭ ਤੋਂ ਛੋਟੇ ਬੇਟੇ ਅਨੰਤ ਅੰਬਾਨੀ 12 ਜੁਲਾਈ ਨੂੰ ਆਪਣੀ ਬਚਪਨ ਦੀ ਦੋਸਤ ਰਾਧਿਕਾ ਮਰਚੈਂਟ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ । ਰਾਧਿਕਾ ਕਾਰੋਬਾਰੀ ਵੀਰੇਨ ਮਰਚੈਂਟ ਅਤੇ ਉਸਦੀ ਪਤਨੀ ਸ਼ੈਲਾ ਵੀਰੇਨ ਮਰਚੈਂਟ ਦੀ ਬੇਟੀ ਹੈ। ਦੋਵਾਂ ਦਾ ਵਿਆਹ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ‘ਚ ਹੋਇਆ। ਖਬਰ ਹੈ ਕਿ ਅਨੰਤ ਅੰਬਾਨੀ ਨੇ ਆਪਣੇ ਕਰੀਬੀ ਦੋਸਤਾਂ ਨੂੰ ਕਰੋੜਾਂ ਰੁਪਏ ਦੀਆਂ ਲਗਜ਼ਰੀ ਘੜੀਆਂ ਗਿਫਟ ਕੀਤੀਆਂ ਹਨ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਹ ਘੜੀ ਸ਼ਾਹਰੁਖ ਖਾਨ ਦੇ ਹੱਥ ‘ਚ ਵੀ ਦੇਖੀ ਗਈ ਹੈ।
ਵਾਇਰਲ ਹੋ ਰਹੀਆਂ ਤਸਵੀਰਾਂ ਅਤੇ ਵੀਡੀਓਜ਼ ਮੁਤਾਬਕ ਅਨੰਤ ਅੰਬਾਨੀ ਨੇ ਆਪਣੇ ਖਾਸ ਦੋਸਤਾਂ ਨੂੰ Audemars Piguet Royal Oak Perpetual ਦੀ ਘੜੀ ਗਿਫਟ ਕੀਤੀ ਹੈ, ਜਿਸ ਦੀ ਕੀਮਤ 2 ਤੋਂ 3 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇੱਕ ਰਿਪੋਰਟ ਅਨੁਸਾਰ ਅਨੰਤ ਨੇ ਆਪਣੇ ਨਜ਼ਦੀਕੀ ਦੋਸਤਾਂ ਨੂੰ ਗਿਫਟ ਕਰਨ ਦੇ ਲਈ 25 ਪੀਸ ਦਾ ਲਿਮਿਟੇਡ ਐਡੀਸ਼ਨ ਔਡੇਮਾਰਸ ਪਿਗੇਟ ਬਣਵਾਇਆ ਹੈ।
ਇਹ ਵੀ ਪੜ੍ਹੋ: ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ, ਦੋ ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ
ਮੀਡੀਆ ਰਿਪੋਰਟਾਂ ਮੁਤਾਬਕ ਅਨੰਤ ਨੇ ਸ਼ਾਹਰੁਖ ਖਾਨ, ਰਣਵੀਰ ਸਿੰਘ, ਸ਼ਿਖਰ ਪਹਾੜੀਆ, ਵੀਰ ਪਹਾੜੀਆ, ਮੀਜ਼ਾਨ ਜਾਫਰੀ ਸਮੇਤ ਕੁਝ ਖਾਸ ਦੋਸਤਾਂ ਨੂੰ ਗਿਫਟ ਕੀਤੀ ਹੈ। ਇਹ ਘੜੀ 18 ਕੈਰੇਟ ਰੋਜ਼ ਗੋਲਡ ਰਾਇਲ ਓਕ ਪਰਪੇਚੁਅਲ ਕੈਲੰਡਰ ਦੀ ਹੈ, ਜਿਸਦਾ ਨਾਮ ਲਿਊਮਿਨਰੀ ਐਡੀਸ਼ਨ ਹੈ, ਜਿਸ ਵਿੱਚ ਇੱਕ ਰੋਜ ਗੋਲਡ ਡਾਇਲ ਅਤੇ ਬਲੈਕ ਸਬ-ਡਾਇਲ ਹਨ। Audemars Piguet Royal Oak Perpetual Calendar ਘੜੀ ਵਿੱਚ 18 ਕੈਰੇਟ ਪਿੰਕ ਗੋਲਡ ਦਾ ਕੇਸ ਤੇ ਬਰੇਸਲੇਟ ਹੈ ਅਤੇ ਅੰਦਰ ਪਿੰਕ ਗੋਲਡ ਦਾ ਟੋਨ ਵਾਲਾ ਇਨਰ ਬੇਜੇਲ ਹੈ।
ਦੱਸ ਦੇਈਏ ਕਿ ਅੰਬਾਨੀ ਪਰਿਵਾਰ ਨੇ ਅਨੰਤ-ਰਾਧਿਕਾ ਦੀ ਪ੍ਰੀ ਵੈਡਿੰਗ ਵਿੱਚ ਆਪਣੇ ਸਾਰੇ ਮਹਿਮਾਨਾਂ ਨੂੰ ਕਸਟਮਾਈਜ਼ਡ ਲੂਈ ਵਿਟਨ ਬੈਗ, ਸੋਨੇ ਦੀ ਚੇਨ, ਡਿਜ਼ਾਈਨਰ ਜੁੱਤੇ ਅਤੇ ਇੱਥੋਂ ਤੱਕ ਕਿ ਨਾਈਟਵੀਅਰ ਵੀ ਤੋਹਫ਼ੇ ਵਿੱਚ ਦਿੱਤੇ ਸਨ । ਮਹਿਮਾਨਾਂ ਨੂੰ ਬੰਬੇ ਆਰਟਿਸਨ ਕੰਪਨੀ ਵੱਲੋਂ ਕਸਟਮ ਡਫਲ ਬੈਗ ਵੀ ਮਿਲੇ, ਜੋ ਹੱਥ ਨਾਲ ਪੇਂਟ ਕੀਤੇ ਗਏ ਸਨ। ਪ੍ਰੋਗਰਾਮ ਵਿੱਚ ਮਹਿਮਾਨਾਂ ਨੂੰ ਮਹਾਬਲੇਸ਼ਵਰ ਸਥਿਤ ਕੰਪਨੀ ਸਨਰਾਈਜ਼ ਕੈਂਡਲ ਵੱਲੋਂ ਵਿਸ਼ੇਸ਼ ਮੋਮਬੱਤੀਆਂ ਵੀ ਭੇਟ ਕੀਤੀਆਂ ਗਈਆਂ।
ਵੀਡੀਓ ਲਈ ਕਲਿੱਕ ਕਰੋ -: