ankita share bank statement:ਸੁਸ਼ਾਂਤ ਸਿੰਘ ਰਾਜਪੂਤ ਦਾ ਮਾਮਲਾ ਹੁਣ ਦਿਨ ਪ੍ਰਤੀ ਦਿਨ ਉਲਝਦਾ ਜਾ ਰਿਹਾ ਹੈ।ਇਸ ਮਾਮਲੇ ਵਿੱਚ ਫਿਲਹਾਲ ਈਡੀ ਪੁੱਛਗਿੱਛ ਕਰ ਰਹੀ ਹੈ।ਸੁਸ਼ਾਂਤ ਦੇ ਕਰੀਬੀ ਲੋਕਾਂ ਤੋਂ ਵੀ ਈਡੀ ਦੀ ਪੁੱਛਗਿੱਛ ਜਾਰੀ ਹੈ।ਹੁਣ ਹਾਲ ਹੀ ਵਿੱਚ ਖਬਰ ਆਈ ਸੀ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਐਕਸ ਗਰਲਫ੍ਰੈਂਡ ਅੰਕਿਤਾ ਲੋਖੰਡੇ ਦੇ ਘਰ ਦੀ ਈਐਮਆਈ ਭਰ ਰਹੇ ਸਨ।ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਗਿਆ ਸੀ। ਹਾਲਾਂਕਿ ਹੁਣ ਅਦਾਕਾਰਾ ਅੰਕਿਤਾ ਲੋਖੰਡੇ ਨੇ ਖੁਦ ਤੇ ਲੱਗੇ ਇਲਜਾਮਾਂ ਤੇ ਆਪਣੀ ਸਫਾਈ ਪੇਸ਼ ਕੀਤੀ ਹੈ।ਹਾਲ ਹੀ ਵਿੱਚ ਅਦਾਕਾਰਾ ਨੇ ਆਪਜ਼ੇ ਬੈਂਕ ਦੀ ਸਟੇਟਮੈਂਟ ਫੈਨਜ਼ ਦੇ ਨਾਲ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ।ਇਸ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਖੁਦ ਤੇ ਲੱਗੇ ਇਨ੍ਹਾਂ ਇਲਜਾਮਾਂ ਦਾ ਖੰਡਨ ਕੀਤਾ ਅਤੇ ਨਾਲ ਹੀ ਕਿਹਾ ਕਿ ਹੁਣ ਉਸ ਨੂੰ ਕੁੱਝ ਹੋਰ ਕਹਿਣ ਦੀ ਜਰੂਰਤ ਨਹੀਂ ਹੈ।
ਅਦਾਕਾਰਾ ਅੰਕਿਤਾ ਲੋਖੰਡੇ ਨੇ ਆਪਣੇ ਫਲੈਟ ਦੀ ਰਜਿਸਟ੍ਰੀਦੇ ਕਾਗਜ਼ ਫੈਨਜ਼ ਦੇ ਨਾਲ ਸਾਂਝਾ ਕਰਦੇ ਹੋਏ ਲਿਖਿਆ ਕਿ ਇੱਥੇ ਮੈਂ ਸਾਰੀਆਂ ਅਟਕਲਾਂ ਨੂੰ ਰੋਕ ਰਹੀ ਹਾਂ ਅਤੇ ਮੈਂ ਇਸ ਤੋਂ ਜਿਆਦਾ ਟ੍ਰਾਂਸਪੇਰੇਂਟ ਨਹੀਂ ਹੋ ਸਕਦੀ। ਮੇਰੇ ਫਲੈਟ ਦੀ ਰਜਿਸਟ੍ਰੀ ਅਤੇ ਨਾਲ ਹੀ ਬੈਂਕ ਸਟੇਟਮੈਂਟ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੇਰੇ ਫਲੈਟ ਦੀ ਈਐਮਆਈ ਇੱਕ ਜਨਵਰੀ 2019 ਤੋਂ ਇੱਕ ਮਾਰਚ 2020 ਤੱਕ ਹਰ ਮਹੀਨੇ ਮੇਰੇ ਖਾਤੇ ਤੋਂ ਕਟੀ।ਇਸਦੇ ਇਲਾਵਾ ਮੈਨੂੰ ਕੁੱਝ ਹੋਰ ਨਹੀਂ ਕਹਿਣਾ ਹੈ।ਰਜਿਸਟ੍ਰੀ ਦੇ ਨਾਲ ਹੀ ਅੰਕਿਤਾ ਨੇ ਬੈਂਕ ਖਾਤਿਆਂ ਦੀ ਡਿਟੇਲ ਵੀ ਸ਼ੇਅਰ ਕੀਤੀ, ਜਿਸ ਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਵੀ ਕਮੈਂਟ ਕੀਤਾ।
ਅੰਕਿਤਾ ਲੋਖੰਡੇ ਦੇ ਇਸ ਪੋਸਟ ਤੇ ਸ਼ਵੇਤਾ ਸਿੰਘ ਕੀਰਤੀ ਨੇ ਕਮੈਂਟ ਕਰਦੇ ਹੋਏ ਲਿਖਿਆ ਕਿ ਤੁਸੀਂ ਇੱਕ ਆਜਾਦ ਮਹਿਲਾ ਹੋ ਅਤੇ ਮੈਨੂੰ ਤੁਹਾਡੇ ਤੇ ਮਾਣ ਹੈ। ਅੰਕਿਤਾ ਲੋਖੰਡੇ ਦੇ ਇਸ ਪੋਸਟ ਤੇ ਲੋਕ ਖੂਬ ਕਮੈਂਟ ਕਰ ਰਹੇ ਹਨ ਅਤੇ ਆਪਣਾ ਰਿਐਕਸ਼ਨ ਦੇ ਰਹੇ ਹਨ।ਦਰਅਸਲ ਈਡੀ ਦੇ ਖਬਰਾਂ ਅਨੁਸਾਰ ਜਾਣਕਾਰੀ ਮਿਲੀ ਸੀ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਅਕਾਊਂਟ ਤੋਂ ਉਨ੍ਹਾਂ ਦੀ ਐਕਸ ਗਰਲਫ੍ਰੈਂਡ ਅੰਕਿਤਾ ਲੋਖੰਡੇ ਦੇ ਫਲੈਟ ਦੀ ਈਐਮਆਈ ਕੱਟਦੀ ਸੀ। ਇਹ ਫਲੈਟ ਸੁਸਾਂਤ ਸਿੰਘ ਰਾਜਪੂਤ ਦੇ ਨਾਮ ਤੇ ਬੁਕ ਹੈ।ਮਲਾਡ ਸਥਿਤ ਅੰਕਿਤਾ ਦੇ ਇਸ ਦੀ ਫਲੈਟ ਕੀਮਤ 4.5 ਕਰੋੜ ਰੁਪਏ ਹੈ, ਇਸ ਫਲੈਟ ਵਿੱਚ ਅੰਕਿਤਾ ਅਤੇ ਸੁਸ਼ਾਂਤ ਛੇ ਸਾਲ ਤੱਕ ਲਿਵ ਇਨ ਰਿਲੇਸ਼ਨਸ਼ਿੱਪ ਵਿੱਚ ਰਹੇ ਸਨ , ਹਾਲਾਂਕਿ ਇਨ੍ਹਾਂ ਸਾਰੇ ਇਲਜਾਮਾਂ ਦਾ ਅਦਾਕਾਰਾ ਨੇ ਖੰਡਨ ਕੀਤਾ ਹੈ।