ANUPAM DEMANDS SUSHANT CBI INVESTIGATION:ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਵਿੱਚ ਹੁਣ ਬਾਲੀਵੁਡ ਸਿਤਾਰੇ ਵੀ ਅਦਾਕਾਰ ਦੇ ਲਈ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਨ।ਇਸ ਲਿਸਟ ਵਿੱਚ ਅਨੁਪਮ ਖੇਰ ਵੀ ਸ਼ਾਮਿਲ ਹਨ।ਅਨੁਪਮ ਖੇਰ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੇ ਦੌਰਾਨ ਕਿ ਉਨ੍ਹਾਂ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਲਈ ਸੀਬੀਆਈ ਜਾਂਚ ਦੀ ਮੰਗ ਕਰਨ ਵਿੱਚ ਇੰਨੀ ਦੇਰ ਕਿਉਂ ਲਗਾਈ? ਅਨੁਪਮ ਖੇਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਿਸੇ ਵੀ ਮੁੱਦੇ ਤੇ ਬੋਲਣ ਤੋਂ ਪਹਿਲਾਂ ਤੁਹਾਨੂੰ ਉਸ ਨਾਲ ਜੁੜੀਆਂ ਚੀਜਾਂ ਸਮਝਣੀਆਂ ਹੋਣਗੀਆਂ। ਕੇਵਲ ਟੀਵੀ ਤੇ ਦੇਖ ਕੇ ਤੁਸੀਂ ਫੈਸਲਾ ਨਹੀਂ ਲੈ ਸਕਦੇ। ਤੁਹਾਨੂੰ ਆਪਣਾ ਦਿਮਾਗ ਵੀ ਲਗਾਉਣਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤ ਦੇ 15 ਦਿਨਾਂ ਤੱਕ ਤਾਂ ਸਾਨੂੰ ਸਾਰਿਆਂ ਨੂੰ ਲੱਗਦਾ ਰਿਹਾ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ। ਇਨ੍ਹਾਂ ਸਭ ਦੇ ਵਿੱਚ ਤੁਹਾਨੂੰ ਵੀ ਡਰ ਲੱਗਦਾ ਹੈ ਕਿ ਮੈਂ ਇਸਦੀ ਸਾਈਡ ਲਵਾਂਗਾ ਤਾਂ ਕਿੱਥੇ ਇਨ੍ਹਾਂ ਸਾਰੀਆਂ ਚੀਜਾਂ ਦੇ ਵਿੱਚ ਵਿਕਟਮ ਨਾ ਬਣ ਜਾਂਵਾ, ਤੁਸੀਂ ਇੱਕ ਪਬਲਿਕ ਫਿਗਰ ਹੋ, ਮੈਂ ਸਮਝਦਾ ਹਾਂ ਪਰ ਜਦੋਂ ਸੱ ਸਾਹਮਣੇ ਹੋਵੇ ਤਾਂ ਕਦੇ ਨਾ ਕਦੇ ਬੋਲਣਾ ਚਾਹੀਦਾ ਹੈ।
ਸੁਸ਼ਾਂਤ ਦੀ ਮੌਤ ਹੋਏ ਦੋ ਮਹੀਨੇ ਬੀਤ ਚੁੱਕੇ ਹਨ। ਬੀਤੇ 14 ਜੂਨ ਨੂੰ ਮੁੰਬਈ ਸਥਿਤ ਉਨ੍ਹਾਂ ਦੇ ਫਲੈਟ ਵਿੱਚ ਸੁਸ਼ਾਂਤ ਦੀ ਮ੍ਰਿਤਕ ਦੇਹ ਮਿਲੀ ਸੀ ਉਦੋਂ ਤੋਂ ਹੁਣ ਤੱਕ ਇਸ ਮਾਮਲੇ ਵਿੱਚ ਕਈ ਮੋੜ ਆਏ। ਸ਼ੁਰੂ ਵਿੱਚ ਜਿੱਥੇ ਇਸ ਘਟਨਾ ਨੂੰ ਖੁਦਕੁਸ਼ੀ ਕਰਾਰ ਦਿੱਤਾ ਗਿਆ ਸੀ।ਉੱਥੇ ਹੀ ਬਾਅਦ ਵਿੱਚ ਪੂਰੇ ਮਾਮਲੇ ਵਿੱਚ ਨਵਾਂ ਮੋੜ ਆਇਆ ਜਦੋਂ ਸੁਸ਼ਾਂਤ ਦੇ ਰਿਸ਼ਤੇਦਾਰਾਂ ਨੇ ਪਟਨਾ ਵਿੱਚ ਕੇਸ ਦਰਜ ਕਰਵਾਇਆ। ਰਿਆ ਚਕਰਵਰਤੀ , ਉਨ੍ਹਾਂ ਦੇ ਭਰਾ ਸ਼ੌਵਿਕ ਚਕਰਵਤਰੀ ਸਮੇਤ ਕਈਆਂ ਤੇ ਨਾਮਜਦ ਐਫਆਈਆਰ ਕੀਤੀ ਗਈ।ਐਫਆਈਆਰ ਵਿੱਚ ਸੁਸ਼ਾਂਤ ਦੇ ਪਿਤਾ ਨੇ ਰਿਆ ਤੇ ਗੰਭੀਰ ਇਲਜਾਮ ਲਗਾਏ।ਪਟਨਾ ਪੁਲਿਸ ਦੀ ਟੀਮ ਮੁੰਬਈ ਗਈ।
ਸੁਸ਼ਾਂਤ ਸਿੰਘ ਦੀ ਪਰਸਨਲ ਅਸਿਸਟੈਂਟ ਸ਼ਰੂਤੀ ਮੋਦੀ ਵੀ ਉਨ੍ਹਾਂ ਦੀ ਮੌਤ ਨਾਲ ਜੁੜੇ ਕਈ ਰਾਜ ਨੂੰ ਜਾਣਦੀ ਹੈ। ਜਾਂਣ ਅਜੈਂਸਿਆਂ ਨੇ ਸ਼ਰੂਤੀ ਦੇ ਲਈ ਵੀ ਸਵਾਲਾਂ ਦੀ ਲਿਸਟ ਤਿਆਰ ਕਰ ਲਈ ਹੈ।ਖਬਰਾਂ ਅਨੁਸਾਰ ਸ਼ਰੂਤੀ ਵੀ ਰਿਆ ਚਕਰਵਰਤੀ ਦੇ ਬੇਹੱਦ ਕਰੀਬ ਸੀ। ਸਿਧਾਰਥ ਪਠਾਨੀ ਨੂੰ ਵੀ ਉਹ ਬੇਹੱਦ ਚੰਗੀ ਤਰ੍ਹਾਂ ਜਾਣਦੀ ਹੈ।ਇਹ ਮੰਨਿਆ ਜਾ ਰਿਹਾ ਹੇ ਕਿ ਸ਼ਰੂਤੀ ਮੋਦੀ ਦੇ ਨਾਲ ਜੁੜੇ ਕਈ ਰਾਜ ਖੋਲ ਸਕਦੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਟੀਮ ਉਨ੍ਹਾਂ ਤੋਂ ਲੰਬੀ ਪੁੱਛਗਿੱਛ ਵੀ ਕਰ ਸਕਦੀ ਹੈ।