anushka virat birthday celebrations:ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਹਾਲ ਹੀ ਵਿੱਚ ਆਪਣਾ 32ਵਾਂ ਜਨਮਦਿਨ ਸੈਲੀਬ੍ਰੇਟ ਕੀਤਾ।ਇਸ ਖਾਸ ਮੌਕੇ ਨੂੰ ਉਨ੍ਹਾਂ ਨੇ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਆਈਪੀਐਲ ਟੀਮ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਆਪਣੇ ਸਾਥੀਆਂ ਨਾਲ ਸੈਲੀਬ੍ਰੇਟ ਕੀਤਾ।
ਅਨੁਸ਼ਕਾ ਸ਼ਰਮਾ ਨੇ ਹਾਲ ਹੀ ਵਿੱਚ ਇਸ ਖਾਸ ਮੌਕੇ ਦੀ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤੀ ਹੈ।ਤਸਵੀਰ ਵਿੱਚ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਕਾਫੀ ਰੋਮਾਂਟਿਕ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ।ਦੋਹਾਂ ਨੇ ਬਲੈਕ ਕਲਰ ਦੇ ਆਊਟਫਿਟ ਪਾ ਰੱਖੇ ਹਨ। ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹਨ।
ਤਸਵੀਰ ਦੇ ਕੈਪਸ਼ਨ ਵਿੱਚ ਅਨੁਸ਼ਕਾ ਸ਼ਰਮਾ ਨੇ ਇੱਕ ਹਰਟ ਇਮੋਜੀ ਬਣਾਇਆ ਹੈ।ਇਨ੍ਹਾਂ ਤਸਵੀਰਾਂ ਨੂੰ ਹੁਣ ਤੱਕ ਲੱਖਾਂ ਲੋਕ ਲਾਈਕ ਅਤੇ ਸ਼ੇਅਰ ਕਰ ਚੁੱਕੇ ਹਨ।
ਤਸਵੀਰਾਂ ਵਿੱਚ ਅਨੁਸ਼ਕਾ ਅਤੇ ਵਿਰਾਟ ਇੱਕ ਦੂਜੇ ਨੂੰ ਹਗ ਕਰਦੇ ਦਿਖਾਈ ਦੇ ਰਹੇ ਹਨ।ਦੱਸ ਦੇਈਏ ਕਿ ਅਨੁਸ਼ਕਾ ਸ਼ਰਮਾ ਇਸ ਸਮੇਂ ਪ੍ਰੈਗਨੈਂਟ ਹੈ ਅਤੇ ਆਈਪੀਐਲ ਦੇ ਦੌਰਾਨ ਉਹ ਵਿਰਾਟ ਕੋਹਲੀ ਦੇ ਨਾਲ ਹੈ।
ਦੱਸ ਦੇਈਏ ਕਿ ਹੈਦਰਾਬਾਦ ਖਿਲਾਫ ਐਲੀਮੀਨੇਟਰ ਮੈਚ ਤੋਂ ਪਹਿਲਾਂ ਕੋਹਲੀ ਨੇ ਪਤਨੀ ਅਨੁਸ਼ਕਾ ਅਤੇ ਟੀਮ ਦੇ ਸਾਥੀਆਂ ਨਾਲ ਸ਼ਾਨਦਾਰ ਜਨਮਦਿਨ ਮਨਾਇਆ।
ਵਿਰਾਟ-ਅਨੁਸ਼ਕਾ ਦਾ ਖੂਬਸੂਰਤ ਬਾਂਡ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਇਆ ਹੈ।
ਕਈ ਸੈਲੀਬ੍ਰਿਟੀ ਨੇ ਇਨ੍ਹਾਂ ਤਸਵੀਰਾਂ’ਤੇ ਦਿਲ ਦੇ ਇਮੋਜੀ ਨਾਲ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਪਰ ਸਭ ਤੋਂ ਖਾਸ ਹੈ ਪ੍ਰਿਅੰਕਾ ਚੋਪੜਾ ਦੀ ਪ੍ਰਤੀਕ੍ਰਿਆ।
ਉਸਨੇ ਦਿਲ ਦੀ ਇਮੋਜੀ ਬਣਾਉਣ ਦੇ ਨਾਲ ਖੁਸ਼ੀ ਦੇ ਹੰਝੂਆਂ ਨਾਲ ਇਮੋਜੀ ਸਾਂਝੀ ਕੀਤੀ ਹੈ।
ਵੀਰੁਸ਼ਕਾ ਦੀ ਜੋੜੀ ਪ੍ਰਸ਼ੰਸਕਾਂ ਅਤੇ ਸੈਲੇਬ੍ਰਿਟੀ ਦੋਵਾਂ ਵਿਚਾਲੇ ਬਹੁਤ ਪਸੰਦ ਕੀਤੀ ਗਈ ਹੈ।
ਵਿਆਹ ਤੋਂ ਪਹਿਲਾਂ, ਦੋਵਾਂ ਦੀ ਪਹਿਲੀ ਮੁਲਾਕਾਤ 2013 ਵਿੱਚ ਇੱਕ ਐਡ ਦੌਰਾਨ ਹੋਈ ਸੀ।
ਉਸ ਸਮੇਂ, ਦੋਵੇਂ ਆਪੋ ਆਪਣੇ ਖੇਤਰਾਂ ਵਿਚ ਸਫਲਤਾ ਹਾਸਿਲ ਕਰ ਚੁੱਕੇ ਸਨ।
2013 ਦੀ ਮੁਲਾਕਾਤ ਤੋਂ ਬਾਅਦ ਵਿਰਾਟ ਅਤੇ ਅਨੁਸ਼ਕਾ ਨੂੰ ਕਈ ਥਾਵਾਂ ਤੇ ਵੇਖਿਆ ਗਿਆ ਸੀ।ਕਦੇ ਮੈਦਾਨ ਵਿਚ, ਕਦੇ ਪਾਰਟੀ ਜਾਂ ਕਿਸੇ ਹੋਰ ਜਗ੍ਹਾ ‘ਤੇ. ਪਰ ਹਮੇਸ਼ਾ ਦੀ ਤਰ੍ਹਾਂ, ਉਹ ਦੋਵੇਂ ਇਕ ਦੂਜੇ ਨੂੰ ਦੋਸਤ ਕਹਿੰਦੇ ਰਹਿੰਦੇ ਸਨ।