Basu chatterjee last rites:ਬਾਲੀਵੁਡ ਨਿਰਮਾਤਾ ਅਤੇ ਨਿਰਦੇਸ਼ਕ ਬਾਸੂ ਚਟਰਜੀ ਦਾ 93 ਸਾਲ ਦੀ ਉਮਰ ਵਿੱਚ ਮੁੰਬਈ ਵਿੱਚ ਦੇਹਾਂਤ ਹੋ ਗਿਆ। ਬਾਸੂ ਆਪਣੇ ਪਿੱਛੇ ਢੇਰ ਸਦਾਬਹਾਰ ਫਿਲਮਾਂ ਨੂੰ ਛੱਡ ਗਏ ਹਨ। ਬਾਸੂ ਦੀਆਂ ਫਿਲਮਾਂ ਅੱਜ ਫੈਨਜ਼ ਦੇ ਦਿਲਾਂ ਅਤੇ ਜਹਿਨ ਵਿੱਚ ਯਾਦ ਹਨ ਅਤੇ ਲੋਕਾਂ ਦਾ ਮਨੋਰੰਜਨ ਕਰ ਰਹੀਆਂ ਹਨ।ਹੁਣ ਬਾਸੂ ਚਟਰਜੀ ਦੇ ਅੰਤਿਮ ਸਸਕਾਰ ਦੇ ਲਈ ਉਨ੍ਹਾਂ ਦੇ ਪਰਿਵਾਰ ਨਾਲ ਇੰਡਸਟਰੀ ਦੇ ਜਾਣਕਾਰ ਸਾਂਤਾਕਰੂਜ ਪਹੁੰਚੇ।ਇਸ ਮੌਕੇ ਤੇ ਅਸ਼ੌਕ ਪੰਡਤ ਮੌਜੂਦ ਸਨ।ਬਾਸੂ ਚਟਰਜੀ ਦੇ ਪਰਿਵਾਰ ਨੂੰ ਸਾਂਤਾਕਰੂਜ ਵਿੱਚ ਦੇਖਿਆ ਗਿਆ।ਲਾਕਡਾਊਨ ਦੇ ਚਲਦੇ ਜਿਆਦਾ ਲੋਕਾਂ ਨੂੰ ਅੰਤਿਮ ਸਸਕਾਰ ਵਿੱਚ ਜਾਣ ਦੀ ਇਜਾਜਤ ਨਹੀਂ ਹੈ।
ਇਸਲਈ ਬਾਸੂ ਦੇ ਪਰਿਵਾਰ ਨਾਲ ਕੁੱਝ ਲੋਕ ਹੀ ਇੱਥੇ ਮੌਜੂਦ ਸਨ।ਹਸਪਤਾਲ ਤੋਂ ਬਾਸੂ ਚਟਰਜੀ ਦੇ ਮ੍ਰਿਤਕ ਦੇਹ ਨੂੰ ਐਂਬੁਲੈਂਸ ਵਿੱਚ ਲੈ ਕੇ ਜਾਇਆ ਗਿਆ।ਇਹ ਸਾਰਿਆਂ ਦੇ ਲਈ ਦੁੱਖ ਦਾ ਦਿਨ ਹੈ। ਬਾਲੀਵੁਡ ਦੇ ਆਪਣੇ ਵਧੀਆ ਫਿਲਮਕਾਰਾਂ ਵਿੱਚੋਂ ਇੱਕ ਨੂੰ ਅੱਜ ਖੋਹ ਦਿੱਤਾ ਹੈ।ਹਿੰਦੀ ਸਿਨੇਮਾ ਵਿੱਚ ਬਾਸੂ ਚਟਰਜੀ ਦੇ ਅਦਭੁੱਤ ਅਤੇ ਸ਼ਾਨਦਾਰ ਕੰਮ ਦੇ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ।ਉਨ੍ਹਾਂ ਨੇ ਪਿਆ ਦਾ ਘਰ, ਉਸ ਪਾਰ, ਚਿਤਚੋਰ, ਸਵਾਮੀ, ਖੱਟਾ ਮੀਠਾ, ਪ੍ਰਿਅਤਮਾ, ਚੱਕਰਵਿਊ, ਜੀਨਾ ਯਹਾਂ,ਬਾਤੋਂ ਬਾਤੋਂ ਮੇਂ , ਆਪਣੇ ਪਿਆਰੇ, ਸ਼ੌਕੀਨ ਅਤੇ ਸਫੇਦ ਝੂਠ ਫਿਲਮਾਂ ਦਾ ਨਿਰਦੇਸ਼ਨ ਕੀਤਾ ਸੀ।
ਟੀਵੀ ਤੇ ਵੀ 80 ਦੇ ਦਹਾਕੇ ਵਿੱਚ ਬਾਸੂ ਚਟਰਜੀ , ਸੀਰੀਅਲ ਰਜਨੀ ਦੇ ਨਾਲ ਕਰਾਂਤੀ ਲੈ ਕੇ ਆਏ ਸਨ।ਉਨ੍ਹਾਂ ਨੇ ਭਾਰਤੀ ਟੈਲੀਵਿਜਨ ਨੂੰ ਉਸ ਦੀ ਪਹਿਲੀ ਘਰੇਲੂ ਦੀ ਸੀ।ਇਹ ਸ਼ੋਅ 1985 ਵਿੱਚ ਆਇਆ ਸੀ। ਇਸਦੇ ਇਲਾਵਾ ਬਾਸੂ ਨੇ ਭਾਰਤੀ ਟੀਵੀ ਨੂੰ ਪਹਿਲਾ ਬਿਨਾ ਟੋਪੀ ਵਾਲਾ ਜਾਸੂਸ ਵੀ ਦਿੱਤਾ ਸੀ।ਇਹ ਸੀਰੀਅਲ ਸੀ 1993 ਵਿੱਚ ਆਇਆ ਸੀਰੀਅਲ ਬਓਮਕੇਸ਼ ਬਖਸ਼ੀ ਅਦਾਕਾਰ ਰਜਤ ਕਪੂਰ ਨੇ ਬਓਮਕੇਸ਼ ਦਾ ਕਿਰਦਾਰ ਨਿਭਾਇਆ ਸੀ।
ਬਾਸੂ ਚਟਰਜੀ ਦੇ ਦੇਹਾਂਤ ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਸਿਨੇਮਾ ਜਗਤ ਦੇ ਤਮਾਮ ਦਿੱਗਜ਼ ਫਿਲਕਾਰਾਂ ਅਤੇ ਸਿਤਾਰਿਆਂ ਨੇ ਸੋਸ਼ਲ ਮੀਡੀਆ ਦੇ ਜਰੀਏ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਤੁਹਾਨੂੰ ਦੱਸ ਦੇਈਏ ਕਿ ਬਾਸੂ ਚਟਰਜੀ ਦੇ ਦੇਹਾਂਤ ਦੀ ਖਬਰ ਅਸ਼ੌਕ ਪੰਡਤ ਨੇ ਸੋਸ਼ਲ ਮੀਡੀਆ ਤੇ ਦਿੱਤੀ ਸੀ ਜਿਸ ਤੋਂ ਬਾਅਦ ਕਈ ਸਿਤਾਰਿਆਂ ਨੇ ਇਸ ਪੋਸਟ ਤੇ ਥੱਲੇ ਦੁੱਖ ਦਾ ਪ੍ਰਗਟਾਵਾ ਕੀਤਾ।