bihar cm sushant cbi investigation:ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਬਿਹਾਰ ਦੇ ਮੁੱਖ ਮੰਤਰੀ ਨੀਤਸ਼ ਕੁਮਾਰ ਨੇ ਕਿਹਾ ਕਿ ਹੁਣ ਲੋਕਾਂ ਨੂੰ ਇਨਸਾਫ ਮਿਲੇਗਾ।ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਬਿਹਾਰ ਪੁਲਿਸ ਨੇ ਆਪਣਾ ਕੰਮ ਪੂਰੀ ਕਾਨੂੰਨੀ ਤਰੀਕੇ ਨਾਲ ਕੀਤਾ ਸੀ। ਮੀਡੀਆ ਦੇ ਨਾਲ ਗੱਲ ਦੌਰਾਨ ਸੀਐਮ ਨੀਤਸ਼ ਕੁਮਾਰ ਨੇ ਕਿਹਾ ਕਿ ਸੁਪ੍ਰੀਮ ਕੋਰਟ ਦੇ ਫੈਸਲੇ ਨੇ ਇਹ ਗੱਲ ਸਾਫ ਕਰ ਦਿੱਤੀ ਹੈ ਕਿ ਹੁਣ ਲੋਕਾਂ ਨੂੰ ਇਨਸਾਫ ਮਿਲੇਗਾ।ਬਿਹਾਰ ਪੁਲਿਸ ਨੇ ਜੋ ਵੀ ਕੰਮ ਸ਼ੁ੍ਰੂ ਕੀਤਾ ਸੀ, ਇਹ ਪੂਰਾ ਕਾਨੂੰਨੀ ਸੀ। ਉਨ੍ਹਾਂ ਨੇ ਕਿਹਾ ਕਿ ਅੱਗੇ ਬਿਹਾਰ ਸਰਕਾਰ ਜਿੱਥੇ ਵੀ ਜਰੂਰਤ ਹੋਵੇਗੀ , ਪੂਰਾ ਸਾਥ ਦੇਵੇਗੀ।
ਇਸ ਮਾਮਲੇ ਨੂੰ ਲੈ ਕੇ ਬਿਹਾਰ ਸਰਕਾਰ ਅਤੇ ਮਹਾਰਸ਼ਾਟਰ ਸਰਕਾਰ ਦੇ ਵਿੱਚ ਟਕਰਾਅ ਤੇ ਉਨ੍ਹਾਂ ਨੇ ਕਿਹਾ ਕਿ ਇਹ ਇੱਕ ਤਰਫਾ ਸੀ। ਬਿਹਾਰ ਸਰਕਾਰ ਨੇ ਜੋ ਵੀ ਕੰਮ ਕੀਤਾ ਉਹ ਕਾਨੂੰਨ ਦੇ ਹੇਠਾਂ ਕੀਤਾ। ਦੂਜੇ ਪਾਸੇ ਸੁਪ੍ਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਇਹ ਸਾਫ ਹੋ ਗਿਆ ਕਿ ਇਸ ਤੋਂ ਪਹਿਲਾਂ ਕੋਈ ਵੀ ਰਾਜਨੀਤਕ ਪਹਿਲੂ ਨਹੀਂ ਸੀ।ਜੋ ਵੀ ਸੀ ਕਾਨੂੰਨ ਦੇ ਹੇਠਾਂ ਹੋਇਆ । ਇਸ ਤੇ ਕੋਈ ਰਾਜਨੀਤੀ ਨਹੀਂ ਹੋਵੇਗੀ।ਸੀਬੀਆਈ ਵੀ ਵਧੀਆ ਤਰੀਕੇ ਨਾਲ ਕੰਮ ਕਰੇਗੀ।ਸਾਨੂੰ ਪੂਰਾ ਭਰੋਸਾ ਸੀ ਕਿ ਸੀਬੀਆਈ ਜਲਦ ਤੋਂ ਜਲਦ ਇਨਸਾਫ ਦਿਲਵਾਏਗੀ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਮਹਾਰਾਸ਼ਟਰ ਸਰਕਾਰ ਨੂੰ ਝਟਕਾ ਦਿੰਦੇ ਹੋਏ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਅਜੈਂਸੀ ਸੀਬੀਆਈ ਨੂੰ ਦੇ ਦਿੱਤੀ ਹੈ। ਕੋਰਟ ਨੇ ਆਪਣੇ ਫੈਸਲੇ ਵਿੱਚ ਸੁਸ਼ਾਂਤ ਦੇ ਪਰਿਵਾਰ ਦੇ ਵਲੋਂ ਪਟਨਾ ਵਿੱਚ ਦਰਜ ਕਰਵਾਏ ਗਏ ਐਫਆਈਆਰ ਨੂੰ ਵੀ ਸਹੀ ਠਹਿਰਾਇਆ ਹੈ ਅਤੇ ਇਹ ਵੀ ਕਿਹਾ ਹੈ ਕਿ ਮਾਮਲੇ ਵਿੱਚ ਸੀਬੀਆਈ ਜਾਂਚ ਦੇ ਲਈ ਬਿਹਾਰ ਸਰਕਾਰ ਦੇ ਵਲੋਂ ਦਿੱਤੀ ਗਈ ਸਿਫਾਰਸ਼ ਹੀ ਠੀਕ ਸੀ।
ਅਦਾਕਾਰਾ ਰਿਆ ਚਕਰਵਰਤੀ ਦੇ ਵਲੋਂ ਸੁਪਰੀਮ ਕੋਰਟ ਵਿੱਚ ਬਿਹਾਰ ਵਿੱਚ ਦਰਜ ਕੇਸ ਨੂੰ ਮੁੰਬਈ ਟ੍ਰਾਂਸਫਰ ਕਰਨ ਦੀ ਮੰਗ ਕੀਤੀ ਗਈ। ਸੀਬੀਆਈ ਜਾਂਚ ਦੀ ਸਿਫਾਰਿਸ਼ ਨੂੰ ਕੇਂਦਰ ਦੀ ਹਾਂ ਮਿਲਣ ਤੋਂ ਬਾਅਦ ਇਹ ਕੇਸ ਸੀਬੀਆਈ ਦੇ ਕੋਲ ਚਲਾ ਗਿਆ ਸੀ। ਮੁੰਬਈ ਪੁਲਿਸ ਨੇ ਵੀ ਇਸਦਾ ਵਿਰੋਧ ਕੀਤਾ ਸੀ।ਉਸਨੇ ਮਾਮਲੇ ਨੂੰ ਬਿਹਾਰ ਪੁਲਿਸ ਦੇ ਅਧਿਕਾਰ ਖੇਤਰ ਦੇ ਬਾਹਰ ਦੱਸਦੇ ਹੋਏ ਦਰਜ ਐਫਆਈਆਰ ਨੂੰ ਗੈਰ ਕਾਨੂੰਨੀ ਕਿਹਾ ਸੀ। ਮੁੰਬਈ ਪੁਲਿਸ ਨੇ ਸੁਸ਼ਾਂਤ ਦੇ ਪਰਿਵਾਰ ਦੇ ਵਲੋਂ ਦਰਜ ਕਰਵਾਏ ਗਏ ਐਫਆਈਆਰ ਨੂੰ ਰਣਨੀਤੀ ਦੇ ਹੇਠਾਂ ਲਿਆ ਗਿਆ ਫੈਸਲਾ ਦੱਸਿਆ ਸੀ। ਰਿਆ ਚਕਰਵਰਤੀ ਦਾ ਆਪਣੀ ਪਟੀਸ਼ਨ ਵਿੱਚ ਕਹਿਣਾ ਸੀ ਕਿ ਜੇਕਰ ਸੁਪਰੀਮ ਕੋਰਟ ਇਸ ਮਾਮਲੇ ਵਿੱਚ ਸੀਬੀਆਈ ਜਾਂਚ ਦਾ ਆਦੇਸ਼ ਸਿੰਦਾ ਹੈ ਤਾਂ ਉਸ ਨੂੰ ਕੋਈ ਇਤਰਾਜ਼ ਨਹੀਂ ਹੈ।