bipasha reason break after marriage:ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਦੀ ਫਿਲਮ ਡੇਂਜਰਸ 14 ਅਗਸਤ ਨੂੰ ਰਿਲੀਜ਼ ਹੋ ਗਈ ਹੈ।ਇਸ ਫਿਲਮ ਦੇ ਜਰੀਏ ਬਿਪਾਸ਼ਾ ਪੰਜ ਸਾਲ ਬਾਅਦ ਵਾਪਸੀ ਕਰ ਰਹੀ ਹੈ।ਵਿਆਹ ਤੋਂ ਬਾਅਦ ਬਿਪਾਸ਼ਾ ਨੇ ਬ੍ਰੇਕ ਲੈ ਲਿਆ ਸੀ।ਇਸ ਬਾਰੇ ਵਿੱਚ ਪੁੱਛਣ ਤੇ ਬਿਪਾਸ਼ਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਜਿਹਾ ਲੱਗਦਾ ਹੀ ਨਹੀਂ ਕਿ ਮੈਂ ਪੰਜ ਸਾਲ ਤੋਂ ਕੰਮ ਤੋਂ ਦੂਰ ਸੀ, ਇਹ ਗੈਪ ਬਹੁਤ ਜਰੂਰੀ ਸੀ , ਮੈਂ 15 ਸਾਲ ਦੀ ਉਮਰ ਵਿੱਚ ਬਤੌਰ ਮਾਡਲ ਕੰਮ ਸ਼ੁਰੂ ਕਰ ਦਿੱਤਾ ਸੀ ਅਤੇ ਫਿਰ 19 ਸਾਲ ਦੀ ਉਮਰ ਵਿੱਚ ਮੈਨੂੰ ਫਿਲਮਾਂ ਵਿੱਚ ਕੰਮ ਮਿਲਣਾ ਸੁਰੂ ਹੋ ਗਿਆ ਸੀ। ਮੈਂ ਆਪਣੀ ਪੂਰੀ ਲਾਈਫ ਕੰਮ ਕੀਤਾ ਸੀ ਤਾਂ ਇਹ ਬਰੇਕ ਜਰੂਰੀ ਸੀ।
ਮੈਨੂੰ ਆਪਣੇ ਪਤੀ ਦੇ ਨਾਲ ਸਟਰਾਂਗ ਬਾਂਡਿੰਗ ਸ਼ੇਅਰ ਕਰਨੀ ਸੀ।ਆਪਣੇ ਮਾਪਿਆਂ ਅਤੇ ਭੈਣਾਂ ਦੇ ਨਾਲ ਸਮਾਂ ਬਤੀਤ ਕਰਨਾ ਸੀ। ਮੈਂ ਆਪਣੇ ਲਈ ਸਮਾਂ ਕੱਢਿਆ, ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਉਨ੍ਹਾਂ ਦੇ ਨਾਲ ਵੀ ਤੁਹਾਨੂੰ ਸਮਾਂ ਬਤੀਤ ਕਰਨਾ ਚਾਹੀਦਾ ਹੈ। ਇਸ ਤੋਂ ਅੱਗੇ ਬਿਪਾਸ਼ਾ ਬਾਸੂ ਨੇ ਕਿਹਾ ਕਿ ਹੁਣ ਮੈਂ ਆਪਣੀ ਪਰਨਸਨਲ ਅਤੇ ਪ੍ਰੋਫੈਸ਼ਨਲ ਲਾਈਫ ਵਿੱਚ ਬੈਲੇਂਸ ਕਰਾਂਗੀ। ਮੈਂ ਹੁਣ ਤੱਕ ਆਪਣੀ ਫੈਮਿਲੀ ਲਾਈਫ ਨੂੰ ਕਾਫੀ ਇੰਜੁਆਏ ਕੀਤਾ, ਹੁਣ ਮੈ ਕੰਮ ਦੇ ਲਈ ਤਿਆਰ ਹਾਂ, ਇਹ ਫਿਲਮ ਮੇਰੇ ਕੋਲ ਉਦੋਂ ਆਈ ਜਦੋਂ ਮੈਂ ਫਿਰ ਅਦਾਕਾਰੀ ਦੇ ਲਈ ਤਿਆਰ ਸੀ। ਦਰਅਸਲ,ਇੰਟਰਵਿਊ ਦੇ ਦੌਰਾਨ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਤੋਂ ਪੁੱਛਿਆ ਗਿਆ ਕਿ ਆਪਣੇ ਪਾਰਟਨਰ ਦੇ ਨਾਲ ਸ਼ੂਟ ਕਰਨ ਦਾ ਅਨੁਭਵ ਕਿਸ ਤਰ੍ਹਾਂ ਹੁੰਦਾ ਹੈ? ਤਾਂ ਕਰਨ ਨੇ ਕਿਹਾ ਕਿ ਇਸ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਮੈਂ ਬਿਪਾਸ਼ਾ ਨੂੰ ਹੋਰ ਜਾਣਿਆ , ਮੈਨੂੰ ਪਤਾ ਸੀ ਕਿ ਕਿਸ ਚੀਜ ਨਾਲ ਇਨ੍ਹਾਂ ਨੂੰ ਬੁਰਾ ਲੱਗ ਸਕਦਾ ਹੈ ਅਤੇ ਕੀ ਚੀਜ ਇਨ੍ਹਾਂ ਨੂੰ ਪਰੇਸ਼ਾਨ ਕਰ ਸਕਦੀ ਹੈ।
ਉੱਥੇ ਹੀ ਬਿਪਾਸ਼ਾ ਬਾਸੂ ਨੇ ਕਿਹਾ ਕਿ ਜਦੋਂ ਕਪਲ ਸੈੱਟ ਤੇ ਹੁੰਦੇ ਹਨ ਤਾਂ ਸਭ ਤੋਂ ਪਹਿਲਾਂ ਉਹ ਅਦਾਕਾਰ ਹੁੰਦੇ ਹਨ ਫਿਰ ਕਪਲ। ਆਣੇ ਪਾਰਟਨਰ ਦੇ ਨਾਲ ਸ਼ੂਟ ਕਰਨ ਦਾ ਬੈਸਟ ਪਾਰਟ ਇਹ ਹੀ ਹੁੰਦਾ ਹੈ ਕਿ ਤੁਸੀੰ ਉਨ੍ਹਾਂ ਦੇ ਨਾਲ ਆਰਾਮ ਨਾਲ ਇੰਟੀਮੇਟ ਸੀਨ ਸ਼ੂਟ ਕਰ ਸਕਦੇ ਹੋ। ਦੂਜੇ ਅਦਾਕਾਰਾਂ ਨਾਲ ਇੰਟੀਮੇਟ ਸੀਨ ਸ਼ੂਟ ਕਰਨਾ ਥੋੜਾ ਮੁਸ਼ਕਿਲ ਹੁੰਦਾ ਹੈ, ਕਿਸੀ ਦੂਜੇ ਦੇ ਨਾਲ ਸ਼ੂਟ ਕਰਨਾ ਹੁੰਦਾ ਤਾਂ ਮੈਂ ਉਸ ਨੂੰ ਕੈਂਸਲ ਕਰਨ ਦੇ ਲਈ ਕਹਿੰਦੀ ਸੀ , ਡਰ ਲੱਗ ਰਿਹਾ ਹੈ, ਚੱਕਰ ਆ ਰਹੇ ਹਨ। ਉੱਥੇ ਹੀ ਜੇਕਰ ਤੁਹਾਡਾ ਪਾਰਟਨਰ ਸਾਹਮਣੇ ਹੈ ਤਾਂ ਉਹ ਡਰ ਨਹੀਂ ਹੁੰਦਾ , ਇੰਟੀਮੇਟ ਸੀਨ ਸ਼ੂਟ ਕਰਨ ਤੋਂ ਪਹਿਲਾਂ ਮੇਰੀ ਹਾਲਤ ਖਰਾਬ ਹੁੰਦੀ ਹੈ।