BMC sealed rekha bungalow:ਬਾਲੀਵੁਡ ਅਦਾਕਾਰਾ ਰੇਖਾ ਦੇ ਮੁੰਬਈ ਸਥਿਤ ਬੰਗਲੇ ਸੀ ਸਪ੍ਰਿੰਗਜ਼ ਨੂੰ ਬ੍ਰਹਮਮੁੰਬਈ ਨਗਰ ਪਾਲਿਕਾ ਨੇ ਸੀਲ ਕਰ ਦਿੱਤਾ ਗਿਆ ਹੈ।ਬੀਐਮਸੀ ਨੇ ਇਹ ਕਦਮ ਬੰਗਲੇ ਦੇ ਇੱਕ ਸੁਰੱਖਿਆ ਕਰਮੀ ਦੇ ਕੋਰੋਨਾ ਪਾਜੀਟਿਵ ਆਉਣ ਤੋਂ ਬਾਅਦ ਚੁੱਕਿਆ ਹੈ।ਰੇਖਾ ਮੁੰਬਈ ਦੇ ਬਾਂਦਰਾ ਦੇ ਬੈਂਡਸਟੈਂਡ ਏਰੀਆ ਵਿੱਚ ਸਥਿਤ ਆਪਣੇ ਸੀ ਸਪ੍ਰਿੰਗਜ਼ ਬੰਗਲੇ ਵਿੱਚ ਰਹਿੰਦੀ ਹੈ।ਉਨ੍ਹਾਂ ਦੇ ਇਸ ਬੰਗਲੇ ਤੇ ਦੋ ਸੁਰੱਖਿਆ ਕਰਮੀ ਹਮੇਸ਼ਾ ਖੜੇ ਰਹਿੰਦੇ ਹਨ, ਜਿਸ ਵਿੱਚ ਇੱਕ ਕਈ ਦਿਨਾਂ ਪਹਿਲਾਂ ਕੋਰੋਨਾ ਪਾਜੀਟਿਵ ਹੋਇਆ ਸੀ। ਉਸਦਾ ਬਾਂਦਰਾ ਦੇ ਕੋਰੋਨਾ ਸੈਂਟਰ ਵਿੱਚ ਇਲਾਜ ਚਲ ਰਿਹਾ ਹੈ।
ਬੀਐਮਸੀ ਦੇ ਅਧਿਕਾਰੀਆਂ ਨੇ ਰੇਖਾ ਦੇ ਬੰਗਲੇ ਤੋਂ ਬਾਹਰ ਨੋਟਿਸ ਲਗਾਇਆ ਹੈ।ਜਿਸ ਤੇ ਇਸ ਨੂੰ ਕੰਟੇਨਮੈਂਟ ਜੋਨ ਦੱਸਿਆ ਹੈ।ਉਨ੍ਹਾਂ ਨੇ ਇੱਕ ਪਾਜੀਟਿਵ ਕੇਸ ਆਉਣ ਤੋਂ ਬਾਅਦ ਪੂਰੇ ਬੰਗਲੇ ਨੂੰ ਸੈਨੇਟਾਈਜ ਕੀਤਾ ਗਿਆ।ਇੰਨਾ ਹੀ ਨਹੀਂ ਉਨ੍ਹਾਂ ਦੇ ਗੁਆਂਢੀ ਅਤੇ ਗੀਤਕਾਰ ਜਾਵੇਦ ਅਖਤਰ ਦੇ ਬੰਗਲੇ ਵਿੱਚ ਰਹਿਣ ਵਾਲੇ ਲੋਕਾਂ ਦਾ ਵੀ ਕੋਵਿਡ ਟੈਸਟ ਕੀਤਾ ਗਿਆ ਹੈ। ਬੀਐਸੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰੇਖਾ ਨਹੀਂ ਚਾਹੁੰਦੀ ਕਿ ਬੀਐਮਸੀ ਉਨ੍ਹਾਂ ਦਾ ਕੋਵਿਡ -19 ਟੈਸਟ ਕਰੇ।। ਅਧਿਕਾਰੀਆਂ ਨੇ ਦੱਸਿਆ ਕਿ ਰੇਖਾ ਨੇ ਕਿਹਾ ਕਿ ਉਹ ਖੁਦ ਹੀ ਕੋਰੋਨਾ ਦਾ ਟੈਸਟ ਕਰਵਾ ਲਵੇਗੀ ਅਤੇ ਰਿਪੋਰਟ ਆਉਣ ਤੇ ਬੀਐਮਸੀ ਨੂੰ ਦੇ ਦੇਵੇਗੀ।ਬੀਐਮਸੀ ਨੇ ਨਿਯਮਾਂ ਦੇ ਅਨੁਸਾਰ ਰੇਖਾ ਦੇ ਬੰਗਲੇ ਦੇ ਬਾਹਰ ਕੰਟੇਨਮੈਂਟ ਜੋਨ ਹੋਣ ਦਾ ਨੋਟਿਸ ਲੱਗਾ ਦਿੱਤਾ ਹੈ ਅਤੇ ਕੋਰੋਨਾ ਵਾਇਰਸ ਦਾ ਮਰੀਜ ਪਾਏ ਜਾਣ ਤੋਂ ਬਾਅਦ ਬੰਗਲੇ ਦੀ ਫੌਰੀ ਤੌਰ ਤੇ ਸੈਨੀਟਾਈਜੇਸ਼ਨ ਵੀ ਕੀਤਾ ਜਾ ਚੁੱਕਿਆ ਹੈ।
ਜੇਕਰ ਇਸ ਨਾਲ ਬਾਲੀਵੁਡ ਦੀ ਗੱਲ ਕਰੀਏ ਤਾਂ ਕੋਰੋਨਾ ਦਾ ਸ਼ਿਕਾਰ ਹੋ ਕੇ ਦੋ ਫਿਲਮੀ ਹਸਤੀਆਂ ਦੀ ਮੌਤ ਹੋ ਚੁੱਕੀ ਹੈ। 1 ਮਈ ਨੂੰ ਮੰਨੇ ਪਰਮੰਨੇ ਸੰਗੀਤਕਾਰ ਜੋੜੀ ਸਾਜਿਦ-ਵਾਜਿਦ ਦੇ ਵਾਜਿਦ ਦੀ ਮੌਤ ਕੋਵਿਡ-19 ਅਤੇ ਕਿਡਨੀ ਖਰਾਬ ਹੋਣ ਦੇ ਚਲਦੇ ਹੋ ਗਈ ਸੀ।70-80 ਦੇ ਮੰਨੇ ਪਰਮੰਨੇ ਨਿਰਮਾਤਾ ਅਨਿਲ ਸੂਰੀ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਸਨ।
ਦੱਸ ਦੇਈਏ ਕਿ ਕਰਨ ਜੌਹਰ, ਬੋਨੀ ਕਪੂਰ, ਅਦਾਕਾਰਾ ਅੰਮ੍ਰਿਤਾ ਅਰੋੜ, ਸੋਫੀ ਚੌਧਰੀ ਦੇ ਘਰੇਲੂ ਸਟਾਫ ਵੀ ਕੋਵਿਡ-19 ਨਾਲ ਪਾਜੀਟਿਵ ਪਾਏ ਗਏ ਹਨ।ਟੀ-ਸਰੀਰੀਜ ਦੇ ਦਫਤਰ ਵਿੱਚ ਕੰਮ ਕਰਨ ਵਾਲੇ ਇੱਕ ਕਰਮਚਾਰੀ ਵੀ ਕੋਰੋਨਾ ਦਾ ਸ਼ਿਕਾਰ ਹੋ ਗਿਆ ਸੀ। ਅਦਾਕਾਰ ਫ੍ਰੀਡੀ ਦਾਰੂਵਾਲਾ ਦੇ ਪਿਤਾ ਅਤੇ ਅਦਾਕਾਰਾ ਮੋਨਿਕਾ ਡੋਗਰਾ ਵੀ ਕੋਰੋਨਾ ਪਾਜੀਟਿਵ ਪਾਏ ਗਈ ਸੀ ਜੋ ਹੁਣ ਪੂਰੀ ਤਰ੍ਹਾਂ ਤੋਂ ਠੀਕ ਹੋ ਚੁੱਕੇ ਹਨ।ਲੰਦਨ ਵਿੱਚ ਸ਼ਿਫਟ ਹੋ ਚੁੱਕੇ ਅਦਾਕਾਰ ਪੂਰਬ ਕੋਹਲੀ, ਉਨ੍ਹਾਂਦੀ ਪਤਨੀ ਅਤੇ ਦੋਵੇਂ ਬੱਚੇ ਵੀ ਕੋਰੋਨਾ ਨੂੰ ਹਰਾ ਕੇ ਹੁਣ ਪੂਰੀ ਤਰ੍ਹਾਂ ਤੋਂ ਠੀਕ ਹੋ ਚੁੱਕੇ ਹਨ।