bollywood actor sonu sood help students:ਸੋਨੂੰ ਸੂਦ ਲਗਾਤਾਰ ਸਮਾਜ ਦੀ ਸੇਵਾ ਕਰ ਰਹੇ ਨੇ । ਉਹ ਲਾਕ ਡਾਊਨ ਦੌਰਾਨ ਜ਼ਰੂਰਤਮੰਦ ਲੋਕਾਂ ਦੀ ਮਦਦ ਕਰ ਰਹੇ ਹਨ। ਲਾਕਡਾਊਨ ਦੌਰਾਨ ਹੀ ਨਹੀਂ ਹੁਣ ਵੀ ਉਹ ਲਗਾਤਾਰ ਸੇਵਾ ਕਰ ਰਹੇ ਨੇ । ਹੁਣ ਉਨ੍ਹਾਂ ਨੇ ਪ੍ਰੀਖਿਆਰਥੀਆਂ ਦੀ ਮਦਦ ਦਾ ਬੀੜਾ ਚੁੱਕਿਆ ਹੈ । ਜੀ ਹਾਂ ਉਹ ਹੁਣ ਜੇਈਈ ਤੇ ਨੀਟ ਦੇ ਵਿਦਿਆਰਥੀਆਂ ਦੀ ਮਦਦ ਕਰਨਗੇ । ਸੋਨੂੰ ਹੁਣ ਲੱਖਾਂ ਦੀ ਗਿਣਤੀ ‘ਚ ਪ੍ਰੀਖਿਆ ਦੇਣ ਆਏ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਾਉਣਗੇ ।ਹਜ਼ਾਰਾਂ ਲੋਕਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਤੋਂ ਬਾਅਦ ਹੁਣ ਸੋਨੂੰ ਸੂਦ ਨੇ ਵਿਦਿਆਰਥੀਆਂ ਦੀ ਜ਼ਿੰਮੇਵਾਰੀ ਚੁੱਕੀ ਹੈ। ਕੁਝ ਦਿਨ ਪਹਿਲਾਂ ਸੋਨੂੰ ਸੂਦ ਨੇ ਕੇਂਦਰ ਸਰਕਾਰ ਨੂੰ ਪੇਪਰਾਂ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਸੀ।’ ਸੋਨੂੰ ਸੂਦ ਨੇ ਕਿਹਾ ਸੀ ਕਿ ਲੱਖਾਂ ਦੀ ਗਿਣਤੀ ‘ਚ ਵਿਦਿਆਰਥੀ ਪ੍ਰੀਖਿਆ ਦੇਣ ਆਉਂਦੇ ਹਨ। ਇਸ ਵਾਰ ਲੌਕਡਾਊਨ ਕਾਰਨ ਕੁਝ ਵਿਦਿਆਰਥੀ ਆਵਾਜਾਈ ਦੇ ਸਾਧਨ ਦੀ ਕਮੀ ਕਾਰਨ ਪ੍ਰੀਖਿਆ ਕੇਂਦਰ ਪਹੁੰਚ ਹੀ ਨਹੀਂ ਸਕਣਗੇ।
ਇਸ ਕਾਰਨ ਉਨ੍ਹਾਂ ਕੇਂਦਰ ਸਰਕਾਰ ਨੂੰ ਫਿਲਹਾਲ ਪ੍ਰੀਖਿਆ ਟਾਲਣ ਦੀ ਮੰਗ ਕੀਤੀ ਸੀ ਪਰ ਇਨ੍ਹਾਂ ਪ੍ਰੀਖਿਆਵਾਂ ਦਾ ਐਲਾਨ ਹੋ ਚੁੱਕਾ ਹੈ ਜਿਸ ਕਰਕੇ ਸੋਨੂੰ ਸੂਦ ਹੁਣ ਪ੍ਰੀਖਿਆ ‘ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸੈਂਟਰ ਤਕ ਖ਼ੁਦ ਪਹੁੰਚਾਉਣਗੇ। ਜਿਨ੍ਹਾਂ ਕੋਲ ਆਵਾਜਾਈ ਦੇ ਸ੍ਰੋਤ ਤੇ ਪੈਸੇ ਨਹੀਂ ਹਨ। ਸੋਸ਼ਲ ਮੀਡੀਆ ‘ਤੇ ਸੋਨੂੰ ਸੂਦ ਨੇ ਇਸ ਦਾ ਐਲਾਨ ਕੀਤਾ ਹੈ।
ਸੋਨੂੰ ਸੂਦ ਸਮਾਜ ਦੀ ਲਗਾਤਾਰ ਸੇਵਾ ਕਰ ਰਹੇ ਨੇ ਅਤੇ ਉਨ੍ਹਾਂ ਦੀ ਲੋਕ ਪ੍ਰਿਯਤਾ ਲਗਾਤਾਰ ਵੱਧਦੀ ਜਾ ਰਹੀ ਹੈ । ਜਿਸ ਦੇ ਚੱਲਦਿਆਂ ਉਨ੍ਹਾਂ ਦੇ ਨਾਂਅ ‘ਤੇ ਕਈ ਫੇਕ ਅਕਾਊਂਟ ਬਣਾ ਕੇ ਲੋਕ ਨਜਾਇਜ਼ ਫਾਇਦਾ ਉਠਾ ਰਹੇ ਨੇ । ਪਰ ਹੁਣ ਇਸ ਤੋਂ ਨਰਾਜ਼ ਅਦਾਕਾਰ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ ।ਸੋਨੂੰ ਸੂਦ ਇਸ ਸਮੇਂ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਹਨ। ਉਹ ਲਗਾਤਾਰ ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਦੀ ਮਦਦ ਨਾਲ ਕਰ ਰਹੇ ਹਨ।ਹੜ੍ਹ ਤੇ ਕੋਰੋਨਾ ਕਾਲ ‘ਚ ਪਰੇਸ਼ਾਨ ਲੋਕ ਉਨ੍ਹਾਂ ਨੂੰ ਟਵੀਟ ਕਰਕੇ ਆਪਣੀਆਂ ਪਰੇਸ਼ਾਨੀਆਂ ਦੱਸ ਰਹੇ ਹਨ। ਇਸ ਦੇ ਬਾਅਦ ਸੋਨੂੰ ਸੂਦ ਲੋਕਾਂ ਦੀ ਮਦਦ ਲਈ ਐਕਟਿਵ ਹੋ ਜਾਂਦੇ ਹਨ।ਹਾਲ ਹੀ ਵਿੱਚ ਇਸ ਦੌਰਾਨ ਸੋਨੂੰ ਸੂਦ ਦੇ ਨਾਮ ਤੋਂ ਕੋਈ ਫੇਕ ਅਕਾਊਂਟ ਚਲਾ ਰਿਹਾ ਸੀ। ਉਨ੍ਹਾਂ ਦੀ ਇਸ ਅਕਾਊਂਟ ‘ਤੇ ਖੁਦ ਹੀ ਨਜ਼ਰ ਪਈ। ਐਕਟਰ ਨੇ ਫੇਕ ਅਕਾਊਂਟ ਚਲਾਉਣ ਵਾਲੇ ਯੂਜ਼ਰਜ਼ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ।