Bollywood difficult yoga postures : ਪੂਰੀ ਦੁਨੀਆ ਵਿੱਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਨ ਮਨਾਇਆ ਜਾਂਦਾ ਹੈ। ਕੋਰੋਨਾ ਦੇ ਵਿੱਚ ਯੋਗ ਦੀ ਅਹਮਿਅਤ ਹੋਰ ਜ਼ਿਆਦਾ ਵੱਧ ਗਈ ਹੈ। ਆਪਣੀ ਇੰਮਿਊਨਿਟੀ ਨੂੰ ਮਜਬੂਤ ਰੱਖਣ ਲਈ ਯੋਗ ਨੂੰ ਕਾਫ਼ੀ ਅਹਿਮ ਦੱਸਿਆ ਜਾਂਦਾ ਹੈ। ਬਾਲੀਵੁਡ ਦੇ ਕਈ ਸੈਲੇਬਸ ਅਜਿਹੇ ਹਨ ਜਿਨ੍ਹਾਂ ਨੇ ਯੋਗ ਉੱਤੇ ਖਾਸਾ ਵਿਸ਼ਵਾਸ ਵਖਾਇਆ ਹੈ। ਯੋਗ ਸਰੀਰ ਨੂੰ ਸਿਹਤਮੰਦ ਰੱਖਣ ਦੇ ਨਾਲ ਕਈ ਰੋਗਾਂ ਨੂੰ ਦੂਰ ਕਰਨ ‘ਚ ਵੀ ਮਦਦ ਕਰਦਾ ਹੈ।
ਵੈਸੇ ਵੀ ਲਾਕਡਾਊਨ ‘ਚ ਜਿਮ ਆਦਿ ਬੰਦ ਹੋਣ ਕਾਰਨ ਸੈਲੇਬ੍ਰਿਟੀਜ਼ ਘਰ ‘ਚ ਹੀ ਐਕਸਰਸਾਈਜ ਕਰ ਰਹੇ ਹਨ ਅਤੇ ਯੋਗ ਰਾਹੀਂ ਆਪਣੀ ਸਿਹਤ ਦਾ ਧਿਆਨ ਰੱਖ ਰਹੇ ਹਨ। ਇਸ ਲਿਸਟ ‘ਚ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਸ਼ਿਲਪਾ ਸ਼ੈਟੀ ਦਾ, ਜੋ ਹੁਣ ਫਿਲਮਾਂ ਦੇ ਨਾਲ-ਨਾਲ ਯੋਗ ਲਈ ਵੀ ਜਾਣੀ ਜਾਂਦੀ ਹੈ। ਉਨ੍ਹਾਂ ਨੇ ਯੋਗ ਨੂੰ ਲੈ ਕੇ ਕਈ ਸੈਸ਼ਨ ਕੀਤੇ ਹਨ ਅਤੇ ਕਿਤਾਬਾਂ ‘ਚ ਵੀ ਆਪਣੇ ਇਨਪੁੱਟ ਦਿੱਤੇ ਹਨ।
ਅਦਾਕਾਰਾ ਮਲਾਇਕਾ ਅਰੋੜਾ ਆਪਣੀ ਫਿਟਨੈੱਸ ਲਈ ਜਾਣੀ ਜਾਂਦੀ ਹੈ ਅਤੇ ਕਈ ਵਾਰ ਇੰਸਟਾਗ੍ਰਾਮ ‘ਤੇ ਅਜਿਹੇ ਯੋਗਾਸਨ ਕਰਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਹੈਰਾਨ ਕਰਨ ਵਾਲੀਆਂ ਹੁੰਦੀਆਂ ਹਨ। ਇਨ੍ਹਾਂ ਆਸਣਾਂ ਰਾਹੀਂ ਮਲਾਇਕਾ ਅਰੋੜਾ ਖ਼ੁਦ ਨੂੰ ਫਿਟ ਰੱਖਦੀ ਹੈ ਅਤੇ ਤੁਸੀਂ ਖ਼ੁਦ ਉਨ੍ਹਾਂ ਦੀ ਫਿਟਨੈੱਸ ਦਾ ਅੰਦਾਜ਼ਾ ਲਗਾ ਸਕਦੇ ਹੋ।
ਬਾਲੀਵੁਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਉਨ੍ਹਾਂ ਅਦਾਕਾਰਾਂ ‘ਚੋਂ ਹੈ, ਜਿਨ੍ਹਾਂ ਨੇ ਕਈ ਵਾਰ ਸਿਰਫ਼ ਫਿਟਨੈੱਸ ਦੇ ਦਮ ‘ਤੇ ਸੁਰਖ਼ੀਆਂ ਬਟੌਰੀਆਂ ਹਨ। ਚਾਹੇ ਉਹ ਟਸ਼ਨ ‘ਚ ਜ਼ੀਰੋ ਫਿਗਰ ਹੋਵੇ ਜਾਂ ਪ੍ਰੈਗਨੈਂਸੀ ਤੋਂ ਬਾਅਦ ਖ਼ੁਦ ਨੂੰ ਫਿਟ ਕਰਨ ਦੀ ਗੱਲ ਹੋਵੇ। ਕਰੀਨਾ ਕਪੂਰ ਦੀ ਫਿਟਨੈੱਸ ‘ਚ ਵੀ ਯੋਗ ਦਾ ਕਾਫੀ ਯੋਗਦਾਨ ਹੈ। ਅਦਾਕਾਰਾ ਜੈਕਲੀਨ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਯੋਗ ਕਰਕੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ, ਜੋ ਦੱਸਦੇ ਹਨ ਕਿ ਅਦਾਕਾਰਾ ਯੋਗ ਰਾਹੀਂ ਆਪਣੀ ਸਿਹਤ ਦਾ ਖ਼ਾਸ ਖ਼ਿਆਲ ਰੱਖਦੀ ਹੈ।