disha postmortem report reveal:ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਉਨ੍ਹਾਂ ਦੀ ਸਾਬਕਾ ਮੈਨੇਜਰ ਦਿਸ਼ਾ ਸਾਲਿਅਨ ਦੀ ਜਿਹੜੀ ਪੋਸਮਾਰਟਮ ਰਿਪੋਰਟ ਦੀ ਲੋੜ ਪਟਨਾ ਪੁਲਿਸ ਦੀ ਐਸਆਈਟੀ ਨੂੰ ਸੀ ਉਹ ਸ਼ਨੀਵਾਰ ਨੂੰ ਜਨਤਕ ਹੋ ਗਈ ਹੈ। ਦਿਸ਼ਾ ਦੀ ਪੋਸਟਮਾਰਟਮ ਰਿਪੋਰਟ ਤੋਂ ਵੱਡਾ ਖੁਲਾਸਾ ਹੋਇਆ ਹੈ। ਇਹ ਗੱਲ ਸਾਹਮਣੇ ਆਈ ਕਿ ਜਿਹੜੇ ਸਮੇਂ ਦਿਸ਼ਾ ਦੀ ਮੌਤ ਹੋਈ ਉਸ ਸਮੇਂ ਉਸਦੇ ਸਰੀਰ ਤੇ ਕੱਪੜੇ ਨਹੀਂ ਸਨ । ਇਹ ਗੱਲ ਹੁਣ ਤੱਕ ਮੁੰਬਈ ਪੁਲਿਸ ਨੇ ਜਨਤਕ ਨਹੀਂ ਕੀਤੀ ਹੈ। ਦਿਸ਼ਾ ਸਾਲਿਅਨ ਦੀ ਪੋਸਟਮਾਰਟਮ ਰਿਪੋਰਟ ਜਨਤਕ ਹੋਣ ਤੋਂ ਬਾਅਦ ਮੁੰਬਈ ਪੁਲਿਸ ਵਿਭਾਗ ਵਿੱਚ ਹੜਕੰਪ ਮਚ ਗਿਆ।ਖਬਰਾਂ ਅਨੁਸਾਰ ਪਟਨਾ ਪੁਲਿਸ ਨੂੰ ਸ਼ੁਰੂ ਤੋਂ ਹੀ ਸ਼ੱਕ ਸੀ ਕਿ ਦਿਸ਼ਾ ਨੇ ਖੁਦਕੁਸ਼ੀ ਨਹੀਂ ਕੀਤੀ ਹੈ।ਬਲਕਿ ਇਸ ਮਾਮਲੇ ਵਿੱਚ ਕੋਈ ਹੋਰ ਰਾਜ ਲੁਕਿਆ ਹੈ।ਇਸ ਪੋਸਟਮਾਰਟਮ ਰਿਪੋਰਟ ਨੂੰ ਮੰਗਣ ਜਦੋਂ ਪਟਨਾ ਪੁਲਿਸ ਨੂੰ ਐਸਆਈਟੀ ਮੁੰਬਈ ਪੁਲਿਸ ਦੇ ਅਫਸਰਾਂ ਦੇ ਕੋਲ ਗਈ ਤਾਂ ਉਹ ਘਬਰਾ ਗਏ ਸਨ । ਮੁੰਬਈ ਪੁਲਿਸ ਨੇ ਇੱਥੇ ਤੱਕ ਕਹਿ ਦਿੱਤਾ ਕਿ ਦਿਸ਼ਾ ਦੇ ਕੇਸ ਨਾਲ ਜੁੜੀ ਫਾਈਲਾਂ ਡਿਲੀਟ ਹੋ ਗਈਆਂ ਹਨ।
ਦਿਸ਼ਾ ਦੀ ਮੌਤ ਅੱਠ ਜੂਨ ਨੂੰ ਹੋਈ ਸੀ। ਇਸ ਤੋਂ ਬਾਅਦ ਮੁੰਬਈ ਪੁਲਿਸ ਛਾਣਬੀਨ ਕਰਨ ਪਹੁੰਚੀ। ਇਸ ਪ੍ਰਕਿਰਿਆ ਵਿੱਚ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਦਿਸ਼ਾ ਦੇ ਮ੍ਰਿਤਕ ਦੇਹ ਦਾ ਪੋਸਟਮਾਰਟਮ 11 ਜੂਨ ਨੂੰ ਕਰਵਾਇਆ ਗਿਆ। ਸਵਾਲ ਇਹ ਹੈ ਕਿ ਆਖਿਰ ਅਜਿਹਾ ਕਿਉਂ?।ਅਜਿਹਾ ਕੀ ਸੀ ਸੁਸ਼ਾਂਤ ਦੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਜਲਦ ਕਰ ਦਿੱਤਾ ਗਿਆ। ਜਦੋਂ ਕਿ ਦਿਸ਼ਾ ਦੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਉਸ ਦੀ ਮੌਤ ਤੋਂ ਦੋ ਦਿਨ ਬਾਅਦ ਕੀਤਾ ਗਿਆ। ਦਿਸ਼ਾ ਦੀ ਸਰੀਰ ਤੇ ਕੱਪੜਿਆਂ ਦਾ ਨਹੀਂ ਹੋਣਾ ਇੱਕ ਵੱਡਾ ਸਵਾਲ ਖੜਾ ਕਰ ਰਿਹਾ ਹੈ।ਮੌਤ ਦੇ ਪਹਿਲੇ ਦਿਸ਼ਾ ਦੇ ਨਾਲ ਕੀ ਹੋਇਆ ਸੀ? ਇਸ ਪਹਿਲੂ ਦੀ ਛਾਣਬੀਨ ਵੀ ਕੀਤੀ ਜਾਵੇਗੀ। ਉੱਥੇ ਹੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਦਿਸ਼ਾ ਅਤੇ ਸੁਸ਼ਾਂਤ ਦੀ ਮੌਤ ਦਾ ਕਨੈਕਸ਼ਨ ਨੂੰ ਲੈ ਕੇ ਸ਼ੱਕ ਹੋਰ ਵੀ ਡੂੰਘਾ ਹੁੰਦਾ ਜਾ ਰਿਹਾ ਹੈ। ਹੁਣ ਵੇਖਣਾ ਹੋਵੇਗਾ ਕਿ ਅੱਗੇ ਅੱਗੇ ਕੀ ਕਾਰਵਾਈ ਹੁੰਦੀ ਹੈ ਤੇ ਕੀ ਕੁੱਝ ਇਸ ਕੇਸ ਵਿੱਚ ਸਾਹਮਣੇ ਆਉਂਦਾ ਹੈ।