ED not satisfied rhea statement:ਸੁਸ਼ਾਂਤ ਸਿੰਘ ਰਾਜਪੂਤ ਸੁਸਾਈਡ ਕੇਸ ਵਿੱਚ ਈਡੀ ਦੀ ਜਾਂਚ ਜਾਰੀ ਹੈ।ਇਸ ਕੇਸ ਦੇ ਸਿਲਸਿਲੇ ਵਿੱਚ ਹੁਣ ਤੱਕ ਕੋਈ ਲੋਕਾਂ ਤੋਂ ਪੁੱਛਗਿੱਛ ਕਰ ਉਨ੍ਹਾਂ ਦਾ ਵਿਆਨ ਦਰਜ ਕੀਤਾ ਜਾ ਚੁੱਕਿਆ ਹੈ।ਖਬਰਾਂ ਅਨੁਸਾਰ ਈਡੀ ਇਸ ਮਾਮਲੇ ਵਿੱਚ ਇੱਕ ਵਾਰ ਫਿਰ ਰਿਆ ਚਕਰਵਰਤੀ ਨਾਲ ਮੁਲਾਕਾਤ ਕਰੇਗੀ।ਰਿਆ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮਿਲਣ ਤੋਂ ਪਹਿਲਾਂ ਈਡੀ ਰਿਆ ਦੇ ਸੀਏ ਦਾ ਸਟੇਟਮੈਂਟ ਵੀ ਰਿਕਾਰਡ ਕਰੇਗੀ। ਖਬਰਾਂ ਅਨੁਸਾਰ ਰਿਆ ਦੇ ਜਵਾਬ ਸੰਤੁਸ਼ਟੀ ਭਰੇ ਨਹੀਂ ਰਹੇੇ ਹਨ। ਰਿਆ ਦੇ ਖਰਚੇ ਅਤੇ ਉਨ੍ਹਾਂ ਦੇ ਇਨਕਮ ਟੈਕਸ ਰਿਟਰਨਜ਼ ਉਨ੍ਹਾਂ ਦੀ ਬੈਂਕ ਸਟੇਟਮੈਂਟ ਦੇ ਨਾਲ ਮੈਚ ਨਹੀਂ ਹੁੰਦੇ ਹਨ। ਸੁਸ਼ਾਂਤ ਦੀ ਫੈਮਿਲੀ ਨਾਲ ਈਡੀ ਨੇ ਉਨ੍ਹਾਂ ਦੀ ਭੈਣ ਮੀਤੂ ਸਿੰਘ ਦਾ ਬਿਆਬ ਪਿਛਲੇ ਦਿਨੀਂ ਦਰਜ ਕੀਤਾ ਸੀ। ਇਸ ਤੋਂ ਬਾਅਦ ਈਡੀ ਨੇ ਸੁਸ਼ਾਂਤ ਦੇ ਪਿਤਾ ਦਾ ਬਿਆਨ ਵੀ ਦਰਜ ਕਰ ਲਿਆ ਹੈ।ਕੇਕੇ ਸਿੰਘ ਨੇ ਈਡੀ ਨੂੰ ਇਹ ਵੀ ਦੱਸਿਆ ਕਿ ਸੁਸ਼ਾਂਤ ਦੇ ਅਕਾਊਂਟ ਤੋਂ ਉਨ੍ਹਾਂ ਅਕਾਊਂਟਸ ਵਿੱਚ ਪੈਸਾ ਗਿਆ ਹੈ ਜਿਨ੍ਹਾਂ ਦਾ ਉਨ੍ਹਾਂ ਦੇ ਬੇਟੇ ਨਾਲ ਕੋਈ ਰਿਸ਼ਤਾ ਨਹੀਂ ਸੀ।ਸੁਸ਼ਾਂਤ ਦੇ ਪਿਤਾ ਦਾ ਅੰਦਾਜ਼ਾ ਹੈ ਕਿ ਇਹ ਅਕਾਊਂਟ ਰਿਆ ਅਤੇ ਉਨ੍ਹਾਂ ਦੇ ਪਰਿਵਾਰ ਦੇ ਹੋ ਸਕਦੇ ਹਨ। ਸੁਸ਼ਾਂਤ ਦੇ ਪਿਤਾ ਨੇ ਰਿਆ ਚਕਰਵਰਤੀ ਤੇ ਸੁਸ਼ਾਂਤ ਦੇ ਅਕਾਊਂਟ ਤੋਂ ਪੈਸੇ ਕੱਢਵਾਉਣ ਦੇ ਇਲਜਾਮ ਲਗਾਏ ਸਨ।
ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਬਾਂਦਰਾ ਦੇ ਆਪਣੇ ਅਪਾਰਟਮੈਂਟ ਵਿੱਚ 14 ਜੂਨ ਨੂੰ ਮ੍ਰਿਤਕ ਪਾਏ ਗਏ ਸਨ। ਇਸ ਕੇਸ ਵਿੱਚ ਦੋ ਮਹੀਨੇ ਤੋਂ ਵੀ ਜਿਆਦਾ ਸਮਾਂ ਹੋ ਚੁੱਕਿਆ ਹੈ। ਬਿਹਾਰ ਅਤੇ ਮਹਾਰਾਸ਼ਟਰ ਸਰਾਕਾਰ ਤੋਂ ਲੈ ਕੇ ਇਨ੍ਹਾਂ ਰਾਜਾਂ ਦੀ ਪੁਲਿਸ ਫੋਰਸ ਵਿੱਚ ਕਈ ਤਰ੍ਹਾਂ ਦਾ ਉਤਾਰ ਚੜਾਅ ਦੇਖਣ ਨੂੰ ਮਿਲਿਆ। ਉੱਥੇ ਹੀ ਇਸ ਮਾਮਲੇ ਵਿੱਚ ਕੰਗਨਾ ਰਣੌਤ ਨੇ ਮੂਵੀ ਮਾਫੀਆ ਅਤੇ ਨੈਪੋਟਿਜਮ ਤੇ ਇਲਜਾਮ ਲਗਾਉਂਦੇ ਹੋਏ ਇੰਡਸਟਰੀ ਦੇ ਕਈ ਨਾਮੀ ਗਿਰਾਮੀ ਸਿਤਾਰਿਆਂ ਨੂੰ ਘੇਰਿਆ ਸੀ ਪਰ ਸੁਸ਼ਾਂਤ ਦੇ ਪਿਤਾ ਲੇ ਕੇ ਸਿੰਘ ਦੀ ਐਫਆਈਆਰ ਤੋਂ ਬਾਅਦ ਪੂਰਾ ਫੋਕਸ ਇਸ ਕੇਸ ਵਿੱਚ ਰਿਆ ਚਕਰਵਰਤੀ ਤੇ ਆ ਗਿਆ ਹੈ। ਉੱਥੇ ਹੀ ਰਿਆ ਦੀ ਗੱਲ ਕਰੀਏ ਤਾਂ ਉਹ ਸੁਸ਼ਾਂਤ ਸਿੰਘ ਦੀ ਗਰਲਫਰੈਂਡ ਰਹਿ ਚੁੱਕੀ ਹੈ ਅਤੇ ਉਹ ਕਈ ਵਾਰ ਚੁੱਕੀ ਹੈ ਉਸ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਅਤੇ ਮੀਡੀਆ ਦੇ ਸਵਾਲਾਂ ਨਾਲ ਉਸ ਨੂੰ ਟ੍ਰਾਮਾ ਹੋ ਰਿਹਾ ਹੈ।