ED records statement sushant father:ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਈਡੀ ਦੀ ਜਾਂਚ ਜਾਰੀ ਹੈ। ਇਸ ਕੇਸ ਵਿੱਚ ਸਿਲਸਿਲੇ ਵਿੱਚ ਹੁਣ ਤੱਕ ਕਈ ਲੋਕਾਂ ਨਾਲ ਪੁੱਛਗਿੱਛ ਕਰ ਉਨ੍ਹਾਂ ਦਾ ਬਿਆਨ ਦਰਜ ਕੀਤਾ ਜਾ ਚੁੱਕਿਆ ਹੈ।ਸੁਸ਼ਾਂਤ ਸਿੰਘ ਰਾਜਪੂਤ ਦੀ ਫੈਮਿਲੀ ਤੋਂ ਈਡੀ ਨੇ ਉਨ੍ਹਾਂ ਦੀ ਭੈਣ ਮੀਤੂ ਸਿੰਘ ਦਾ ਬਿਆਨ ਪਿਛਲੇ ਦਿਨੀਂ ਦਰਜ ਕੀਤਾ ਸੀ। ਹੁਣ ਈਡੀ ਨੇ ਸੁਸ਼ਾਂਤ ਸਿੰਘ ਦੇ ਪਿਤਾ ਦਾ ਬਿਆਨ ਵੀ ਦਰਜ ਕਰ ਲਿਆ ਹੈ।ਖਬਰਾਂ ਅਨੁਸਾਰ ਈਡੀ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਦਾ ਬਿਆਨ ਸੋਮਵਾਰ ਨੂੰ ਦਿੱਲੀ ਵਿੱਚ ਦਰਜ ਕੀਤਾ ਹੈ।ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਇਸਕੇਸ ਵਿੱਚ ਆਪਣਾ ਬਿਆਨ ਦਰਜ ਕਰਵਾਉਣ ਵਾਲੇ ਦੂਜੇ ਫੈਮਿਲੀ ਨੰਬਰ ਹਨ।ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਈਡੀ ਰਿਆ ਚਕਰਵਰਤੀ, ਉਨ੍ਹਾਂ ਦੇ ਭਰਾ ਸ਼ੌਵਿਕ ਅਤੇ ਪਿਤਾ ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ।ਉੱਥੇ ਹੀ ਸੁਸ਼ਾਂਤ ਦੇ ਫਲੈੇਟਮੇਟ ਸਿਧਾਰਥ ਪਠਾਨੀ, ਐਕਸ ਬਿਜਨੈੱਸ ਮੈਨੇਜਰ ਸ਼ਰੂਤੀ ਮੋਦੀ ਨਾਲ ਵੀ ਈਡੀ ਨੇ ਪੁੱਛਗਿੱਛ ਕੀਤੀ।ਈਡੀ ਮਨੀ ਲਾਂਡਰਿੰਗ ਕੇਸ ਦੇ ਹੇਠਾਂ ਮਾਮਲੇ ਦੀ ਜਾਂਚ ਕਰ ਰਹੀ ਹੈ।
ਸੁਸਾਂਤ ਦੇ ਪਿਤਾ ਨੇ ਬਿਹਾਰ ਦੇ ਰਾਜੀਵ ਨਗਰ ਥਾਣੇ ਵਿੱਚ ਰਿਆ ਚਕਰਵਰਤੀ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਸੀ।ਉਨ੍ਹਾਂ ਨੇ ਰਿਆ ਚਕਰਵਰਤੀ ਤੇ ਸੁਸ਼ਾਂਤ ਦੇ ਪੈਸੇ ਹੜਪਨ ਦਾ ਇਲਜਾਮ ਲਗਾਇਆ ਸੀ।ਉਦੋਂ ਤੋਂਂ ਰਿਆ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਹੈ। ਰਿਆ ਚਕਰਵਰਤੀ ਤੋਂ ਈਡੀ ਦੋ ਵਾਰ ਪੁੱਛਗਿੱਛ ਕਰ ਚੁੱਕੀ ਹੈ।
ਦੂਜੇ ਪਾਸੇ ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਸੀਬੀਆਈ ਜਾਂਚ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਮੁਹਿੰਮ ਚਲ ਰਹੀ ਹੈ।ਸੁਸ਼ਾਂਤ ਸੀ ਫੈਮਿਲੀ ਸਮੇਤ ਕਈ ਸਿਤਾਰਿਆਂ ਨੇ ਸੀਬੀਆਈ ਜਾਂਚ ਦੀ ਵਕਾਲਤ ਕੀਤੀ ਹੈ।ਇਸ ਕੇਸ ਨੂੰ ਲੈ ਕੇ ਪਹਿਲਾਂ ਹੀ ਬਿਹਾਰ ਅਤੇ ਮਹਾਰਾਸ਼ਟਰ ਪੁਲੁਸ ਦੇ ਵਿੱਚ ਮਤਭੇਦ ਸਾਹਮਣੇ ਆ ਚੁੱਕੇ ਹਨ।ਸੁਸ਼ਾਂਤ ਸਿੰਘ ਕੇਸ ਵਿੱਚ ਰਾਜਨੀਤੀ ਜਮ ਕੇ ਦੇਖਣ ਨੂੰ ਮਿਲ ਰਹੀ ਹੈ।ਸੁਸ਼ਾਂਤ ਸੀ ਮੌਤ ਮੁੰਬਈ ਵਿੱਚ ਹੋਈ ਸੀ ਇਸਲਈ ਉੱਥੇ ਦੀ ਪੁਲਿਸ ਇਸ ਨੂੰ ਆਪਣਾ ਕੇਸ ਦੱਸ ਰਹੀ ਹੈ। ਉੱਥੇ ਹੀ ਸੁਸ਼ਾਂਤ ਦੇ ਪਿਤਾ ਨੇ ਪਟਨਾ ਵਿੱਚ ਕੇਸ ਦਰਜ ਕਰਵਾਇਆ ਹੈ ਤਾਂ ਬਿਹਾਰ ਪੁਲਿਸ ਵੀ ਇਸ ਕੇਸ ਨਾਲ ਜੁੜ ਗਈ ਹੈ।ਹੁਣ ਆਖਿਰ ਵਿੱਚ ਕੇਸ ਦੀ ਜਾਂਚ ਕੌਣ ਕਰੇਗਾ ਇਸ ਤੇ ਫੈਸਲਾ ਸੁਪਰੀਮ ਕੋਰਟ ਦਾ ਹੋਵੇਗਾ।