film producer harish death:ਫਿਲਮ ਇੰਡਸਟਰੀ ਦੇ ਲਈ ਇਹ ਸਾਲ ਇੱਕ ਤੋਂ ਬਾਅਦ ਇੱਕ ਬੁਰੀਆਂ ਖਬਰਾਂ ਲੈ ਕੇ ਆ ਰਿਹਾ ਹੈ।ਅਜਿਹਾ ਲੱਗ ਰਿਹਾ ਹੈ ਕਿ ਇਹ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ।ਹੁਣ ਇੱਕ ਹੋਰ ਬੁਰੀ ਅਤੇ ਦੁੱਖਦ ਖਬਰ ਸਾਹਮਣੇ ਆਈ ਹੈ ਕਿ ਫਿਲਮ ਨਿਰਮਾਤਾ ਹਰੀਸ਼ ਸ਼ਾਹ ਦਾ ਦੇਹਾਂਤ ਹੋ ਗਿਆ ਹੈ।ਹਰੀਸ਼ ਸ਼ਾਹ ਮਸ਼ਹੂਰ ਹਿੰਦੀ ਸਿਨੇਮਾ ਦੇ ਪ੍ਰੋਡਿਊਸਰ ਸਨ ਜਿਨ੍ਹਾਂ ਨੇ ਬਾਲੀਵੁਡ ਨੂੰ ਕਈ ਯਾਦਗਾਰ ਫਿਲਮਾਂ ਦਿੱਤੀਆਂ ਹਨ। ਹਰੀਸ਼ ਸ਼ਾਹ ਨੇ 76 ਸਾਲ ਦੀ ਉਮਰ ਵਿੱਚ ਆਖਰੀ ਸਾਂਹ ਲਏ ਹਨ।ਮੀਡੀਆ ਦੀਆਂ ਖਬਰਾਂ ਅਨੁਸਾਰ ਅੱਜ ਸਵੇਰੇ ਸੱਤ ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ।ਆਖਿਰੀ ਸਮੇਂ ਵਿੱਚ ਨਿਰਮਾਤਾ ਆਪਣੇ ਥਾਂ ਤੇ ਹੀ ਸਨ।ਹਰੀਸ਼ ਸ਼ਾਹ ਨੇ ਕਾਲਾ ਸੋਨਾ ਧਨ, ਦੌਲਤ, ਜਲਜਲਾ ਅਤੇ ਅਬ ਇਨਸਾਫ ਹੋਗਾ ਵਰਗੀਆਂ ਕਈ ਫਿਲਮਾਂ ਦਿੱਤੀਆਂ ਸਨ।ਖਬਰਾਂ ਅਨੁਸਾਰ ਹਰੀਸ਼ ਸ਼ਾਹ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਨਾਲ ਜੂਝ ਰਹੇ ਸਨ।
ਰਾਸ਼ਟਰੀ ਐਵਾਰਡ-ਤੁਹਾਨੂੰ ਦੱਸ ਦੇਈਏ ਕਿ ਹਰੀਸ਼ ਸ਼ਾਹ ਨੇ ਰਾਸ਼ਟਰੀ ਐਵਾਰਡ ਵਰਗਾ ਸਨਮਾਣ ਵੀ ਹਾਸਿਲ ਕੀਤਾ ਸੀ। ਇੱਕ ਸ਼ਾਰਟ ਫਿਲਮ ਵਾਇ ਮੀ ਬਣਾਈ ਸੀ।ਜਿਸ ਨੂੰ ਰਾਸ਼ਟਰਪਤੀ ਦੇ ਵਲੋਂ ਸਨਮਾਨਿਤ ਵੀ ਕੀਤਾ ਗਿਆ ਸੀ। ਉਨ੍ਹਾਂ ਦੇ ਮੌਤ ਦੀ ਖਬਰ ਤੋਂ ਬਾਲੀਵੁਡ ਇੱਕ ਵਾਰ ਫਿਰ ਸਦਮੇ ਵਿੱਚ ਹੈ।
ਕੁੱਝ ਦੇਰ ਵਿੱਚ ਹੋਵੇਗਾ ਅੰਤਿਮ ਸਸਕਾਰ-ਹਰੀਸ਼ ਸ਼ਾਹ ਦੇ ਭਰਾ ਵਿਪੁਲ ਸਾਹ ਵੀ ਇੱਕ ਮੰਨੇ ਪ੍ਰਮੰਨੇ ਫਿਲਮ ਨਿਰਮਾਤਾ ਹਨ। ਵਿਪੁਲ ਨੇ ਦੱਸਿਆ ਕਿ ਹਰੀਸ਼ ਸ਼ਾਹ ਦਾ ਅੱਜ ਅੰਤਿਮ ਸਸਕਾਰ ਅੱਜ ਦੁਪਿਹਰ ਪਵਨ ਹੰਸ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ।ਹਰੀਸ਼ ਸ਼ਾਹ ਨੇ ਸਾਲ 1968 ਵਿੱਚ ਆਈ ਆਨੰਦ ਦੱਤ ਦੇ ਨਿਰਦੇਸ਼ਨ ਵਿੱਚ ਬਣੀ ਫਿਲਮ ‘ ਦਿਲ ਔਰ ਮੁਹੱਬਤ’ ਤੋਂ ਫਿਲਮ ਨਿਰਮਾਤਾ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।ਇਸ ਫਿਲਮ ਵਿੱਚ ਅਸ਼ੌਕ ਕੁਮਾਰ, ਜਾਏ ਮੁਖਰਜੀ ਅਤੇ ਸ਼ਰਮਿਲਾ ਟੈਗੋਰ ਨੇ ਮੁੱਖ ਭੂਮਿਕਾਵਾਂ ਨਿਭਾਈ ਹਨ।
ਇਸ ਤੋਂ ਬਾਅਦ ਉਨ੍ਹਾਂ ਨੇ ਮੇਰੇ ਜੀਵਣ ਸਾਥੀ ਅਤੇ ਕਾਲਾ ਸੋਨਾ ਵਰਗੀਆਂ ਫਿਲਮਾਂ ਦਾ ਵੀ ਨਿਰਮਾਣ ਕੀਤਾ।ਹਰੀਸ਼ ਸ਼ਾਹ ਨੇ ਸਾਲ 1968 ਵਿੱਚ ਆਈ ਆਨੰਦ ਦੱਤ ਦੇ ਨਿਰਦੇਸ਼ਨ ਵਿੱਚ ਬਣੀ ਦਿਲ ਔਰ ਮੁਹੱਬਤ ਤੋਂ ਫਿਲਮ ਨਿਰਮਾਣ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਵਿੱਚ ਅਸ਼ੌਕ ਕੁਮਾਰ, ਜਾਏ ਮੁਖਰਜੀ ਅਤੇ ਸ਼ਰਮਿਲਾ ਟੈਗੋਰ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ।ਇਸ ਤੋਂ ਬਾਅਦ ਉਨ੍ਹਾਂ ਨੇ ਮੇਰੇ ਜੀਵਣ ਸਾਥੀ ਅਤੇ ਕਾਲਾ ਸੋਨਾ ਵਰਗੀਆਂ ਫਿਲਮਾਂ ਦਾ ਵੀ ਨਿਰਮਾਣ ਕੀਤਾ।ਫਿਲਮ ਨਿਰਮਾਣ ਤੋਂ ਬਾਅਦ ਹਰੀਸ਼ ਸ਼ਾਹ ਨੂੰ ਫਿਲਮ ਨਿਰਦੇਸ਼ਨ ਦੀ ਵੀ ਸਮਝ ਪੈ ਗਈ ਸੀ।ਉਨ੍ਹਾਂ ਨੇ ਸਾਲ 1980 ਵਿੱਚ ਆਈ ਰਿਸ਼ੀ ਕਪੂਰ, ਨੀਤੂ ਸਿੰਘ ਅਤੇ ਪਰਾਣ ਦੀ ਡਰਾਮਾ ਫਿਲਮ ਧਨ ਦੌਲਤ ਤੋਂ ਨਿਰਦੇਸ਼ਨ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।