indian army troll raveena reply:ਅਦਾਕਾਰਾ ਰਵੀਨਾ ਟੰਡਨ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਭਾਰਤੀ ਫੌਜ ਦੇ ਜਵਾਨ ਸੁਰੀਲੀ ਆਵਾਜ਼ ਵਿੱਚ ਭਾਵੁਕ ਗਾਣਾ ਗਾ ਰਹੇ ਹਨ । ਇਸ ਵੀਡੀਓ ਵਿੱਚ ਇਸ ਜਵਾਨ ਗਲਵਾਨ ਘਾਟੀ ਵਿੱਚ ਸ਼ਹੀਦ ਹੋਏ ਜਵਾਨਾਂ ਦਾ ਵੀ ਜ਼ਿਕਰ ਕਰ ਰਹੇ ਹਨ ।
Tears in my eyes and a lump in my throat… the true sons of the soil.. my Veers , my brothers, my loves… talent in the viens and junoon for their motherland…♥️♥️♥️♥️♥️ I love you Veera, wherever you may be … pic.twitter.com/fqP1oC9UmR
— Raveena Tandon (@TandonRaveena) June 23, 2020
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰਵੀਨਾ ਨੇ ਲਿਖਿਆ ਹੈ ਕਿ ‘ਮੇਰੀਆਂ ਅੱਖਾਂ ਵਿਚ ਹੰਝੂ ਹਨ, ਤੇ ਗਲਾ ਭਰ ਆਇਆ ਹੈ …ਮਿੱਟੀ ਦੇ ਅਸਲ ਲਾਲ …ਮੇਰੇ ਵੀਰੋ…ਮੇਰੇ ਭਾਈਓ ..ਮੇਰੇ ਪਿਆਰਿਓ… ਮਸਾਂ ਵਿੱਚ ਪ੍ਰਤਿਭਾ ਤੇ ਮਾਤਰਭੂਮੀ ਦਾ ਜਨੂੰਨ …ਵੀਰ ਤੁਸੀਂ ਜਿੱਥੇ ਕਿਤੇ ਵੀ ਰਹੋ ..ਤੁਹਾਨੂੰ ਬਹੁਤ ਸਾਰਾ ਪਿਆਰ’ ।ਫੌਜ ਦੇ ਜਵਾਨ ਪੰਜਾਬੀ ਗੀਤ ਗਾ ਰਹੇ ਹਨ, ਜਿਸ ਵਿੱਚ ਉਹ ਹਵਾ ਦੇ ਜਰੀਏ ਆਪਣੇ ਦੋਸਤਾਂ ਤੇ ਮਾਂ ਤੱਕ ਸੰਦੇਸ਼ ਪਹੁੰਚਾਉਣ ਦੀ ਗੱਲ ਕਰ ਰਹੇ ਹਨ ।ਇਹ ਗੀਤ ਬਹੁਤ ਹੀ ਭਾਵੁਕ ਹੈ । ਇਸ ਵੀਡੀਓ ਨੂੰ ਲੱਖਾਂ ਲੋਕਾਂ ਨੇ ਲਾਈਕ ਕੀਤਾ ਹੈ ਤੇ ਕਮੈਂਟ ਕਰ ਰਹੇ ਹਨ ।
ਹਾਲਾਂਕਿ ਇੱਕ ਯੂਜਰ ਨੇ ਰਵੀਨਾ ਨੂੰ ਅਤੇ ਭਾਰਤੀ ਸੈਨਾ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਸ ਸ਼ਖਸ ਨੂੰ ਰਵੀਨਾ ਨੇ ਕਰਾਰਾ ਜਵਾਬ ਦਿੱਤਾ ਹੈ। ਇੱਕ ਟ੍ਰੋਲਰ ਨੇ ਰਵੀਨਾ ਦੇ ਇਸ ਵੀਡੀਓ ਤੇ ਕਮੈਂਟ ਕਰਦੇ ਹੋਏ ਲਿਖਿਆ’ ਗੀਤ ਗਾਉਂਦੇ ਰਹੋ, ਫਿਲਮਾਂ ਬਣਾਉਂਦੇ ਰਹੋ, ਇਹ ਹੀ ਉਹ ਚੀਜ ਹੈ ਜੋ ਭਾਰਤੀ ਸੈਨਾ ਬੈਸਟ ਤਰੀਕੇ ਨਾਲ ਕਰ ਸਕਦੇ ਹਨ ਅਤੇ ਪਿਛਲੇ ਕੁੱਝ ਦਿਨਾਂ ਤੋਂ ਭਾਰਤ ਵਿੱਚ ਵਧੀਆ ਕ੍ਰਿਕਟਰਜ਼ ਵੀ ਹੋਣ ਲੱਗੇ ਹਨ।ਲੜਾਈ ਵਿੱਚ ਜੋਸ਼, ਪਰਾਕਰਮ ਅਤੇ ਵੀਰਤਾਂ ਭਾਰਤੀਆਂ ਗੱਲ ਨਹੀਂ ਹੈ,ਉਂਝ ਦਸੋ ਚਾਹ ਕਿਵੇਂ ਦੀ ਸੀ?
ਇਸ ਤੋਂ ਬਾਅਦ ਅਦਾਕਾਰਾ ਰਵੀਨਾ ਟੰਡਨ ਵੀ ਨਹੀਂ ਰੁਕੀ ਅਤੇ ਉਸ ਨੇ ਟ੍ਰੋਲਰ ਨੂੰ ਮੁੰਹ ਤੋੜ ਜਵਾਬ ਦਿੱਤਾ ਅਤੇ ਕਿਹਾ ਕਿ ਡੀਅਰ ਸਰ, ਮੈਂ ਤੁਹਾਨੂੰ ਪਾਗਲ ਕਹਿਣਾ ਚਾਹਾਂਗੀ ਪਰ ਇਸਦੇ ਨਾਲ ਇਹ ਵੀ ਕਹਿਣਾ ਚਾਹਾਂਗੀ ਕਿ ਸੇਨਾ ਦੇ ਜਵਾਨ ਜੋ ਬਾਰਡਰ ਤੇ ਸ਼ਹੀਦ ਹੁੰਦੇ ਹਨ ਉਹ ਕਿਸੇ ਨਾ ਕਿਸੇ ਦੇ ਪੁੱਤਰ, ਭਰਾ ਅਤੇ ਪਤੀ ਹੁੰਦੇ ਹਨ।ਮੰਨਿਆ ਕਿ ਉਹ ਸੈਨਿਕ ਪਹਿਲੇ ਹਨ ਪਰ ਖੂਨ ਉਨ੍ਹਾਂ ਦਾ ਵੀ ਲਾਲ ਹੈ, ਅਸੀਂ ਅਲੱਗ ਨਹੀਂ ਹਾਂ , ਦਰਦ ਸਾਡਾ ਸਾਰਿਆਂ ਦਾ ਇੱਕ ਹੀ ਹੇ, ਚਾਹੇ ਤੁਸੀਂ ਆਪਣਾ ਬੇਟਾ ਖੋਵੋ ਜਾਂ ਮੈਂ।